Lenovo Carme ਸਮਾਰਟਵਾਚ ਭਾਰਤ ’ਚ ਲਾਂਚ, ਘੱਟ ਕੀਮਤ ’ਚ ਮਿਲਣਗੇ ਦਮਦਾਰ ਫੀਚਰ

09/16/2019 1:52:32 PM

ਗੈਜੇਟ ਡੈਸਕ– ਲੇਨੋਵੋ ਨੇ ਭਾਰਤੀ ਬਾਜ਼ਾਰ ’ਚ ਆਪਣੀ ਨਵੀਂ ਸਮਾਰਟਵਾਚ ਲਾਂਚ ਕੀਤੀ ਹੈ। ਇਸ ਵਾਚ ਨੂੰ Lenovo Carme ਨਾਂ ਦਿੱਤਾ ਗਿਆ ਹੈ। ਇਹ ਕੰਪਨੀ ਦੀ ਬਜਟ ਸਮਾਰਟਵਾਚ ਹੈ। ਭਾਰਤ ’ਚ ਇਸ ਵਾਚ ਦੀ ਕੀਮਤ 3,499 ਰੁਪਏ ਰੱਖੀ ਗਈ ਹੈ। ਵਾਚ IPS ਕਲਰ ਡਿਸਪਲੇਅ ਦੇ ਨਾਲ ਕਈ ਹੈਲਥ ਫੀਚਰਜ਼ ਨਾਲ ਲੈਸ ਹੈ। ਇਸ ਵਾਚ ਦੀ ਕੀਮਤ 4,000 ਰੁਪਏ ਤੋਂ ਵੀ ਘੱਟ ਹੋਣ ਦੇ ਬਾਵਜੂਦ ਇਸ ਵਿਚ ਕਈ ਦਮਦਾਰ ਫੀਚਰ ਮੌਜੂਦ ਹਨ। 

ਡਿਜ਼ਾਈਨ ਅਤੇ ਡਿਸਪਲੇਅ
ਇਸ ਵਾਚ ’ਚ ਸਕਵਾਇਰ ਸ਼ੇਰ ’ਚ 2.5D ਕਰਵਡ ਡਿਸਪਲੇਅ ਹੈ। ਵਾਚ ’ਚ 1.3 ਇੰਚ ਕਲਰ IPS ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ ਦਾ ਬ੍ਰਾਈਟਨੈੱਸ ਲੈਵਲ ਕਾਫੀ ਚੰਗਾ ਹੈ ਜਿਸ ਨਾਲ ਤੁਸੀਂ ਡੇਲਾਈਟ ’ਚ ਕੰਟੈਂਟ ਸਾਫ ਦੇਖ ਸਕਦੇ ਹੋ। 

ਮਿਲਣਗੇ ਇਹ ਹੈਲਥ ਫੀਚਰਜ਼
ਲੇਨੋਵੋ ਦੀ ਇਹ ਵਾਚ ਤੁਹਾਡੀ 24 ਘੰਟੇ ਹਾਰਟ ਰੇਟ ਮਾਨੀਟਰ ਕਰਦੀ ਹੈ। ਇਸ ਤੋਂ ਇਲਾਵਾ ਵਾਚ ’ਚ ਪੈਡੋਮੀਟਰ ਵੀ ਦਿੱਤਾ ਗਿਆ ਹੈ। ਵਾਚ ’ਚ ਸਲੀਪ ਟ੍ਰੈਕਿੰਗ ਫੀਚਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਾਚ ’ਚ ਕੈਲਰੀ ਟ੍ਰੈਕ ਕਰਨ ਲਈ ਕਈ ਮੋਡਸ ਦਿੱਤੇ ਗਏ ਹਨ। ਜਿਸ ਨਾਲ ਤੁਸੀਂ ਵੱਖ-ਵੱਖ ਐਕਟੀਵਿਟੀ ਨਾਲ ਕੈਲਰੀ ਬਰਨ ਰੇਟ ਚੈੱਕ ਕਰ ਸਕਦੇ ਹੋ।