ਲੇਨੋਵੋ ਨੇ ਬਣਾਇਆ ਦੁਨੀਆ ਦਾ ਪਹਿਲਾ ਫੋਲਡੇਬਲ PC (ਵੀਡੀਓ)

11/15/2019 4:49:58 PM

ਗੈਜੇਟ ਡੈਸਕ– ਚੀਨ ਦੀ ਟੈਕਨਾਲੋਜੀ ਕੰਪਨੀ ਲੇਨੋਵੋ ਨੇ ਅਮਰੀਕਾ ਦੇ ਓਰਲਾਂਡੋ ਸ਼ਹਿਰ ’ਚ ਆਯੋਜਿਤ ਇਕ ਈਵੈਂਟ ਦੌਰਾਨ ਦੁਨੀਆ ਦੇ ਪਹਿਲੇ ਫੋਲਡੇਬਲ ਪੀਸੀ ਦੇ ਪ੍ਰੋਟੋਟਾਈਪ ਨੂੰ ਦਿਖਾ ਦਿੱਤਾ ਹੈ। ਦੇਖਣ ’ਚ ਤਾਂ ਇਹ ਇਕ ਛੋਟੀ ਸਕਰੀਨ ਵਾਲੇ ਲੈਪਟਾਪ ਵਰਗਾ ਹੀ ਹੈ ਪਰ ਇਸ ਵਿਚ ਕੀਬੋਰਡ ਦੀ ਥਾਂ ਵੀ ਡਿਸਪਲੇਅ ਹੀ ਦਿੱਤੀ ਗਈ ਹੈ। ਉਥੇ ਹੀ ਇਸ ਨੂੰ ਸਟਾਇਲਸ ਰਾਹੀਂ ਵੀ ਆਪਰੇਟ ਕੀਤਾ ਜਾ ਸਕਦਾ ਹੈ। 

13 ਇੰਚ ਦੀਆਂ ਦੋ ਫਲੈਕਸਿਬਲ OLED ਸਕਰੀਨਾਂ
ਫਿਲਹਾਲ ਇਸ ਫੋਲਡੇਬਲ ਪੀਸੀ ਦੇ ਨਾਂ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਲੇਨੋਵੋ ThinkPad X1 ਫੈਮਲੀ ’ਚ ਹੀ ਸ਼ਾਮਲ ਕਰੇਗੀ। ਇਸ ਫੋਲਡੇਬਲ ਪੀਸੀ ’ਚ ਦੋ 13 ਇੰਚ ਦੀਆਂ ਫਲੈਕਸੀਬਲ OLED ਸਕਰੀਨਾਂ ਲੱਗੀਆਂ ਹਨ ਜੋ 2ਕੇ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀਆਂ ਹਨ। 

ਵਿੰਡੋਜ਼ ’ਤੇ ਕੰਮ ਕਰਦਾ ਹੈ ਇਹ ਫੋਲਡੇਬਲ ਪੀਸੀ
ਇਹ ਫੋਲਡੇਬਲ ਪੀਸੀ ਵਿੰਡੋਜ਼ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ ਅਤੇ ਇਸ ਵਿਚ ਆਲ ਡੇਅ ਬੈਟਰੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਨੈਕਟਿਵਿਟੀ ਲਈ USB ਟਾਈਪ-ਸੀ ਦੀ ਸਪੋਰਟ ਵੀ ਇਸ ਵਿਚ ਦਿੱਤੀ ਗਈ ਹੈ।

ਕੀਬੋਰਡ ਤੇ ਮਾਊਸ ਨੂੰ ਵੀ ਕਰ ਸਕਦੇ ਹੋ ਅਟੈਚ
ਇਸ ਦੀ ਇਕ ਹੋਰ ਖਾਸੀਅਤ ਇਹ ਵੀ ਹੈ ਕਿ ਇਸ ਦੇ ਨਾਲ ਅਲੱਗ ਤੋਂ ਕੀਬੋਰਡ ਅਤੇ ਮਾਊਸ ਨੂੰ ਵੀ ਅਟੈਚ ਕਰ ਕੇ ਇਸਤੇਮਾਲ ’ਚ ਲਿਆਇਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਸਾਲ 2020 ’ਚ ਅਧਿਕਾਰਤ ਰੂਪ ਨਾਲ ਲਾਂਚ ਕੀਤਾ ਜਾਵੇਗਾ ਅਤੇ ਉਦੋਂ ਹੀ ਇਸ ਦੀ ਕੀਮਤ ਨੂੰ ਲੈ ਕੇ ਵੀ ਜਾਣਕਾਰੀ ਸਾਹਮਣੇ ਆਏਗੀ।