ਲੇਨੋਵੋ ਨੇ ਭਾਰਤ ’ਚ ਲਾਂਚ ਕੀਤਾ ਵਾਇਰਲੈੱਸ ਹੈੱਡਫੋਨ, 24 ਘੰਟੇ ਚੱਲੇਗੀ ਬੈਟਰੀ

02/21/2020 12:15:09 PM

ਗੈਜੇਟ ਡੈਸਕ– ਲੇਨੋਵੋ ਨੇ ਲੰਬੇ ਸਮੇਂ ਬਾਅਦ ਭਾਰਤ ’ਚ ਆਪਣਾ ਨਵਾਂ ਬਲੂਟੁੱਥ ਵਾਇਰਲੈੱਸ ਹੈੱਡਫੋਨ ਲਾਂਚ ਕੀਤਾ ਹੈ। ਹਾਲ ਹੀ ’ਚ ਕੰਪਨੀ ਨੇ ਕਿਹਾ ਸੀ ਕਿ ਉਹ ਆਉਣ ਵਾਲੇ ਦਿਨਾਂ ’ਚ ਭਾਰਤ ’ਚ ਆਡੀਓ ਡਿਵਾਈਸ ਦੇ ਕਈ ਮਾਡਲਸ ਪੇਸ਼ ਕਰੇਗੀ। ਇਸੇ ਕੜੀ ’ਚ ਲੇਨੋਵੋ ਨੇ Lenovo HD 116 ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਲੇਨੋਵੋ ਦੇ ਇਸ ਵਾਇਰਲੈੱਸ ਹੈੱਡਫੋਨ ਦੀ ਕੀਮਤ 2,499 ਰੁਪਏ ਹੈ। 

ਫੀਚਰਜ਼
ਲੇਨੋਵੋ ਦੇ ਇਸ ਹੈੱਡਫੋਨ ’ਚ ਸ਼ਾਨਦਾਰ ਕੁਨੈਕਟੀਵਿਟੀ ਲਈ ਬਲੂਟੁੱਥ 5.0 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਡਿਊਲ ਇਕਵਿਲਾਈਜ਼ਰ ਮੋਡ, ਐਕਟਰਾ ਬਾਸ ਅਤੇ ਸਟੈਂਡਰਡ ਵਰਗੇ ਮੋਡਸ ਦਿੱਤੇ ਗਏ ਹਨ। ਇਸ ਹੈੱਡਫੋਨ ਦੇ ਮੋਡਸ ਨੂੰ ਤੁਸੀਂ ਇਕ ਬਟਨ ਨਾਲ ਬਦਲ ਸਕੋਗੇ। ਕੰਪਨੀ ਦਾ ਵਾਅਵਾ ਹੈ ਕਿ ਇਸ ਹੈੱਡਫੋਨ ਦੀ ਬੈਟਰੀ ਨਾਲ 24 ਘੰਟੇ ਮਿਊਜ਼ਿਆ ਸੁਣਿਆ ਜਾ ਸਕਦਾ ਹੈ। ਇਸ ਹੈੱਡਫੋਨ ’ਚ ਕਾਲਿੰਗ ਲਈ ਮਾਈਕ੍ਰੋਫੋਨ ਵੀ ਦਿੱਤਾ ਗਿਆ ਹੈ। 

ਦੱਸ ਦੇਈਏ ਕਿ ਕੰਪਨੀ ਨੇ ਬੁੱਧਵਾਰ ਨੂੰ ਹੀ ਭਾਰਤ ’ਚ HT 10 pro ਵਾਇਰਲੈੱਸ ਈਅਰਬਡਸ ਦੀ ਲਾਂਚਿੰਗ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਵਿਚ ਵੀ ਇਕਵਿਲਾਈਜ਼ਰ ਦਿੱਤਾ ਗਿਆ ਹੈ। ਲੇਨੋਵੋ HT 10 pro ਦੀ ਕੀਮਤ 4,499 ਰੁਪਏ ਹੈ। ਇਸ ਵਿਚ ਵਾਇਰਲੈੱਸ ਵਾਟਰਪਰੂਫ ਸਟੀਰੀਓ ਡਿਊਲ ਮਾਈਕ੍ਰੋਫੋਨ ਹੈ। 

ਇਸ ਦੀ ਬੈਟਰੀ ਨੂੰ ਲੈ ਕੇ 48 ਘੰਟੇ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਸਟੈਂਡਬਾਈ ਟਾਈਮ 200 ਘੰਟਿਆਂ  ਦਾ ਹੈ। ਇਸ ਈਅਰਬਡਸ ’ਚ ਐੱਚ.ਡੀ. ਸਾਊਂਡ ਕੁਆਲਿਟੀ ਮਿਲੇਗੀ। ਇਸ ਤੋਂ ਇਲਾਵਾ ਇਸ ਵਿਚ ਸ਼ਾਨਦਾਰ ਕੁਨੈਕਟੀਵਿਟੀ ਲਈ ਬਲੂਟੁੱਥ 5.0 ਦਿੱਤਾ ਗਿਆ ਹੈ, ਜਿਸ ਦੀ ਰੇਂਜ 20 ਮੀਟਰ ਹੈ। ਲੇਨੋਵੋ ਦੇ ਇਸ ਈਅਰਬਡਸ ’ਚ QCC3020 ਚਿਪਸੈੱਟ ਦਿੱਤਾ ਗਿਆ ਹੈ।