LG ਨੇ ਲਾਂਚ ਕੀਤਾ 88 ਇੰਚ ਦਾ 8K LED TV, ਜਾਣੋ ਕੀਮਤ

09/09/2019 1:51:40 PM

ਗੈਜੇਟ ਡੈਸਕ– ਐੱਲ.ਜੀ. ਨੇ 88 ਇੰਚ ਸਕਰੀਨ ਸਾਈਜ਼ ਵਾਲੇ ਆਪਣੇ ਪਹਿਲੇ 8K LED TV ਨੂੰ ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਟੀਵੀ ਨੂੰ CES ਟੈੱਕ ਸ਼ੋਅ ਦੌਰਾਨ ਜਨਵਰੀ ’ਚ ਲਾਸ ਵੇਗਸ ’ਚ ਦਿਖਾਇਆ ਗਿਆ ਸੀ। ਇਸ ਨੂੰ ਅਮਰੀਕਾ ਅਤੇ ਯੂ.ਕੇ. ’ਚ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਦੀ ਕੀਮਤ ਅਮਰੀਕਾ ’ਚ 42 ਹਜ਼ਾਰ ਡਾਲਰ (ਕਰੀਬ 30 ਲੱਖ 9 ਹਜ਼ਾਰ ਰੁਪਏ) ਅਤੇ ਯੂ.ਕੇ. ’ਚ 29,999 ਸਟਰਲਿੰਗ (ਕਰੀਬ 26 ਲੱਖ 40 ਹਜ਼ਾਰ ਰੁਪਏ) ਰੱਖੀ ਗਈ ਹੈ। 

ਇਸ ਟੀਵੀ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ ਕਾਫੀ ਐਡਵਾਂਸ ਬਣਾਇਆ ਗਿਆ ਹੈ ਅਤੇ ਇਸ ਵਿਚ ਪਿਕਚਰ ਕੁਆਲਿਟੀ ਨੂੰ ਬੇਹੱਦ ਖਾਸ ਬਣਾਉਣ ਲਈ ਨਵੀਂ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਟੀਵੀ ਨੂੰ ਲਾਂਚ ਕਰਨ ਦੇ ਨਾਲ ਐੱਲ.ਜੀ. 8K OLED ਟੀਵੀ ਆਫਰ ਕਰਨ ਵਾਲੀ ਪਹਿਲੀ ਕੰਪਨੀ ਬਣ ਗਈ ਹੈ।