ਲਾਵਾ ਦਾ ਸਸਤਾ ਫੀਚਰ ਫੋਨ Lava Flip ਲਾਂਚ, ਯਾਦ ਆਉਣਗੇ ਪੁਰਾਣੇ ਦਿਨ

11/10/2020 1:29:40 PM

ਗੈਜੇਟ ਡੈਸਕ– ਦੇਸੀ ਬ੍ਰਾਂਡ ਲਾਵਾ ਨੇ ਇਕ ਨਵਾਂ ਫੀਚਰ ਫੋਨ Lava Flip ਲਾਂਚ ਕੀਤਾ ਹੈ ਜੋ ਤੁਹਾਨੂੰ 12-15 ਸਾਲ ਪਹਿਲਾਂ ਦੇ ਫਲਿਪ ਫੋਨ ਦੇ ਜ਼ਮਾਨੇ ਦੀ ਯਾਦ ਦਿਵਾਏਗਾ। ਲਾਵਾ ਦੇ ਇਸ ਨਵੇਂ ਫੀਚਰ ਫੋਨ ਲਾਵਾ ਫਲਿੱਪ ਨੂੰ 1,640 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਲਾਵਾ ਫਲਿੱਪ ਨੂੰ ਲਾਲ ਅਤੇ ਨੀਲੇ ਰੰਗ ’ਚ ਪੇਸ਼ ਕੀਤਾ ਗਿਆ ਹੈ। ਇਸ ਦੀ ਵਿਕਰੀ ਫਲਿਪਕਾਰਟ ਅਤੇ ਐਮਾਜ਼ੋਨ ਦੇ ਨਾਲ ਹੀ ਰਿਟੇਲ ਸਟੋਰਾਂ ’ਤੇ ਵੀ ਜਲਦ ਹੀ ਸ਼ੁਰੂ ਹੋ ਜਾਵੇਗੀ। 

ਲਾਵਾ ਫਲਿੱਪ ਦੀ ਸਭ ਤੋਂ ਖ਼ਾਲ ਗੱਲ ਹੈ ਇਸ ਦੀ ਲੁੱਕ, ਲਾਲ ਅਤੇ ਨੀਲੇ ਰੰਗ ’ਚ ਲਾਂਚ ਇਹ ਫਲਿੱਪ ਫੋਨ ਬੇਹੱਦ ਆਕਰਸ਼ਕ ਵਿਖਾਈ ਦਿੰਦਾ ਹੈ ਜਿਸ ਵਿਚ ਬਾਡੀ ਦੇ ਨਾਲ ਹੀ ਕੀਪੈਡ ਵੀ ਸੇਮ ਰੰਗ ਦਾ ਹੈ। ਇਸ ਵਿਚ ਕੈਮਰਾ ਸੈੱਟਅਪ ਵੀ ਦਿੱਤਾ ਗਿਆ ਹੈ, ਜਿਸ ਨਾਲ ਇਸ ਦੀ ਲੁੱਕ ਹੋਰ ਨਿਖਰ ਜਾਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੀਚਰ ਫੋਨ ’ਚ ਲੋਕਾਂ ਦੀ ਲੋੜ ਮੁਤਾਬਕ, ਬਿਹਤਰੀਨ ਫੀਚਰ ਵੀ ਦਿੱਤੇ ਗਏ ਹਨ। ਲਾਵਾ ਨੇ ਬਜ਼ੁਰਗਾਂ ਦੇ ਨਾਲ ਹੀ ਨੌਜਵਾਨਾਂ ਦੀ ਪਸੰਦ ਦਾ ਧਿਆਨ ਰੱਖਦੇ ਹੋਏ ਲਾਵਾ ਫਲਿੱਪ ਲਾਂਚ ਕੀਤਾ ਹੈ। 

ਮਜਬੂਤ ਬਾਡੀ ਅਤੇ ਪਾਵਰਫੁਲ ਬੈਟਰੀ
ਲਾਵਾ ਫਲਿੱਪ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ 2.4 ਇੰਚ ਦੀ ਡਿਸਪਲੇਅ ਲੱਗੀ ਹੈ ਅਤੇ ਇਸ ਦੀ ਬਾਡੀ ਪੋਲੀਕਾਰਬੋਨੇਟ ਦੀ ਬਣੀ ਹੈ। ਡਿਊਲ ਸਿਮ ਵਾਲੇ ਇਸ ਫੋਨ ’ਚ 1200mAh ਦੀ ਬੈਟਰੀ ਲੱਗੀ ਹੈ ਜੋ ਕੰਪਨੀ ਮੁਤਾਬਕ, ਸਿੰਗਲ ਚਾਰਜ ’ਤੇ 3 ਦਿਨਾਂ ਤਕ ਚੱਲ ਸਕਦੀ ਹੈ। ਇਸ ਫੋਨ ਦੀ ਮੈਮਰੀ 32 ਜੀ.ਬੀ. ਤਕ ਐਕਸਪੈਂਡੇਬਲ ਹੈ। ਲਾਵਾ ਫਲਿੱਪ ’ਚ ਵੀ.ਜੀ.ਏ. ਕੈਮਰੇ ਨਾਲ ਹੀ ਬਲਿੰਕ ਕਾਲ ਨੋਟੀਫਿਕੇਸ਼ਨ ਐੱਲ.ਈ.ਡੀ. ਵੀ ਹੈ। 

22 ਭਾਸ਼ਾਵਾਂ ਦੀ ਸੁਪੋਰਟ
ਲਾਵਾ ਫਲਿੱਪ ਦੀ ਇਕ ਹੋ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਹਿੰਦੀ, ਅੰਗਰੇਜੀ, ਪੰਜਾਬੀ, ਗੁਜਰਾਤੀ, ਬੰਗਾਲੀ, ਤਮਿਲ, ਤੇਲੁਗੂ ਅਤੇ ਕਨੰੜ ਸਮੇਤ 22 ਭਾਸ਼ਾਵਾਂ ’ਚ ਮੈਸੇਜ ਪ੍ਰਾਪਤ ਕਰ ਸਕਦੇ ਹੋ ਅਤੇ ਟਾਈਪ ਕਰ ਸਕਦੇ ਹੋ। ਬਾਕੀ ਫੀਚਰਜ਼ ’ਚ ਟਾਰਚ, ਵਾਇਰਲੈੱਸ ਐੱਫ.ਐੱਮ. ਰੇਡੀਓ ਅਤੇ ਨੰਬਰ ਟਾਕਰ ਆਦਿ ਸ਼ਾਮਲ ਹਨ। ਕੰਪਨੀ ਇਸ ਫੋਨ ਦੇ ਨਾਲ ਇਕ ਸਾਲ ਦੀ ਰਿਪਲੇਸਮੈਂਟ ਵਾਰੰਟੀ ਦੇ ਰਹੀ ਹੈ। 

Rakesh

This news is Content Editor Rakesh