ਭਾਰਤੀ ਸਮਾਰਟਫੋਨ ਬਾਜ਼ਾਰ ''ਤੇ LG ਦੀ ਨਜ਼ਰ, ਲਾਂਚ ਕਰ ਸਕਦੀ ਹੈ ਸਸਤੇ ਸਮਾਰਟਫੋਨ

07/11/2020 2:06:03 AM

ਗੈਜੇਟ ਡੈਸਕ—ਭਾਰਤ-ਚੀਨ ਸਰਹੱਦ ਵਿਵਾਦ ਤੋਂ ਬਾਅਦ ਦੇਸ਼ 'ਚ ਚੀਨੀ ਕੰਪਨੀਆਂ ਦਾ ਬਾਈਕਾਟ ਹੋ ਰਿਹਾ ਹੈ। ਲੋਕ ਆਪਣੇ ਸਮਾਰਟ ਟੀ.ਵੀ. ਨੂੰ ਤੋੜ ਕੇ ਵਿਰੋਧ ਜ਼ਾਹਿਰ ਰਹੇ ਹਨ। ਚੀਨ ਦੇ ਵਿਰੋਧ ਦਾ ਫਾਇਦਾ ਇਸ ਸਮੇਂ ਸੈਮੰਸਗ, ਨੋਕੀਆ ਅਤੇ ਨਾਨ-ਚੀਨੀ ਕੰਪਨੀਆਂ ਨੂੰ ਹੋ ਰਿਹਾ ਹੈ। ਇਸ ਦੌਰਾਨ ਦੱਖਣੀ ਕੋਰੀਆ ਦੀ ਕੰਪਨੀ ਐੱਲ.ਜੀ. ਮੌਕੇ ਨੂੰ ਦੇਖਦੇ ਹੋਏ ਭਾਰਤ 'ਚ ਸਸਤੇ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਲੱਗੀ ਹੈ।

ਈ.ਟੀ. ਨੂੰ ਦਿੱਤੇ ਇਕ ਇੰਟਰਵਿਊ 'ਚ ਐੱਲ.ਜੀ. ਮੋਬਾਇਲ ਕਮਿਊਨੀਕੇਸ਼ਨ ਦੇ ਹੈੱਡ ਆਦਿਤਿਆ ਵੈਧ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ 'ਚ ਕੰਪਨੀ ਦੇ ਸਮਾਰਟਫੋਨ ਦੀ ਵਿਕਰੀ 'ਚ 9-10 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਲੋਕਾਂ ਦੀ ਇਸ ਮੰਗ ਨੂੰ ਦੇਖਦੇ ਹੋਏ ਕੰਪਨੀ 6 ਨਵੇਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਫੋਨਸ ਦੀਆਂ ਕੀਮਤਾਂ ਬਜਟ ਤੋਂ ਲੈ ਕੇ ਪ੍ਰੀਮੀਅਮ ਤੱਕ ਹੋਣਗੀਆਂ। ਇਨਫੈਕਸ਼ਨ ਕਾਰਣ ਲੋਕ ਫੋਨ ਲਈ 15 ਹਜ਼ਾਰ ਰੁਪਏ ਤੋਂ ਜ਼ਿਆਦਾ ਖਰਚ ਨਹੀਂ ਕਰਨਾ ਚਾਹੁੰਦੇ ਹਨ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਾਈਕ੍ਰੋਮੈਕਸ ਅਤੇ ਲਾਵਾ ਵਰਗੀਆਂ ਭਾਰਤੀਆਂ ਕੰਪਨੀਆਂ ਚਾਹੁੰਦੇ ਹੋਏ ਵੀ 15 ਹਜ਼ਾਰ ਰੁਪਏ ਤੱਕ ਦੀ ਰੇਂਜ 'ਚ ਸ਼ਾਓਮੀ, ਵੀਵੋ,ਓਪੋ ਅਤੇ ਰੀਅਲਮੀ ਵਰਗੇ ਸਮਾਰਟਫੋਨ ਲਾਂਚ ਨਹੀਂ ਕਰ ਸਕਦੀਆਂ ਹਨ ਕਿਉਂਕਿ ਇਨ੍ਹਾਂ ਕੰਪਨੀਆਂ ਦੀ ਨਿਰਭਰਤਾ ਵੀ ਚੀਨ 'ਤੇ ਹੀ ਹੈ। ਮਾਈਕ੍ਰੋਮੈਕਸ ਚੀਨ ਦੀ ਕੰਪਨੀ ਕੂਲਪੈਡ ਦੇ ਫੋਨ ਨੂੰ ਭਾਰਤ 'ਚ ਆਪਣੇ ਬ੍ਰਾਂਡ ਨਾਲ ਵੇਚਦੀ ਸੀ ਪਰ ਬਾਅਦ 'ਚ ਕੂਲਪੈਡ ਖੁਦ ਹੀ ਭਾਰਤ 'ਚ ਆਪਣੇ ਫੋਨ ਨੂੰ ਲੇ ਆ ਗਈ।

Karan Kumar

This news is Content Editor Karan Kumar