ਲਾਵਾ ਨੇ ਭਾਰਤ ''ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

02/06/2020 8:39:20 PM

ਗੈਜੇਟ ਡੈਸਕ—ਲਾਵਾ ਇੰਟਰਨੈਸ਼ਨਲ ਲਿਮਟਿਡ ਵੱਲੋਂ ਵੀਰਵਾਰ ਨੂੰ ਨਵਾਂ ਐਂਟਰੀ ਲੇਵਲ ਸਮਾਰਟਫੋਨ Lava Z53 ਅਨਾਊਂਸ ਕੀਤਾ ਗਿਆ ਹੈ। ਇਸ ਡਿਵਾਈਸ ਦੀ ਕੀਮਤ 4,829 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਆਫਲਾਈਨ ਸਟੋਰਸ ਤੋਂ ਇਲਾਵਾ ਈ-ਕਾਮਰਸ ਸਾਈਟ ਫਲਿੱਪਕਾਰਟ ਤੋਂ ਵੀ ਖਰੀਦਿਆ ਜਾ ਸਕੇਗਾ। ਇਸ ਸਮਾਰਟਫੋਨ ਨੂੰ ਦੋ ਕਲਰ ਆਪਸ਼ਨ ਪ੍ਰਿਜਮ ਰੋਜ ਅਤੇ ਪ੍ਰਿਜਮ ਬਲੂ 'ਚ ਲਾਂਚ ਕੀਤਾ ਗਿਆ ਹੈ। Lava Z53 ਸਮਾਰਟਫੋਨ ਦੇ ਨਾਲ ਰਿਲਾਇੰਸ ਜਿਓ ਆਫਰ ਵੀ ਦਿੱਤਾ ਜਾ ਰਿਹਾ ਹੈ, ਜਿਸ 'ਚ ਬਾਇਰਸ ਨੂੰ 1,200 ਰੁਪਏ ਦਾ ਇੰਸਟੈਂਟ ਕੈਸ਼ਬੈਕ ਅਤੇ 50ਜੀ.ਬੀ. ਅਡੀਸ਼ਨਲ ਡਾਟਾ ਦਿੱਤਾ ਜਾਵੇਗਾ। ਇਹ 1200 ਰੁਪਏ ਦਾ ਇੰਸਟੈਂਟ ਕੈਸ਼ਬੈਕ 50 ਰੁਪਏ ਦੇ 24 ਕੈਸ਼ਬੈਕ ਵਾਊਚਰ ਦੇ ਤੌਰ 'ਤੇ My Jio App 'ਚ ਮਿਲੇਗਾ ਅਤੇ ਇਸ ਨੂੰ 249 ਰੁਪਏ ਜਾਂ 349 ਰੁਪਏ ਦੇ ਰਿਚਾਰਜ ਪਲਾਨ ਨਾਲ ਇਸਤੇਮਾਲ ਕੀਤਾ ਜਾ ਸਕੇਗਾ। ਅਡੀਸ਼ਨਲ ਡਾਟਾ ਵੀ 5ਜੀ.ਬੀ. ਦੇ ਅਡੀਸ਼ਨਲ ਡਾਟਾ ਵਾਊਚਰ ਦੇ ਤੌਰ 'ਤੇ ਮਿਲੇਗਾ ਅਤੇ ਇਸ ਨੂੰ 10 ਰਿਚਾਰਜ 'ਤੇ ਇਸਤੇਮਾਲ ਕੀਤਾ ਜਾ ਸਕੇਗਾ।

8 ਭਾਸ਼ਾਵਾਂ ਦਾ ਸਪੋਰਟ
ਲਾਵਾ ਦੇ ਇਸ ਸਮਾਰਟਫੋਨ 'ਚ ਡੈਡੀਕੇਟੇਡ ਗੂਗਲ ਅਸਿਸਟੈਂਟ ਕੀ ਦਿੱਤੀ ਗਈ ਹੈ ਜੋ 8 ਭਾਸ਼ਾਵਾਂ ਨੂੰ ਸਪੋਰਟ ਕਰਦੀ ਹੈ। ਇਨ੍ਹਾਂ ਭਾਸ਼ਾਵਾਂ 'ਚ ਉਰਦੂ, ਬੰਗਾਲੀ, ਮਰਾਠੀ, ਤਮਿਲ, ਤੇਲੁਗੁ,ਮਲਯਾਲਮ, ਕੰਨੜ ਅਤੇ ਗੁਜਰਾਤੀ ਵੀ ਸ਼ਾਮਲ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,120 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਯੂਜ਼ਰਸ ਨੂੰ ਦੋ ਦਿਨ ਦਾ ਬੈਕਅਪ ਦੇਣ ਦਾ ਦਾਅਵਾ ਕਰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਸਿੰਗਲ ਚਾਰਜ 'ਤੇ 35 ਘੰਟੇ ਵੁਆਇਸ ਕਾਲਿੰਗ ਕੀਤੀ ਜਾ ਸਕੇਗੀ।

ਫੀਚਰਜ਼
ਸਮਾਰਟਫੋਨ 'ਚ 6.1 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1200x600 ਪਿਕਸਲ ਹੈ। ਫੋਨ 'ਚ ਫੇਸ ਅਨਲਾਕ ਦਾ ਸਪੋਰਟ ਵੀ ਦਿੱਤਾ ਗਿਆ ਹੈ ਜੋ ਸਿਰਫ 0.4 ਸੈਕੰਡ 'ਚ ਫੋਨ ਨੂੰ ਅਨਲਾਕ ਕਰ ਦਿੰਦਾ ਹੈ। Lava Z53 'ਚ 1.4GHz ਕਵਾਡ ਕੋਰ ਪ੍ਰੋਸੈਸਰ 1 ਜੀ.ਬੀ. ਅਤੇ 2ਜੀ.ਬੀ. ਰੈਮ ਆਪਸ਼ਨ ਨਾਲ ਦਿੱਤਾ ਗਿਆ ਹੈ। ਇਸ 'ਚ ਰੀਅਰ ਪੈਨਲ 'ਤੇ 8 ਮੈਗਾਪਿਕਸਲ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ 'ਚ ਐਂਡ੍ਰਾਇਡ 9 ਪਾਈ ਓ.ਐੱਸ. ਯੂਜ਼ਰਸ ਨੂੰ ਮਿਲੇਗਾ।

Karan Kumar

This news is Content Editor Karan Kumar