ਬੇਹੱਦ ਹੀ ਸਸਤੀ ਕੀਮਤ 'ਚ Lava ਨੇ ਲਾਂਚ ਕੀਤਾ ਸ਼ਾਨਦਾਰ ਫੋਨ, 5 ਦਿਨਾਂ ਤੱਕ ਚੱਲੇਗੀ ਬੈਟਰੀ

11/15/2018 12:14:08 PM

ਗੈਜੇਟ ਡੈਸਕ-ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ ਨਵਾਂ ਫੀਚਰ ਫੋਨ Prime Z ਲਾਂਚ ਕੀਤਾ ਹੈ। ਕੰਪਨੀ ਨੇ ਇਸ ਕੀਮਤ 1,900 ਰੁਪਏ ਰੱੱਖੀ ਹੈ। ਕੰਪਨੀ ਨੇ ਇਸ ਨੂੰ ਇਸ ਸੈਗਮੈਂਟ 'ਚ ਸਭ ਤੋਂ ਜ਼ਿਆਦਾ ਚੰਗਾ ਵਿੱਖਣ ਵਾਲਾ ਲਾਵਾ ਦਾ ਫੀਚਰ ਫੋਨ ਦੱਸਿਆ ਹੈ।

ਫੀਚਰਸ
Lava Prime Z ਫੀਚਰ ਫੋਨ 'ਚ 2.4 ਇੰਚ ਦੀ QV71 ਡਿਸਪਲੇਅ ਦਿੱਤੀ ਗਈ ਹੈ। ਇਸ 'ਚ 34 ਫਰੰਟ ਗਲਾਸ ਦਿੱਤਾ ਗਿਆ ਹੈ। ਲਾਵਾ ਨੇ ਆਪਣੇ ਇਸ ਨਵੇਂ ਫੀਚਰ ਫੋਨ 'ਚ 1,200mAh ਦੀ ਬੈਟਰੀ ਦਿੱਤੀ ਗਈ ਹੈ। ਇਸ ਫੀਚਰ ਫੋਨ ਦੇ ਸਟੋਰੇਜ ਨੂੰ 32 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ। 5 ਦਿਨ ਤੱਕ ਚੱਲੇਗੀ ਬੈਟਰੀ
Lava Prime Z ਫੀਚਰ ਫੋਨ 'ਚ ਸਿਲਕ ਡਿਜ਼ਾਈਨ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੀਚਰ ਫੋਨ ਦੀ ਬੈਟਰੀ 5 ਦਿਨਾਂ ਦਾ ਬੈਕਅਪ ਦੇਵੇਗੀ। ਲਾਵਾ ਇੰਟਰਨੈਸ਼ਨਲ ਦੇ ਪ੍ਰੋਡਕਟ- ਫੀਚਰ ਫੋਨ ਹੈੱਡ ਤੇਜੇਂਦਰ ਸਿੰਘ ਦਾ ਕਹਿਣਾ ਹੈ ਕਿ ਲਾਵਾ ਦੇ ਇਸ ਫੋਨ 'ਚ 5 ਦਿਨਾਂ ਦਾ ਬੈਟਰੀ ਬੈਕਅਪ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਸਮਾਰਟਫੋਨ ਯੂਜ਼ਰਸ ਦੂਜਾ ਫੋਨ ਰੱਖਣਾ ਚਾਹੁੰਦੇ ਹਨ, ਉਨ੍ਹਾਂ  ਦੇ ਲਈ ਲਾਵਾ ਦਾ ਇਹ ਫੀਚਰ ਫੋਨ ਸਭ ਤੋਂ ਚੰਗਾ ਹੈ। ਇਸ 'ਚ ਡਿਊਲ ਸਿਮ ਦੀ ਸਹੂਲਤ ਦਿੱਤੀ ਗਈ ਹੈ।