Lenovo ਇਸ ਸਮਾਰਟਫੋਨ ''ਤੇ ਦੇ ਰਹੀ ਹੈ Big ਡਿਸਕਾਊਂਟ

02/20/2017 2:09:44 PM

ਜਲੰਧਰ- ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਜਾ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਇਕ ਸ਼ਾਨਦਾਰ ਆਫਰ ਲਿਆਏ ਹੈ। ਅਸਲ ''ਚ ਲੇਨੋਵੋ ਕੰਪਨੀ ਆਪਣੇ ਵਾਈਬ ਕੇ5 ਨੋਟ ਸਮਾਰਟਫੋਨ ''ਤੇ ਡਿਸਕਾਊਂਟ ਦੇ ਰਿਹਾ ਹੈ। ਵਾਈਬ ਕੇ5 ਦੇ 4ਜੀਬੀ ਰੈਮ ਵੇਰਿਅੰਟ ਦੀ ਕੀਮਤ 13,499 ਰੁਪਏ ਹੈ। ਇਸ ਫੋਨ ''ਤੇ 1,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇਹ ਫੋਨ 12,499 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਗਾਹਕ ਇਸ ਫੋਨ ਨੂੰ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ''ਤੇ ਖਰੀਦ ਸਕਦੇ ਹੋ। ਇਹ ਫੋਨ ਗ੍ਰੇ, ਗੋਲਡ ਅਤੇ ਸਿਲਵਰ ਕਲਰ ਵੇਰਿੱੰਟ ''ਚ ਉਪਲੱਬਧ ਹੈ।
ਕਿਸ ਤਰ੍ਹਾਂ ਚੱਕੀਏ ਆਫਰ ਦਾ ਲਾਭ?
1. ਇਸ ਲਈ ਯੂਜ਼ਰਸ ਨੂੰ ਫਲਿੱਪਕਾਰਟ ''ਤੇ ਜਾਣਾ ਹੋਵੇਗਾ। 
2. ਇੱਥੇ ਉਨ੍ਹਾਂ ਨੂੰ Lenovo Vibe K5 Note ਸਰਚ ਕਰਨਾ ਹੈ।
3. ਜੋ ਪਹਿਲਾ ਆਫਰ ਤੁਹਾਡੇ ਸਾਮਹਣੇ ਆਏ, ਉਸ ਨੂੰ ਕਲਿੱਕ ਕਰੋ।
4. ਜਿੱਥੇ ਤੁਸੀਂ ਇਸ ਫੋਨ ਨੂੰ ਖਰੀਦ ਸਕਦੇ ਹੋ।
ਲੇਨੋਵੋ ਕੇ5 ਨੋਟ ਦੇ ਫੀਚਰਸ -
5. 5 ਇੰਚ ਦੇ ਫੁੱਲ ਐੱਚ. ਡੀ. ਡਿਸਪਲੇ ਨਾਲ ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ। ਇਹ ਫੋਨ 1.8 ਗੀਗਾਹਟਰਜ਼ ਮੀਡੀਆ ਟੇਕ ਹੈਲਿਓ ਪੀ10 ਆਕਟਾਕੋਰ ਪ੍ਰੋਸੈਸਰ ਨਾਲ ਲੈਸ ਹੈ। ਇਸ ''ਚ 32ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ 128ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਬਿਹਤਰ ਫੋਟੋਗ੍ਰਾਫੀ ਲਈ ਇਸ ''ਚ 13 ਐੱਮ. ਪੀ. ਦਾ ਰਿਅਰ ਅਤੇ 8 ਐੱਪ. ਪੀ. ਫਰੰਟ ਕੈਮਰਾ ਦਿੱਤਾ ਦਿੱਤਾ ਗਿਆ ਹੈ। ਇਸ ਨਾਲ ਹੀ ਇਹ ਫੋਨ ਡਾਲਬੀ ਅਟਮਾਸ ਵਾਲਾ 1.5 ਵਾਟ ਸਪੀਕਰ ਨਾਲ ਲੈਸ ਹੈ। ਬੈਟਰੀ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 3500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਇਸ ''ਚ 4ਜੀ ਐੱਲ. ਟੀ. ਈ., ਵਾਈ-ਫਾਈ, ਬਲੂਟੁਥ, ਵੀ. ਓ. ਐੱਲ. ਟੀ. ਈ., ਜੀ. ਪੀ. ਐੱਸ. ਵਰਗੇ ਫੀਚਰਸ ਦਿੱਤੇ ਗਏ ਹਨ।