LeEco ਦੇ ਨਵੇਂ ਸਮਾਰਟਫੋਨ ਦੀ ਲੀਕ ਹੋਈ ਜਾਣਕਾਰੀ

02/17/2018 12:26:26 PM

ਜਲੰਧਰ-ਹਾਲ ਹੀ ਚੀਨ ਦੀ ਕੰਪਨੀ LeEco ਬਾਰੇ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਪਨੀ ਆਪਣੇ ਨਵੇਂ ਡਿਵਾਈਸ 'ਤੇ ਕੰਮ ਕਰ ਰਹੀਂ ਹੈ, ਜਿਸ ਨੂੰ LeEco Le X ਦਾ ਨਾਂ ਦਿੱਤਾ ਜਾ ਰਿਹਾ ਹੈ। ਹੁਣ ਕੰਪਨੀ ਆਪਣਾ ਨਵਾਂ ਸਮਾਰਟਫੋਨ ਬਾਜ਼ਾਰ 'ਚ ਲਾਂਚ ਕਰਨ ਲਈ ਤਿਆਰ ਹੈ।

 

 

ਸਪੈਸੀਫਿਕੇਸ਼ਨ-
ਇਸ ਨਵੇਂ ਸਮਾਰਟਫੋਨ ਨੂੰ ਲੈ ਕੇ ਇੰਟਰਨੈੱਟ 'ਤੇ ਕੁਝ ਨਵੀਆਂ ਤਸਵੀਰਾਂ ਦੇਖੀਆ ਗਈਆ ਹਨ ਅਤੇ ਵੇਈਬੋ ਤੋਂ ਮਿਲ ਰਹੀਂ ਜਾਣਕਾਰੀ ਅਨੁਸਾਰ ਇਸ ਸਮਾਰਟਫੋਨ ਨੂੰ Le X ਨਾਂ ਦਿੱਤਾ ਜਾ ਸਕਦਾ ਹੈ। ਇਹ ਤਸਵੀਰਾਂ ਵੀ ਵੇਈਬੋ 'ਤੇ ਸਭ ਤੋਂ ਪਹਿਲਾਂ ਸਾਹਮਣੇ ਆਈ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਮਾਰਟਫੋਨ ਕਾਫੀ ਥਿਨ ਬੇਜ਼ਲ ਵਾਲਾ ਹੋਣ ਵਾਲਾ ਹੈ। ਇਸ ਤੋਂ ਇਲਾਵਾ ਕਾਰਨਰਸ ਤੋਂ ਡਿਸਪਲੇਅ ਕਾਫੀ ਕਰਵ ਵੀ ਨਜ਼ਰ ਆ ਰਿਹਾ ਹੈ, ਪਰ ਦਿਲਚਸਪ ਗੱਲ ਇਹ ਹੈ ਕਿ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਨਜ਼ਰ ਨਹੀਂ ਆ ਰਿਹਾ ਹੈ।

 

 

ਇਸ ਤੋਂ ਇਲਾਵਾ ਸਮਾਰਟਫੋਨ ਦੇ ਬੈਕ 'ਤੇ ਤੁਹਾਨੂੰ ਇਕ ਡਿਊਲ ਕੈਮਰਾ ਸੈੱਟਅਪ ਅਤੇ ਡਿਊਲ ਐੱਲ. ਈ. ਡੀ. ਫਲੈਸ਼ ਨਜ਼ਰ ਆ ਰਹੀਂ ਹੈ। ਅਜਿਹਾ ਸਾਹਮਣੇ ਆ ਰਿਹਾ ਹੈ ਕਿ ਸਮਾਰਟਫੋਨ ਨੂੰ ਮਿਡ-ਰੇਂਜ 'ਚ ਪੇਸ਼ ਕੀਤਾ ਜਾ ਸਕਦਾ ਹੈ। 

 

 

ਕੀਮਤ ਅਤੇ ਉਪਲੱਬਧਤਾ-
ਕੰਪਨੀ ਨੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਸ ਸਮਾਰਟਫੋਨ ਨੂੰ ਕਿਸ ਸਮੇਂ 'ਤੇ ਕਿੰਨੀ ਕੀਮਤ ਨਾਲ ਕਿਹੜੇ ਬਾਜ਼ਾਰਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।