Lava ਦੇ ਬਜਟ ਸਮਾਰਟਫੋਨ ਦੀ ਪ੍ਰੀ-ਬੁਕਿੰਗ ਸ਼ੁਰੂ, ਘੱਟ ਕੀਮਤ ’ਚ ਮਿਲੇਗਾ ਸ਼ਾਨਦਾਰ ਕੈਮਰਾ

07/07/2022 1:01:21 PM

ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ ਬਜਟ ਸੈਗਮੈਂਟ ਦੇ Lava Blaze ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। Lava Blaze ਦੀ ਪ੍ਰੀ-ਬੁਕਿੰਗ ਵੀਰਵਾਰ ਯਾਨੀ ਅੱਜ 12 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਫੋਨ ’ਚ 13 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਸਮਾਰਟਫੋਨ ’ਚ ਫਿੰਗਰਪ੍ਰਿੰਟ ਸਕੈਨਰ ਅਤੇ USB Type-C ਚਾਰਜਿੰਗ ਪੋਰਟ ਵੀ ਦਿੱਤਾ ਗਿਆ ਹੈ। 

Lava Blaze ਦੇ ਫੀਚਰਜ਼ 

Lava Blaze ਨੂੰ Unisoc ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਹੈ। ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਅਤੇ 3.5mm ਹੈੱਡਫੋਨ ਜੈੱਕ ਵੇਖਣ ਨੂੰ ਮਿਲੇਗਾ। ਇਸ ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਫੋਨ ਨੂੰ ਗਰੇ, ਲਾਲ, ਕਾਲੇ ਅਤੇ ਨੀਲੇ ਚਾਰ ਰੰਗਾਂ ’ਚ ਖਰੀਦਿਆ ਜਾ ਸਕੇਗਾ। 

ਫੋਨ ’ਚ 13 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਸੈਂਸਰ 13 ਮੈਗਾਪਿਕਸਲ ਦੇ ਨਾਲ ਆਉਂਦਾ ਹੈ। ਇਸ ਫੋਨ ’ਚ 2 ਮੈਗਾਪਿਕਸਲ ਦਾ ਡੈੱਫਥ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਵੀ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਕੀਮਤ

ਫੋਨ ਨੂੰ ਦੋ ਰੈਮ ਵੇਰੀਐਂਟ 3 ਜੀ.ਬੀ. ਅਤੇ 4 ਜੀ.ਬੀ. ਰੈਮ ਨਾਲ ਲਾਂਚ ਕੀਤਾ ਗਿਆ ਹੈ। ਇਸ ਫੋਨ ’ਚ 32 ਜੀ.ਬੀ. ਅਤੇ 64 ਜੀ.ਬੀ. ਦੀ ਸਟੋਰੇਜ ਆਪਸ਼ਨ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ ਲਗਭਗ 10,000 ਰੁਪਏ ਦੇ ਕਰੀਬ ਹੋਵੇਗੀ।

Rakesh

This news is Content Editor Rakesh