KTM 3 ਨਵੇਂ ਰੰਗਾਂ ’ਚ ਲਿਆਈ ਲੋਕਪ੍ਰਸਿੱਧ RC ਰੇਂਜ, ਜਾਣੋ ਸਾਰੇ ਮਾਡਲਾਂ ਦੀਆਂ ਕੀਮਤਾਂ

09/29/2020 1:28:00 PM

ਆਟੋ ਡੈਸਕ– ਕੇ.ਟੀ.ਐੱਮ. ਨੇ ਆਪਣੀ RC ਰੇਂਜ ਦੇ ਮੋਟਰਸਾਈਕਲਾਂ ਨੂੰ ਨਵੀਂ ਪੇਂਟ ਸਕੀਮ ਨਾਲ ਲਾਂਚ ਕਰ ਦਿੱਤਾ ਹੈ। ਇਸ ਰੇਂਜ ’ਚ KTM RC 390, RC 200 ਅਤੇ RC 125 ਸ਼ਾਮਲ ਹਨ। ਗੱਲ ਕੀਤੀ ਜਾਵੇ ਨਵੀਂ ਪੇਂਟ ਸਕੀਮ ਦੀ ਤਾਂ RC 125 ਨੂੰ ਡਾਰਕ ਗਲਵਾਨੋ ਰੰਗ ’ਚ ਲਿਆਇਆ ਗਿਆ ਹੈ, ਉਥੇ ਹੀ RC 200 ਨੂੰ ਨਵੇਂ ਇਲੈਕਟ੍ਰੋਨਿਕ ਓਰੇਂਜ ਰੰਗ ’ਚ ਉਪਲੱਬਧ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਕੰਪਨੀ ਦੀ ਸਭ ਤੋਂ ਲੋਕਪ੍ਰਸਿੱਧ ਬਾਈਕ KTM RC 390 ਨੂੰ ਮਟੈਲਿਕ ਸਿਲਵਰ ਰੰਗ ’ਚ ਉਪਲੱਬਧ ਕੀਤਾ ਜਾਵੇਗਾ। 
ਦੱਸ ਦੇਈਏ ਕਿ ਕੰਪਨੀ ਨੇ ਨਵੀਂ ਪੇਂਟ ਸਕੀਮ ਦੇ ਨਾਲ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ। ਭਾਰਤ ’ਚ ਕੇ.ਟੀ.ਐੱਮ. ਨੇ ਪ੍ਰੋਡਕਸ਼ਨ ਅਤੇ ਸੇਲਸ ਲਈ ਬਜਾਜ ਆਟੋ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਤਹਿਤ ਬਜਾਜ ਦੇ ਪਲਾਂਟ ’ਚ ਕੇ.ਟੀ.ਐੱਮ. ਮੋਟਰਸਾਈਕਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। 

KTM price Ex Showroom New colour Existing colour
RC 125 1,59,629 Dark Galvano Electric Orange
RC 200 2,00,864 Electric Orange Dark Galvano
RC 390 2,53,184 Metallic Silver Ceramic White

ਬਿਲਕੁਲ ਨਵੀਂ ਤਕਨੀਕ ਦਾ ਕੀਤਾ ਜਾਂਦਾ ਹੈ ਇਸਤੇਮਾਲ
ਕੇ.ਟੀ.ਐੱਮ. ਆਪਣੇ ਮੋਟਰਸਾਈਕਲਾਂ ’ਚ ਬਿਲਕੁਲ ਨਵੀਂ ਤਕਨੀਕ ਅਤੇ ਸਟਾਈਲਿੰਗ ਦਾ ਇਸਤੇਮਾਲ ਕਰਦੀ ਹੈ। ਭਾਰਤ ’ਚ ਕੇ.ਟੀ.ਐੱਮ. ਦਾ ਮੁੱਖ ਖ਼ਰੀਦਾਰ ਨੌਜਵਾਨ ਵਰਗਾ ਹੈ। ਕੇ.ਟੀ.ਐੱਮ. ਆਰ.ਸੀ. ਦੇ ਨਾਲ ਡਿਊਕ ਰੇਂਜ ਦੇ ਮੋਟਰਸਾਈਕਲ ਵੀ ਦੇਸ਼ ’ਚ ਕਾਫੀ ਪ੍ਰਸਿੱਧ ਹੋ ਰਹੇ ਹਨ। ਕੇ.ਟੀ.ਐੱਮ. ਡਿਊਕ ’ਚ ਲਗਭਗ ਇੱਕੋ ਜਿਹੇ ਫੀਚਰਜ਼ ਮਿਲਦੇ ਹਨ ਪਰ ਇਹ ਨੇਕਡ ਵਰਜ਼ਨ ’ਚ ਆਉਂਦਾ ਹੈ। 

Rakesh

This news is Content Editor Rakesh