Lamborghini ਨੇ ਭਾਰਤ ’ਚ ਲਾਂਚ ਕੀਤੀ ਇਕ ਹੋਰ ਸੁਪਰਕਾਰ, ਕੀਮਤ ਜਾਣ ਹੋ ਜਾਓਗੇ ਹੈਰਾਨ

12/10/2022 4:05:09 PM

ਆਟੋ ਡੈਸਕ– ਲੈਂਬੋਰਗਿਨੀ ਇੰਡੀਆ ਨੇ ਨਵੀਂ Huracan Sterrato ਨੂੰ ਲਾਂਚ ਕਰ ਦਿੱਤਾ ਹੈ। ਇਸਨੂੰ ਬਾਜ਼ਾਰ ’ਚ 4.61 ਕਰੋੜ ਰੁਪਏ ਦੀ ਕੀਮਤ ’ਚ ਉਤਾਰਿਆ ਗਿਆ ਹੈ। ਇਸ ਸੁਪਰਕਾਰ ਦੀ ਭਾਰਤ ’ਚ ਡਿਲਿਵਰੀ 2023 ਦੀ ਤੀਜੀ ਤਿਮਾਹੀ ’ਚ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ– WhatsApp ’ਚ ਆਇਆ ਫੇਸਬੁੱਕ-ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ, ਹੋਰ ਵੀ ਮਜ਼ੇਦਾਰ ਹੋਵੇਗੀ ਐਪ

ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ

ਬੀਤੇ ਮਹੀਨੇ ਕੰਪਨੀ ਨੇ ਇਸਨੂੰ ਗਲੋਬਲ ਬਾਜ਼ਾਰ ’ਚ ਕਈ ਅਪਡੇਟਸ ਦੇ ਨਾਲ ਪੇਸ਼ ਕੀਤਾ ਸੀ। ਇਸ ਵਿਚ ਨਵੇਂ 19-ਇੰਚ ਦੇ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਪਾਵਰ ਲਈ 5.2 ਲੀਟਰ ਨੈਚੁਰਲੀ ਐਸਪੀਰੇਟਿਡ v10 ਇੰਜਣ ਦਿੱਤਾ ਗਿਆ ਹੈ, ਜੋ 30bhp ਦੀ ਪਾਵਰ ਅਤੇ 40Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 7-ਸਪੀਡ ਡਿਊਲ-ਕਲੱਚ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। ਇਹ ਇਸਦੇ ਚਾਰੇ ਪਹੀਆਂ ਨੂੰ ਪਾਵਰ ਭੇਜਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿਰਫ 3.4 ਸਕਿੰਟਾਂ ’ਚ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹਾਸਿਲ ਕਰ ਸਕਦੀ ਹੈ ਅਤੇ ਇਸਦੀ ਟਾਪ ਸਪੀਡ 260 ਕਿਲਮੀਟਰ ਪ੍ਰਤੀ ਘੰਟਾ ਹੈ। 

ਇਹ ਵੀ ਪੜ੍ਹੋ– ਮੁੰਡੇ ਨੇ ਸਾਥੀਆਂ ਨਾਲ ਮਿਲ ਕੇ ਬਣਾਈ ਅਨੋਖੀ ਇਲੈਕਟ੍ਰਿਕ ਸਾਈਕਲ, ਵੇਖ ਕੇ ਆਨੰਦ ਮਹਿੰਦਰਾ ਵੀ ਹੋਏ ਹੈਰਾਨ

ਇਹ ਵੀ ਪੜ੍ਹੋ– ਲਖਨਊ ਦੇ 4 ਨੰਨ੍ਹੇ ਵਿਗਿਆਨੀਆਂ ਨੇ ਮਚਾਈ ਧਮਾਲ, ਬਣਾਈਆਂ ਸਭ ਤੋਂ ਸਸਤੀਆਂ ਇਲੈਕਟ੍ਰਿਕ ਕਾਰਾਂ

ਨਵੀਂ ਹੁਰਾਕਾਨ ਦੇ ਐਕਸਟੀਰੀਅਰ ’ਚ ਨਵੀਆਂ ਐੱਲ.ਈ.ਡੀ. ਲਾਈਟਾਂ, ਰੂਫ ਰੇਲਸ ਦਿੱਤੀ ਗਈ ਹੈ। ਉੱਥੇ ਹੀ ਇਸ ਵਿਚ ਨਵੀਂ ਪੇਂਟ ਸਕੀਮ ਦਿੱਤੀ ਗਈ ਹੈ। ਇੰਟੀਰੀਅਰ ’ਚ ਨਵੀਂ Alcantra verde ਅਪਹੋਲਸਟ੍ਰੀ ਅਤੇ ਟੱਚਸਕਰੀਨ ’ਤੇ ਨਵਏਂ ਗ੍ਰਾਫਿਕਸ ਦਿੱਤੇ ਗਏ ਹਨ। Huracan Sterrato ਦੀ ਫੀਚਰ ਲਿਸਟ ’ਚ ਡਿਜੀਟਲ ਇੰਕਲੋਮੀਟਰ, ਰੋਲ ਇੰਡੀਕੇਟਰ, ਕੰਪਾਸ, geographic coordinator indicator ਅਤੇ Steering angle indicator ਸ਼ਾਮਲ ਹਨ। ਗਲੋਬਲ ਬਾਜ਼ਾਰ ’ਚ ਇਹ ਕਾਰ Porsche 911 Dakar ਨੂੰ ਟੱਕ ਦੇਵੇਗੀ।

 

Rakesh

This news is Content Editor Rakesh