ਗੇਮ ਲਾਂਚ ਕਰਨ ਤੋਂ ਪਹਿਲਾਂ ਹੀ ਕੰਪਨੀ ਨੂੰ ਲੱਗ ਰਿਹੈ ਮੁੜ ਬੈਨ ਹੋਣ ਦਾ ਡਰ, ਗੇਮਰਾਂ ਨੂੰ ਕੀਤੀ ਇਹ ਅਪੀਲ

05/11/2021 5:30:31 PM

ਗੈਜੇਟ ਡੈਸਕ– ਪਬਜੀ ਮੋਬਾਇਲ ਨੂੰ ਭਾਰਤ ’ਚ ਪਿਛਲੇ ਸਾਲ ਬੈਨ ਕਰ ਦਿੱਤਾ ਗਿਆ ਸੀ। ਪਬਜੀ ਮੋਬਾਇਲ ਦੇ ਨਾਲ ਕਈ ਚੀਨੀ ਐਪਸ ਨੂੰ ਵੀ ਦੇਸ਼ ’ਚ ਬੈਨ ਕਰ ਦਿੱਤਾ ਗਿਆ ਸੀ। ਹੁਣ ਚੰਗੀ ਗੱਲ ਹੈ ਕਿ ਕੰਪਨੀ ਵਾਪਸਇਕ ਗੇਮ ਭਾਰਤ ’ਚ ਲਿਆ ਰਹੀ ਹੈ। ਪਹਿਲਾਂ ਕੰਪਨੀ ਨੇ ਕਿਹਾ ਸੀ PUBG Mobile India ਦੇ ਨਾਂ ਨਾਲ ਇਹ ਗੇਮ ਵਾਪਸੀ ਕਰੇਗੀ। ਹੁਣ ਅਧਿਕਾਰਤ ਤੌਰ ’ਤੇ ਪੁਸ਼ਟੀ ਹੋ ਚੁੱਕੀ ਹੈ ਕਿ ਕਰਾਫਟੋਨ ਭਾਰਤ ’ਚ Battlegrounds Mobile India ਲਿਆ ਰਹੀ ਹੈ। ਕੰਪਨੀ ਨੇ ਗੇਮ ਦੇ ਦੀਵਾਨਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਗੇਮ ਨੂੰ PUBG Mobile ਨਾਲ ਨਾ ਜੋੜਿਆ ਜਾਵੇ। 

ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ

ਕਰਾਫਟੋਨ ਨੇ ਇਸ ਨੂੰ ਲੈ ਕੇ ਇਕ ਪੋਸਟਰ ਅਤੇ ਟੀਜ਼ਰ ਵੀ ਜਾਰੀ ਕਰ ਦਿੱਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਗੇਮ ਭਾਰਤ ’ਚ ਅਗਲੇ ਮਹੀਨੇ ਲਾਂਚ ਹੋ ਸਕਦੀ ਹੈ। ਹੁਣ ਜਦੋਂ ਸਭ ਤਿਆਰੀਆਂ ਹੋ ਚੁੱਕੀਆਂ ਹਨ ਤਾਂ ਗੇਮ ਦੇ ਡਿਵੈਲਪਰਾਂ ਨੇ ਯੂਟਿਊਬਰਾਂ ਨੂੰ ਸਪੈਸ਼ਲ ਅਪੀਲ ਕੀਤੀ ਹੈ। ਇਕ ਨਵੀਂ ਰਿਪੋਰਟ ਮੁਤਾਬਕ, ਕੰਪਨੀ ਨੇ ਕੰਟੈਂਟ ਕ੍ਰਿਏਟਰਾਂ ਨੂੰ ਅਪੀਲ ਕੀਤੀ ਹੈ ਕਿ ਨਵੇਂ ਗੇਮ ਟਾਈਟਲ Battlegrounds Mobile India ਨੂੰ PUBG Mobile ਦੇ ਨਾਂ ਨਾਲ ਨਾ ਬੁਲਾਓ। ਇਸ ਦੇ ਪਿੱਛੇ ਕਾਰਨ ਸਾਫ਼ ਹੈ ਕਿ ਕੰਪਨੀ ਨਹੀਂ ਚਾਹੁੰਦੀ ਕਿ ਭਾਰਤ ਸਰਕਾਰ ਇਸ ਗੇਮ ਨੂੰ ਦੁਬਾਰਾ ਬੈਨ ਕਰ ਦੇਵੇ। 

IGN India ਦੀ ਇਕ ਰਿਪੋਰਟ ਮੁਤਾਬਕ, ਕਰਾਫਟੋਨ ਵਲੋਂ ਕੰਟੈਂਟ ਕ੍ਰਿਏਟਰਾਂ ਨੂੰ ਵਟਸਐਪ ਮੈਸੇਜ ਸੈਂਡ ਕੀਤਾ ਗਿਆ ਹੈ। ਇਸ ਮੈਸੇਜ ’ਚ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਨੂੰ ਪਬਜੀ ਮੋਬਾਇਲ ਕਹਿਣਾ ਬੰਦ ਕਰਨ ਲਈ ਕਿਹਾ ਗਿਆ ਹੈ। ਇਸ ਨਾਲ ਗੇਮ ਦੇ ਦੁਬਾਰਾ ਬੈਨ ਹੋਣ ਦਾ ਡਰ ਹੈ। 

ਇਹ ਵੀ ਪੜ੍ਹੋ– ਨਵੇਂ ਅਵਤਾਰ ’ਚ ਹੋਵੇਗੀ PUBG ਗੇਮ ਦੀ ਵਾਪਸੀ, 18 ਸਾਲਾਂ ਤੋਂ ਘੱਟ ਉਮਰ ਲਈ ਹੋਣਗੀਆਂ ਇਹ ਪਾਬੰਦੀਆਂ

ਕਰਾਫਟੋਨ ਵਲੋਂ ਕੰਟੈਂਟ ਕ੍ਰਿਏਟਰਾਂ ਨੂੰ ਭੇਜੇ ਗਏ ਵਟਸਐਪ ਮੈਸੇਜ ’ਚ ਲਿਖਿਆ ਹੈ ਕਿ ਅਸੀਂ ਨਹੀਂ ਚਾਹੁੰਦੇ, ਤੁਸੀਂ ਪਬਜੀ ਮੋਬਾਇਲ ਨੂੰ ਕੰਟੈਂਟ ’ਚ ਇਸਤੇਮਾਲ ਕਰੋ। ਇਹ ਪਹਿਲਾਂ ਹੀ ਬੈਨ ਹੋ ਚੁੱਕਾ ਹੈ, ਹੁਣ ਦੁਬਾਰਾ ਬੈਨ ਨਹੀਂ ਹੋਣਾ ਚਾਹੁੰਦੇ। ਤੁਸੀਂ ਆਪਣੇ ਕੰਟੈਂਟ ’ਚ Battlegrounds Mobile India, Korean game, Indian version ਲਿਖ ਸਕਦੇ ਹੋ। 

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਵੱਡੀ ਰਾਹਤ, 15 ਮਈ ਤੋਂ ਬਾਅਦ ਵੀ ਡਿਲੀਟ ਨਹੀਂ ਹੋਵੇਗਾ ਅਕਾਊਂਟ 

ਦੱਸ ਦੇਈਏ ਕਿ ਪਬਜੀ ਮੋਬਾਇਲ ਨੂੰ ਪਿਛਲੇ ਸਾਲ ਭਾਰਤ ’ਚ ਆਈ.ਟੀ. ਮਨਿਸਟਰੀ ਆਫ ਇੰਡੀਆ ਨੇ ਸੈਕਸ਼ਨ 69ਏ ਆਈ.ਟੀ. ਐਕਟ ਤਹਿਤ ਬੈਨ ਕਰ ਦਿੱਤਾ ਸੀ। ਇਸ ਦੇ ਪਿੱਛੇ ਕਾਰਨ ਇਸ ਦੇ ਨਾਲ ਚੀਨੀ ਕੰਪਨੀ ਦੀ ਹਿੱਸੇਦਾਰੀ ਹੋਣਾ ਸੀ। ਇਸ ਤੋਂ ਬਾਅਦ ਗੇਮ ’ਚੋਂ ਚੀਨੀ ਹਿੱਸੇਦਾਰੀ ਨੂੰ ਹਟਾ ਦਿੱਤਾ ਗਿਆ ਸੀ। ਹੁਣ ਇਹ ਗੇਮ ਨਵੇਂ ਨਾਂ ਅਤੇ ਨਵੇਂ ਅਵਤਾਰ ’ਚ ਵਾਪਸੀ ਕਰ ਰਹੀ ਹੈ। 

ਇਹ ਵੀ ਪੜ੍ਹੋ– ਹੁਣ WhatsApp ’ਤੇ ਮਿਲੇਗੀ ਨਜ਼ਦੀਕੀ ਕੋਰੋਨਾ ਟੀਕਾਕਰਨ ਸੈਂਟਰ ਦੀ ਜਾਣਕਾਰੀ, ਸੇਵ ਕਰਨਾ ਹੋਵੇਗਾ ਇਹ ਨੰਬਰ

Rakesh

This news is Content Editor Rakesh