ਲੇਨੋਵੋ ਨੇ ਲਾਂਚ ਕੀਤਾ Phab 2 Pro ਸਮਾਰਟਫੋਨ, ਜਾਣੋ ਕੀਮਤ ਤੇ ਸਪੈਸੀਫਿਕੇਸ਼

01/19/2017 6:47:46 PM

ਜਲੰਧਰ- ਚੀਨ ਦੀ ਟੈਕਨਾਲੋਜੀ ਕੰਪਨੀ ਲੇਨੋਵੋ (Lenovo) ਨੇ ਪਹਿਲੇ ਟੈਂਗੋ-ਅਨੇਬਲਡ ਸਮਾਰਟਫੋਨ ਫੈਬ 2 ਪ੍ਰੋ (Phab 2 Pro) ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 29,990 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਸ਼ੈਂਪੇਨ ਗੋਲਡ ਅਤੇ ਗਨਮੈਟਲ ਗ੍ਰੇ ਕਲਰ ਆਪਸ਼ਨ ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਲੇਨੋਵੋ ਫੈਬ 2 ਪ੍ਰੋ ਸਮਾਰਟਫੋਨ ''ਚ 6.4-ਇੰਚ ਦੀ (2560x1440 ਪਿਕਸਲ) ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਕਵਾਡ ਐੱਚ.ਡੀ. 2.5ਡੀ ਕਵਰਡ ਗਲਾਸ ਡਿਸਪਲੇ ਮੌਜੂਦ ਹੈ। ਆਕਟਾ-ਕੋਰ ਸਨੈਪਡ੍ਰੈਗਨ 652 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ਨੂੰ 4ਜੀ.ਬੀ. ਰੈਮ ਅਤੇ 64ਜੀ.ਬੀ./128ਜੀ.ਬੀ. ਸਟੋਰੇਜ ਆਪਸ਼ਨ ''ਚ ਉਪਲੱਬਧ ਕੀਤਾ ਜਾਵੇਗਾ। 
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ ਪੀ.ਡੀ.ਐੱਫ., ਮੋਸ਼ਨ ਟ੍ਰੈਕਿੰਗ ਸੈਂਸਰ, ਡੈਪਥ ਸੈਂਸਰ ਅਤੇ ਐੱਲ.ਈ.ਡੀ. ਫਲੈਸ਼ ਦੇ ਨਾਲ 16 ਮੈਗਾਪਿਕਸਲ ਦਾ ਡੁਅਲ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ ਇਸ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਤੋਂ ਇਲਾਵਾ ਰਿਅਰ ''ਤੇ ਇਕ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ 4050mAh ਦੀ ਬੈਟਰੀ ਕਰੇਗੀ।