ਅਜਿਹੀ ਸਕ੍ਰੀਨ ਜੋ ਦੂਰੋਂ ਹੀ ਕਰ ਦੇਵੇਗੀ ਤੁਹਾਡੇ ਸਮਾਰਟਫੋਨ ਅਤੇ ਟੈਬਲੇਟ ਨੂੰ ਚਾਰਜ

10/27/2016 11:42:41 AM

ਜਲੰਧਰ : ਹੁਣ ਤੱਕ ਤੁਸੀਂ ਆਪਣੇ ਸਮਾਰਟਫੋਨ, ਲੈਪਟਾਪ, ਪਾਵਰਬੈਂਕ ਅਤੇ ਸਮਾਰਟਵਾਚ ਨੂੰ ਚਾਰਜ ਕਰਨ ਲਈ ਕਈ ਤਰ੍ਹਾਂ ਦੇ ਚਾਰਜਿੰਗ ਡਿਵਾਇਸ ਨੂੰ ਯੂਜ਼ ਕੀਤੇ ਹੋਣਗੇ । ਪਰ ਹੁਣ ਤੁਹਾਡੇ ਟੀ. ਵੀ ਦੀ ਤਰ੍ਹਾਂ ਦਿੱਖਣ ਵਾਲੀ ਇਕ ਫਲੈਟ ਸਕ੍ਰੀਨ ਪੈਨਲ ਟੈਕਨਾਲੋਜੀ ਤਿਆਰ ਕੀਤੀ ਜਾ ਰਹੀ ਹੈ ਜੋ ਆਪਣੇ ਸਾਹਮਣੇ ਰੱਖੇ ਸਮਾਰਟਫੋਨ, ਟੈਬਲੇਟ ਅਤੇ ਬੈਟਰੀ ਨੂੰ ਦੂਰੋਂ ਹੀ ਚਾਰਜ ਕਰ ਦੇਵੇਗੀ । ਵਾਸ਼ੀਂਗਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਮੁਤਾਬਕ, ਅਜਿਹੇ ਸਿਸਟਮ ਨੂੰ ਬਣਾਉਣ ਦੀ ਤਕਨੀਕ ਅਜੇ ਵੀ ਉਪਲੱਬਧ ਹੈ।
 
ਵਾਸ਼ੀਂਗਟਨ ਯੂਨੀਵਰਸਿਟੀ ਦੇ ਮੈਟ ਰੇਨਾਲਡਸ ਦੇ ਮੁਤਾਬਕ, ਅੱਜਕਲ੍ਹ ਭੱਦੇ ਚਾਰਜਿੰਗ ਪੈਡ ਅਤੇ ਵਾਇਰ ਵਾਲੇ ਚਾਰਜਰ ਵਰਗੇ ਆਪਸ਼ਨ ਦੀ ਕਾਫ਼ੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਤੋਂ ਕਿਸੇ ਸਮਾਰਟਫੋਨ ਜਾਂ ਟੈਬਲੇਟ ਦੀ ਮੋਬੀਲਿਟੀ ਸੀਮਿਤ ਹੋ ਜਾਂਦੀ ਹੈ। ਇਸ ਤਕਨੀਕ ''ਚ ਮਾਇਕ੍ਰੋਵੇਵ ਐਨਰਜੀ ਤਕਨੀਕ ਦਾ ਪ੍ਰਯੋਗ ਕੀਤਾ ਜਾਵੇਗਾ। 
 
ਰੇਨਾਲਡਸ ਨੇ ਕਿਹਾ, ਸੁਰੱਖਿਅਤ ਤਰੀਕੇ ਨਾਲ ਮਾਇਕ੍ਰੋਵੇਵ ਐੱਨਰਜੀ ਬੀਮ ਦੇ ਡਾਇਰੈਕਟ ਫੋਕਸ ਦੇ ਜ਼ਰੀਏ ਡਿਵਾਇਸ ਨੂੰ ਚਾਰਜ ਕੀਤਾ ਜਾ ਸਕਦਾ ਹੈ। ਇਸਵਿੱਚ ਮੁੱਖ ਸਮੱਸਿਆ ਇਹ ਹੈ ਕਿ ਲੋਕਾਂ, ਪਾਲਤੂ ਜਾਨਵਰਾਂ ਅਤੇ ਹੋਰ ਸਾਮਾਨਾਂ ਨੂੰ ਇਸ ਦੇ ਸਾਹਮਣੇ ਆਉਣ ਤੋਂ ਬਚਾਉਣਾ ਹੈ। ਜੇਕਰ ਅਜਿਹਾ ਸੰਭਵ ਹੋ ਸਕੇ ਤਾਂ ਵਾਇਰਲੈੱਸ ਪਾਵਰ ''ਚ ਇਹ ਤਕਨੀਕ ਗੇਮ ਚੇਂਜਰ ਸਾਬਤ ਹੋ ਸਕਦੀ ਹੈ।