Lava ਨੇ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ, ਮਿਲੇਗੀ ਦਮਦਾਰ ਬੈਟਰੀ

01/17/2020 11:57:13 AM

ਗੈਜੇਟ ਡੈਸਕ– ਲਾਵਾ ਨੇ ਭਾਰਤ ’ਚ ਆਪਣਾ ਐਂਟਰੀ ਲੈਵਲ ਸਮਾਰਟਫੋਨ Lava Z71 ਲਾਂਚ ਕੀਤਾ ਹੈ। ਲਾਵਾ ਦੇ ਇਸ ਸਮਾਰਟਫੋਨ ਦੀ ਕੀਮਤ 6,299 ਰੁਪਏ ਹੈ। ਇਹ ਸਮਾਰਟਫੋਨ ਫਲਿਪਕਾਰਟ ’ਤੇ ਸੇਲ ਲਈ ਉਪਲੱਬਧ ਹੈ। ਇਸ ਸਮਾਰਟਫੋਨ ’ਚ ਡੈਡੀਕੇਟਿਡ ਗੂਗਲ ਅਸਿਸਟੈਂਟ ਕੀਅ ਅਤੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਰੂਬੀ ਰੈੱਡ ਅਤੇ ਸਟੀਲ ਬਲਿਊ ਕਲਰ ’ਚ ਮਿਲ ਰਿਹਾ ਹੈ। ਲਾਵਾ ਦੇ ਇਸ ਫੋਨ ’ਚ ਫਲੈਸ਼ ਸੁਪੋਰਟ ਦੇ ਨਾਲ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। Lava Z71 ਸਮਾਰਟਫੋਨ ਐਂਡਰਾਇਡ ਪਾਈ ’ਤੇ ਚੱਲਦਾ ਹੈ ਅਤੇ ਇਹ ਫੇਸ ਅਨਲਾਕ ਨੂੰ ਵੀ ਸੁਪੋਰਟ ਕਰਦਾ ਹੈ। 

ਜਿਓ ਗਾਹਕਾਂ ਨੂੰ 1200 ਰੁਪਏ ਦਾ ਕੈਸ਼ਬੈਕ
ਜੇਕਰ ਲਾਂਚ ਆਫਰ ਦੀ ਗੱਲ ਕਰੀਏ ਤਾਂ ਜਿਓ ਗਾਹਕਾਂ ਨੂੰ 1200 ਰੁਪਏ ਦਾ ਇੰਸਟੈਂਟ ਕੈਸ਼ਬੈਕ ਅਤੇ 50 ਜੀ.ਬੀ. 4ਜੀ ਡਾਟਾ ਮਿਲੇਗਾ। 1200 ਰੁਪਏ ਦਾ ਕੈਸ਼ਬੈਕ 198 ਰੁਪਏ ਅਤੇ 299 ਰੁਪਏ ਦੇ ਪਲਾਨ ’ਤੇ ਮਾਈ ਜਿੋ ਐਪ ’ਚ 50 ਰੁਪਏ ਦੇ 24 ਕੈਸ਼ਬੈਕ ਵਾਊਚਰਜ਼ ਦੇ ਰੂਪ ’ਚ ਕ੍ਰੈਡਿਟ ਹੋਵੇਗਾ। 

ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ’ਚ 5.7 ਇੰਚ ਦੀ ਐੱਚ.ਡੀ. ਪਲੱਸ ਡਾਟ ਨੋਚ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਆਸਪੈਕਟ ਰੇਸ਼ੀਓ 19:9 ਹੈ। Lava Z71 ਸਮਾਰਟਫੋਨ ਐਂਡਰਾਇਡ ਪਾਈ ’ਤੇ ਬੇਸਡ Star OS 5.1 ’ਤੇ ਚੱਲਦਾ ਹੈ। ਸਮਾਰਟਫੋਨ ’ਚ 2GHz ਕਵਾਡ-ਕੋਰ ਮੀਡੀਆਟੈੱਕ ਹੀਲੀਓ ਏ22 16nm ਪ੍ਰੋਸੈਸਰ ਦਿੱਤਾ ਗਿਆ ਹੈ। 

ਫੋਨ ’ਚ ਦਿੱਤਾ ਗਿਆ ਹੈ ਫੇਸ ਅਨਲਾਕ ਫੀਚਰ
Lava Z71 ਸਮਾਰਟਫੋਨ ’ਚ 2 ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ ਫੋਨ ਦੀ ਸਟੋਰੇਜ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਫੋਨ ਦੇ ਰੀਅਰ ’ਚ 13 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੈਕੇਂਡਰੀ ਕੈਮਰਾ 2 ਮੈਗਾਪਿਕਸਲ ਦਾ ਹੈ। ਫੋਨ ਦੇ ਫਰੰਟ ’ਚ ਸਾਫਟ ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਸੈਲਪੀ ਕੈਮਰਾ ਹੈ। ਕੈਮਰੇ ’ਚ ਪ੍ਰੋਫੈਸ਼ਨਲ ਮੋਡ ਅਤੇ ਏ.ਆਈ. ਸਟੂਡੀਓ ਮੋਡ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ 3,200mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ 50 ਘੰਟੇ ਤਕ ਦਾ ਟਾਕਟਾਈਮ, 9 ਘੰਟੇ ਦੀ ਵੈੱਬ ਬ੍ਰਾਊਜ਼ਿੰਗ, 8.5 ਘੰਟੇ ਦਾ ਵੀਡੀਓ ਪਲੇਬੈਕ ਅਤੇ 485 ਘੰਟੇ ਦਾ ਸਟੈਂਡਬਾਈ ਟਾਈਮ ਦਿੰਦੀ ਹੈ।