ਨਵੀਂ Apple TV 4K ਲਾਂਚ, ਜਾਣੋਂ ਕੀਮਤ ਤੇ ਸਪੈਸੀਫਿਕੇਸ਼ਨਸ

04/20/2021 11:56:09 PM

ਗੈਜੇਟ ਡੈਸਕ-ਐਪਲ ਵੱਲੋਂ ਰਿਫ੍ਰੈਸ਼ਡ ਐਪਲ ਟੀ.ਵੀ. 4ਕੇ ਰਿਮੋਟ ਲਾਂਚ ਕੀਤਾ ਗਿਆ ਹੈ। ਇਸ ਦਾ ਡਿਜ਼ਾਈਨ ਪੂਰੀ ਤਰ੍ਹਾਂ ਫ੍ਰੇਸ ਹੈ। ਇਸ 'ਚ ਪੂਰੀ ਤਰ੍ਹਾਂ ਨੈਵੀਗੇਸ਼ਨ ਅਤੇ ਪਾਵਰ ਬਟਨ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਟੀ.ਵੀ. ਨੂੰ ਟਰਨ ਆਨ ਅਤੇ ਟਰਨ ਆਫ ਕੀਤਾ ਜਾ ਸਕਦਾ ਹੈ। ਇਸ ਨੂੰ ਰਿਸਾਈਕਲਡ ਐਲਯੂਮੀਨੀਅਮ ਦੀ ਮਦਦ ਨਾਲ ਬਣਾਇਆ ਜਾ ਗਿਆ ਹੈ। ਨਵੇਂ ਰਿਮੋਟ ਨੂੰ ਅਪਡੇਟੇਡ ਐਪਲ ਟੀ.ਵੀ. 4ਕੇ ਬਾਕਸ ਨਾਲ ਪੇਸ਼ ਕੀਤਾ ਗਿਆ ਹੈ।

ਇਸ 'ਚ ਪਾਵਰਫੁਲ ਪ੍ਰੋਸੈਸਰ ਨਾਲ ਹਾਈ ਫ੍ਰੇਮ ਰੇਟ ਐੱਚ.ਡੀ.ਆਰ. ਕੰਟੈਂਟ ਦਾ ਸਪੋਰਟ ਮਿਲੇਗਾ। ਨਵੇਂ ਐਪਲ ਟੀ.ਵੀ. ਰਿਮੋਟ 'ਚ ਸੀਰੀ ਦਾ ਸਪੋਰਟ ਦਿੱਤਾ ਗਿਆ ਹੈ। ਮਤਲਬ ਬੋਲ ਕੇ ਟੀ.ਵੀ. 'ਤੇ ਡਿਜ਼ੀਟਲ ਕੰਟੈਂਟ ਨੂੰ ਦੇਖਿਆ ਜਾ ਸਕੇਗਾ। ਦੱਸ ਦੇਈਏ ਕਿ ਐਪਲ ਟੀ.ਵੀ. ਦੇ ਪੁਰਾਣੇ ਰਿਮੋਟ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ। ਅਜਿਹੇ 'ਚ ਐਪਲ ਵੱਲੋਂ ਬਿਲਕੁਲ ਰਿਫ੍ਰੇਸ਼ਡ ਰਿਮੋਟ ਪੇਸ਼ ਕੀਤਾ ਗਿਆ ਹੈ ਜੋ ਕਈ ਨਵੇਂ ਕਮਾਲ ਦੇ ਫੀਚਰਸ ਨਾਲ ਆਉਂਦਾ ਹੈ।

ਇਹ ਵੀ ਪੜ੍ਹੋ-ਹੁਣ ਇਨ੍ਹਾਂ ਐਪਸ ਰਾਹੀਂ ਘਰ ਬੈਠੇ ਹੀ ਮਿਲੇਗੀ ਸ਼ਰਾਬ

ਐਪਲ ਟੀ.ਵੀ. 4ਕੇ ਬਾਕਸ ਅਤੇ ਰਿਮੋਟ ਦੀ ਕੀਮਤ
ਗਾਹਕ ਐਪਲ ਟੀ.ਵੀ. ਦੇ ਰਿਮੋਟ ਨੂੰ ਇਕ ਯੂਨੀਵਰਸਨਲ ਰਿਮੋਟ ਜਾਂ ਫਿਰ ਇਕ ਐਪ ਦੀ ਮਦਦ ਨਾਲ ਆਪਣੇ ਫੋਨ ਨਾਲ ਸੈਟ-ਅਪ ਬਾਕਸ ਨੂੰ ਕੰਟਰੋਲ ਕਰ ਸਕੋਗੇ ਪਰ ਜਿਨ੍ਹਾਂ ਗਾਹਕਾਂ ਨੂੰ ਬਿਹਤਰ ਰਿਮੋਟ ਚਾਹੀਦਾ, ਉਸ ਦੇ ਲਈ ਇਕ ਸਾਲਿਉਸ਼ਨ ਹੈ। ਦਰਅਸਲ ਨਵੇਂ ਰਿਮੋਟ ਨੂੰ ਨਵੇਂ ਐਪਲ ਟੀ.ਵੀ. 4ਕੇ ਨਾਲ ਦਿੱਤਾ ਜਾ ਰਿਹਾ ਹੈ। ਇਸ 'ਚ ਸੈਟਅਪ ਬਾਕਸ ਦੀ ਕੀਮਤ 179 ਡਾਲਰ (ਕਰੀਬ 13,000 ਰੁਪਏ) ਹੈ। ਇਹ ਕੀਮਤ 32ਜੀ.ਬੀ. ਮਾਡਲ ਦੀ ਹੈ।

ਜਦਕਿ ਇਸ ਦੇ 64ਜੀ.ਬੀ. ਮਾਡਲ ਲਈ ਗਾਹਾਕਾਂ ਨੂੰ 199 ਡਾਲਰ (15,000 ਰੁਪਏ) ਦੇਣੇ ਹੋਣਗੇ। ਗਾਹਕ ਇਸ ਨੂੰ 30 ਅਪ੍ਰੈਲ ਤੋਂ ਪ੍ਰੀ-ਆਰਡਰ ਕਰ ਸਕਣਗੇ ਅਤੇ ਇਸ ਨੂੰ ਮਈ ਦੇ ਮੱਧ 'ਚ ਰਿਲੀਜ਼ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਸਿਰਫ ਨਵਾਂ ਰਿਮੋਟ ਖਰੀਦਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਵੱਖ ਤੋਂ 59 ਡਾਲਰ (4450 ਰੁਪਏ) ਦੇਣੇ ਹੋਣਗੇ। ਨਵਾਂ ਰਿਮੋਟ ਪਿਛਲੇ Apple TV 4K ਅਤੇ Apple TV HD ਸੈਟਅਪ ਬਾਕਸ ਨੂੰ ਸਪੋਰਟ ਕਰੇਗਾ।

ਇਹ ਵੀ ਪੜ੍ਹੋ-ਚਾਡ ਦੇ ਰਾਸ਼ਟਰਪਤੀ ਯੁੱਧ ਖੇਤਰ 'ਚ ਮਾਰੇ ਗਏ : ਫੌਜ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar