Lephone ਨੇ ਭਾਰਤ ''ਚ ਲਾਂਚ ਕੀਤਾ ਨਵਾਂ 4G ਸਮਾਰਟਫੋਨ

10/16/2017 8:52:57 PM

ਜਲੰਧਰ—ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ lephone ਨੇ ਭਾਰਤ 'ਚ 4G Volte ਸਪੋਰਟ ਨਾਲ ਲੈਸ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। lephone W15 ਨਾਮਕ ਇਸ ਫੋਨ ਦੀ ਕੀਮਤ 5,999 ਰੁਪਏ ਹੈ ਅਤੇ ਕੰਪਨੀ ਨੇ ਇਸ ਨੂੰ ਗੋਲਡ, ਰੋਜ ਗੋਲਡ, ਸਿਲਵਰ ਅਤੇ ਰੈੱਡ ਕਲਰ ਆਪਸ਼ਨ 'ਚ ਪੇਸ਼ ਕੀਤਾ ਹੈ। ਉੱਥੇ, ਇਹ ਸਮਾਰਟਫੋਨ ਸਾਰੇ ਰਿਟੇਲ ਸਟੋਰਸ 'ਤੇ ਵਿਕਰੀ ਲਈ ਉਪਲੱਬਧ ਹੈ।


ਸਪੈਸੀਫੀਕੇਸ਼ਨ
ਇਸ ਨਵੇਂ ਸਮਾਰਟਫੋਨ 'ਚ 5 ਇੰਚ ਡਿਸਪਲੇਅ, ਪ੍ਰੋਸੈਸਰ 1.3Ghz ਦਾ ਕਵਾਡ-ਕੋਰ, 2 ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਸਟੋਰੇਜ, 8 ਮੈਗਾਪਿਕਸਲ ਦਾ ਰੀਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਐਂਡਰੌਇਡ 6.0 ਮਾਰਸ਼ਮੈਲੋ 'ਤੇ ਚੱਲਣ ਵਾਲੇ ਇਸ ਫੋਨ ਨੂੰ ਪਾਵਰ ਦੇਣ ਲਈ 2,000 mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਡਿਊਲ ਸਿਮ, ਜੀ.ਪੀ.ਐੱਸ., ਜੀ.ਪੀ.ਐੱਲ. ਸੈਂਸਰ ਅਤੇ 22 ਭਾਸ਼ਾਵਾਂ ਨੂੰ ਵੀ ਸਪੋਰਟ ਕਰਦਾ ਹੈ।