12GB ਰੈਮ ਤੇ 4 ਰੀਅਰ ਕੈਮਰੇ ਵਾਲਾ Lenovo Z6 Pro ਲਾਂਚ, ਜਾਣੋ ਕੀਮਤ

04/23/2019 5:40:37 PM

ਗੈਜੇਟ ਡੈਸਕ– ਲੇਨੋਵੋ ਨੇ ਆਪਣਾ ਨਵਾਂ ਸਮਾਰਟਫੋਨ Lenovo Z6 Pro ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੇ ਰੀਅਰ ’ਚ ਕਵਾਡ ਕੈਮਰਾ ਸੈੱਟਅਪ ਹੈ ਯਾਨੀ ਇਸ ਦੇ ਪਿੱਛੇ 4 ਕੈਮਰੇ ਲੱਗੇ ਹਨ। Lenovo Z6 Pro, ਸਨੈਪਡ੍ਰੈਗਨ 855 ਪ੍ਰੋਸੈਸਰ ਨਾਲ ਲੈਸ ਕੰਪਨੀ ਦਾ ਦੂਜਾ ਸਮਾਰਟਫੋਨ ਹੈ। ਇਸ ਤੋਂ ਪਹਿਲਾਂ ਕੰਪਨੀ ਨੇ Lenovo Z5 Pro GT ਨੂੰ ਇਸੇ ਪ੍ਰੋਸੈਸਰ ਨਾਲ ਲਾਂਚ ਕੀਤਾ ਸੀ। Lenovo Z6 Pro ’ਚ 12 ਜੀ.ਬੀ. ਤਕ ਦੀ ਰੈਮ ਅਤੇ 512 ਜੀ.ਬੀ. ਤਕ ਦੀ ਸਟੋਰੇਜ ਹੈ। ਇਹ ਲੇਨੋਵੋ ਦਾ ਪਹਿਲਾ ਸਮਾਰਟਫੋਨ ਹੈ, ਜਿਸ ਦੇ ਬੈਕ ’ਚ ਚਾਰ ਕੈਮਰੇ ਦਿੱਤੇ ਗਏ ਹਨ। ਇਸ ਸਮਾਰਟਫੋਨ ਨੂੰ ਚੀਨ ’ਚ ਇਕ ਈਵੈਂਟ ’ਚ ਲਾਂਚ ਕੀਤਾ ਗਿਆ ਹੈ। 

ਫੀਚਰਜ਼
ਫੋਨ ’ਚ ਗਲਾਸ ਅਤੇ ਮੈਟਲ ਕੰਬੀਨੇਸ਼ਨ ਚੈਸਿਸ ਹੈ। ਫੋਨ ’ਚ 6.39-ਇੰਚ ਦੀ ਫੁੱਲ ਐੱਚ.ਡੀ.+ ਅਮੋਲੇਡ ਡਿਸਪਲੇਅ ਹੈ। ਇਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਫੋਨ ਦੀ ਸਕਰੀਨ ’ਚ 6ਵੀਂ ਜਨਰੇਸ਼ਨ ਇਨ-ਡਿਸਪਲੇਅ ਫਿੰਗਰਪ੍ਰਿੰਟ ਰੀਡਰ ਦਿੱਤਾ ਗਿਆ ਹੈ। ਇਹ ਸਮਾਰਟਫੋਨ 6 ਜੀ.ਬੀ., 8 ਜੀ.ਬੀ. ਅਤੇ 12 ਜੀ.ਬੀ. ਰੈਮ ਆਪਸ਼ਨ ’ਚ ਆਇਆ ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਇਸ ਵਿਚ 128 ਜੀ.ਬੀ., 256 ਜੀ.ਬੀ. ਅਤੇ 512 ਜੀ.ਬੀ. ਦੀ ਸਟੋਰੇਜ ਹੈ। ਇਸ ਸਮਾਰਟਫੋਨ ’ਚ 4,000mAh ਦੀ ਬੈਟਰੀ ਹੈ ਜੋ 27W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ’ਚ ਕਾਪਰ ਟਿਊਬ ਲਿਕੁਇਡ ਕੂਲਿੰਗ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਫੋਨ ਦੇ ਇੰਟਰਨਲ ਟੈਂਪਰੇਚਰ ਨੂੰ ਰੇਗੁਲੇਟ ਕਰਦਾ ਹੈ। 

ਕੈਮਰਾ
ਫੋਨ ’ਚ ਸੈਲਫੀ ਲਈ ਏ.ਆਈ. ਪਾਵਰਡ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ਦੇ ਬੈਕ ’ਚ ਜੋ ਕੈਮਰੇ ਦਿੱਤੇ ਗਏ ਹਨ ਉਨ੍ਹਾਂ ’ਚ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਉਥੇ ਹੀ ਦੂਜਾ ਕੈਮਰਾ 16 ਮੈਗਾਪਿਕਸਲ ਦਾ ਲੱਗਾ ਹੈ। ਫੋਨ ਦੇ ਬੈਕ ’ਚ ਤੀਜਾ ਅਤੇ ਚੌਥਾ ਕੈਮਰਾ 8 ਅਤੇ 2 ਮੈਗਾਪਿਕਸਲ ਦੇ ਹਨ। ਫੋਨ ’ਚ ਸੁਪਰ ਨਾਈਟ ਸੀਨ ਮੋਡ, ਸੁਪਰ ਮੈਕ੍ਰੋ, ਸੁਪਰ ਵਾਈਡ-ਐਂਗਲ ਸ਼ਾਟਸ ਅਤੇ ਹਾਈਪਰ ਵੀਡੀਓ ਵਰਗੇ ਫੋਟੋਗ੍ਰਾਫੀ ਫੀਚਰ ਹਨ। ਕਵਾਡ ਕੈਮਰਾ ਸੈੱਟਅਪ ਨੂੰ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਅਤੇ ਲੇਜ਼ਰ ਆਟੋਫੋਕਸ ਨਾਲ ਪੇਸ਼ ਕੀਤਾ ਗਿਆ ਹੈ। 

ਕੀਮਤ
6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 2,899 ਯੁਆਨ (ਕਰੀਬ 30,120 ਰੁਪਏ) ਹੈ। 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 2,999 ਯੁਆਨ (ਕਰੀਬ 31,160 ਰੁਪਏ) ਹੈ। ਉਥੇ ਹੀ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 3,799 ਯੁਆਨ (ਕਰੀਬ 39,475 ਰੁਪਏ) ਹੈ। 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 4,999 ਯੁਆਨ (ਕਰੀਬ 51,950 ਰੁਪਏ) ਹੈ।