ਲੈਕਸਸ ਨੇ ਜਾਰੀ ਕੀਤੀਆਂ ਆਪਣੀ LF-Z ਇਲੈਕਟ੍ਰੀਫਾਈਡ ਕੰਸੈਪਟ ਕਾਰ ਦੀਆਂ ਤਸਵੀਰਾਂ

04/01/2021 5:31:35 PM

ਆਟੋ ਡੈਸਕ– ਲੈਕਸਸ ਨੇ ਆਪਣੀ ਆਲ ਇਲੈਕਟ੍ਰਿਕ ਕਾਰ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ। ਇਸ ਨੂੰ LF-Z ਇਲੈਕਟ੍ਰੀਫਾਈਡ ਕੰਸੈਪਟ ਕਾਰ ਦੱਸਿਆ ਗਿਆ ਹੈ। ਇਹ ਕਾਰ ਇਸ ਬ੍ਰਾਂਡ ਨੂੰ ਲਗਜ਼ਰੀ ਈ.ਵੀ. ਸੈਗਮੈਂਟ ’ਚ ਇਕ ਵੱਖਰੀ ਪਛਾਣ ਬਣਾਉਣ ’ਚ ਮਦਦ ਕਰੇਗੀ। ਇਸ ਵਿਚ ਡਾਇਰੈਕਟ 4 ਡਰਾਈਵਿੰਗ ਤਕਨੀਕ ਅਤੇ ਏ.ਆਈ. ਵਰਗੀਆਂ ਸੁਵਿਧਾਵਾਂ ਹੋਣਗੀਆਂ। ਇਸ ਦੇ ਨਾਲ ਇਕ ਡਿਜੀਟਲ ਚਾਬੀ ਵੀ ਮਿਲੇਗੀ। 

ਲੈਕਸਸ ਦਾ ਪਲਾਨ ਹੈ ਕਿ ਕੰਪਨੀ 2025 ਤਕ 10 ਤੋਂ ਜ਼ਿਆਦਾ ਇਲੈਕਟ੍ਰੀਫਾਇਡ ਮਾਡਲਾਂ ਨੂੰ ਪੇਸ਼ ਕਰੇ। ਗੱਲ ਜੇਕਰ LF-Z ਕੰਸੈਪਟ ਕਾਰ ਦੀ ਕਰੀਏ ਤਾਂ ਇਸ ਨੂੰ ਸ਼ਾਰਪ ਅਤੇ ਆਕਰਸ਼ਕ ਡਿਜ਼ਾਇਨ ਨਾਲ ਤਿਆਰ ਕੀਤਾ ਗਿਆ ਹੈ। ਇਸ ਦੇ ਫਰੰਟ ਬੰਪਰ ’ਤੇ ਡਿਊਲ ਕਲਰ ਦਿੱਤੇ ਗਏ ਹਨ ਜੋ ਕਿ ਇਸ ਨੂੰ ਵੱਖਰੀ ਲੁੱਕ ਦਿੰਦੇ ਹਨ। ਕਾਰ ਦੀ ਛੱਤ ਨੂੰ ਕਾਲੇ ਰੰਗ ਦਾ ਰੱਖਿਆ ਗਿਆ ਹੈ ਅਤੇ ਇਸ ਵਿਚ ਵੱਡੇ ਅਲੌਏ ਵ੍ਹੀਲਜ਼ ਵੀ ਮਿਲਦੇ ਹਨ। 

ਕੈਬਿਨ ਦੀ ਗੱਲ ਕਰੀਏ ਤਾਂ ਇਸ ਵਿਚ ਥ੍ਰੀ ਸਕਰੀਨ ਡਿਸਪਲੇਅ ਲੇਆਊਟ ਵੇਖਣ ਨੂੰ ਮਿਲਦਾ ਹੈ। ਇਸ ਕਾਰ ’ਚ ਇੰਸਟਰੂਮੈਂਟ ਕਲੱਸਟਰ ਅਤੇ ਇੰਫੋਟੇਨਮੈਂਟ ਸਿਸਟਮ ਨੂੰ ਇਕੱਠੇ ਜੋੜਿਆ ਗਿਆ ਹੈ। ਡਾਇਰੈਕਟ 4 ਦੀ ਗੱਲ ਕੀਤੀ ਜਾਵੇ ਤਾਂ ਇਹ ਇਕ ਫੋਰ ਵ੍ਹੀਲ ਡਰਾਈਵਿੰਗ ਕੰਟਰੋਲ ਤਕਨੀਕ ਹੈ ਜੋ ਡਰਾਈਵਰ ਨੂੰ ਫਰੰਟ-ਵ੍ਹੀਲ, ਰੀਅਰ-ਵ੍ਹੀਲ ਅਤੇ ਆਲ-ਵ੍ਹੀਲ ਡਰਾਈਵ ਸਿਸਟਮ ’ਚ ਸਵਿੱਚ ਕਰਨ ’ਚ ਸਮਰੱਥ ਬਣਾਉਂਦੀ ਹੈ। 

Rakesh

This news is Content Editor Rakesh