ਲਾਂਚ ਕੀਤੇ ਗਏ ਘੱਟ ਕੀਮਤ ''ਚ ਦੋ ਨਵੇਂ ਸਸਤੇ 4ਜੀ ਸਮਾਰਟਫੋਨਸ

04/29/2016 1:04:31 PM

ਜਲੰਧਰ:ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਲਾਵਾ ਨੇ ਵੀਰਵਾਰ ਨੂੰ ਦੋ ਨਵੇਂ ਐਂਡ੍ਰਾਇਡ ਸਮਾਰਟਫੋਨਸ ਲਾਂਚ ਕੀਤੇ ਹਨ। ਇਸ 4ਜੀ ਸਮਾਰਟਫੋਨਸ ''ਚ ਏ72 ਮਾਡਲ ਦੀ ਕੀਮਤ 6,499 ਰੂਪਏ ਅਤੇ ਏ76 ਮਾਡਲ ਦੀ ਕੀਮਤ 5, 699 ਰੁਪਏ ਰੱਖੀ ਗਈ ਹੈ।

ਓ.ਐੱਸ,  ਪ੍ਰੋਸੈਸਰ : 
ਇਹ ਦੋਨੋਂ ਹੀ ਸਮਾਰਟਫੋਨਸ ਐਂਡ੍ਰਾਇਡ 5.1 ਲਾਲੀਪਾਪ''ਤੇ ਆਧਾਰਿਤ ਹਨ। ਇਨ੍ਹਾਂ ''ਚ 1.5 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ, 1 ਜੀ.ਬੀ ਰੈਮ ਅਤੇ 5 ਮੈਗਾਪਿਕਸਲ ਰਿਅਰ ਕੈਮਰੇ ਮੌਜੂਦ ਹਨ। ਹੈਂਡਸੈਟਸ ਦੀ ਇਨ-ਬਿਲਟ ਸਟੋਰੇਜ਼ ਮੈਮਰੀ 8 ਜੀ. ਬੀ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ ਵਧਾਈ ਜਾ ਸਕਦੀ ਹੈ।

 

ਲਾਵਾ ਏ76 ਦੇ ਖਾਸ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 4.5 ਇੰਚ ਦੀ ਡਿਸਪਲੇ, 0.3 ਮੈਗਾਪਿਕਸਲ ਫ੍ਰੰਟ ਕੈਮਰਾ ਅਤੇ 1850 mAh ਦੀ ਬੈਟਰੀ ਮੌਜੂਦ ਹੈ, ਜਦ ਕਿ ਲਾਵਾ ਏ72 ਸਮਾਰਟਫੋਨ ''ਚ 5 ਇੰਚ ਦੀ ਡਿਸਪਲੇ, 5 ਮੈਗਾਪਿਕਸਲ ਦਾ ਸੈਲਫੀ ਫ੍ਰੰਟ ਕੈਮਰਾ ਅਤੇ 2500 mAhਦੀ ਬੈਟਰੀ ਸ਼ਾਮਿਲ ਹੈ । ਕੁਨੈੱਕਟੀਵਿਟੀ ਲਈ ਇਸ ''ਚ ਸਟੈਂਡਰਡ ਫੀਚਰਸ ਦਿੱਤੇ ਗਏ ਹਨ। ਇਨ੍ਹਾਂ ''ਚ 47, ਵਾਈ-ਫਾਈ, ਬਲੂਟੁੱਥ ਅਤੇ ਮਾਇਕ੍ਰੋ ਯੂ. ਐੱਸ.ਬੀ ਸ਼ਾਮਿਲ ਹਨ।