Kodak ਨੇ 55 ਇੰਚ 4K HD ਸਮਾਰਟ ਟੀ. ਵੀ. ਭਾਰਤ ''ਚ ਕੀਤਾ ਲਾਂਚ

10/12/2017 6:55:36 PM

ਜਲੰਧਰ-ਕੋਡੇਕ ਬ੍ਰਾਂਡ ਸੁਪਰ ਪਲਾਸਟ੍ਰੋਨਿਕਸ ਪ੍ਰਾਈਵੇਟ ਲਿਮਟਿਡ (SPPL) ਨੇ ਕੋਡੇਕ ਦਾ 55 ਇੰਚ 4k ਯੂ. ਐੱਚ. ਡੀ. ਸਮਾਰਟ ਟੀ. ਵੀ. ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟ ਟੀ. ਵੀ. ਨੂੰ ਲਾਂਚ ਆਫਰ ਤਹਿਤ 43,990 ਰੁਪਏ 'ਚ ਪੇਸ਼ ਕੀਤਾ ਹੈ। ਇਹ ਐਕਸਕਲੂਸਿਵਲੀ ਤੌਰ 'ਤੇ ਫਲਿੱਪਕਾਰਟ 'ਤੇ ਅਕਤੂਬਰ 2017 ਦੇ ਅੰਤ ਤੱਕ ਵਿਕਰੀ ਲਈ ਉਪਲੱਬਧ ਹੋ ਜਾਵੇਗਾ। ਪਰ ਲਾਂਚ ਆਫਰ ਖਤਮ ਹੋਣ ਤੋਂ ਬਾਅਦ ਇਹ ਸਮਾਰਟ ਟੀ. ਵੀ. 46,990 ਰੁਪਏ ਦੀ ਕੀਮਤ ਨਾਲ ਖਰੀਦਣ ਲਈ ਉਪੱਲਬਧ ਹੋਵੇਗਾ।

ਸਪੈਸੀਫਿਕੇਸ਼ਨ-

ਇਸ ਸਮਾਰਟ ਟੀ. ਵੀ. ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 55 ਇੰਚ ਦਾ 4k ਯੂ. ਐੱਚ. ਡੀ. ਸਕਰੀਨ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 3840x2160 ਪਿਕਸਲ ਹੈ। ਇਸ ਸਮਾਰਟ ਟੀ ਵੀ 'ਚ A Plus ਡਿਸਪਲੇਅ ਹੈ। ਜਿਵੇ ਸੈਮਸੰਗ ਦੁਆਰਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਹ ਟੀ. ਵੀ. 1.4GHz ਡਿਊਲ ਕੋਰ ਪ੍ਰੋਸੈਸਰ ਅਤੇ ਮਾਲੀ T720 ਜੀ. ਪੀ. ਯੂ. ਨਾਲ ਚੱਲਦਾ ਹੈ। ਇਸ 'ਚ 1 ਜੀ. ਬੀ. ਰੈਮ ਅਤੇ 8 ਜੀ. ਬੀ. ਸਟੋਰੇਜ ਹੈ। ਇਸ ਸਮਾਰਟ ਟੀ. ਵੀ. ਨਾਲ ਇਕ ਸਪੈਸ਼ਲ ਰੀਮੋਟ ਹੈ, ਜਿਸ ਨਾਲ ਯੂਟਿਊਬ , ਨੈਟਪਿਕਸਲ ਅਤੇ ਹਾਟਸਟਾਰ ਲਈ ਵੱਖਰਾ ਬਟਨ ਹੈ। ਇਸ ਬਟਨ ਰਾਹੀਂ ਯੂਜ਼ਰ ਡਾਇਰੈਕਟ ਇਨ ਐਪ 'ਚ ਐਕਸੈਸ ਕਰ ਸਕਣਗੇ।

ਇਸ ਤੋਂ ਇਲਾਵਾ ਸਮਾਰਟ ਟੀ. ਵੀ. ਐਂਡਰਾਇਡ 4.4 ਕਿਟਕੈਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਇਹ Aptoide TV ਐਪ ਸਟੋਰ ਨਾਲ ਪ੍ਰੀ ਲੋਡੇਡ ਆਉਦਾ ਹੈ। ਜਿੱਥੇ ਯੂਜ਼ਰ ਆਪਣੀ ਪਸੰਦ ਦੀਆਂ ਚੀਜ਼ਾਂ ਡਾਊਨਲੋਡ ਕਰ ਸਕਦੇ ਹਨ। ਆਡੀਓ ਦੀ ਗੱਲ ਕਰੀਏ ਤਾਂ ਇਹ ਕੋਡੇਕ ਟੀ. ਵੀ. 210W ਦੇ ਸਪੀਕਰਾਂ ਨਾਲ ਆਉਦਾ ਹੈ, ਜਿਸ ਲਈ ਕੰਪਨੀ ਦਾ ਦਾਅਵਾ ਹੈ ਕਿ ਇਸ ਤੋਂ ਯੂਜ਼ਰਸ ਨੂੰ ਬਿਹਤਰ ਸਾਊਡ ਦਾ ਅਨੁਭਵ ਮਿਲੇਗਾ।

ਇਸ ਟੀ. ਵੀ. 'ਚ ਯੂਜ਼ਰ ਨੂੰ ਸਹੂਲਤ ਅਨੁਸਾਰ ਵੱਖ-ਵੱਖ ਜਿਵੇਂ ਸਟੈਂਡਰਡ , ਯੂਜ਼ਰ , ਮਿਊਜ਼ਿਕ , ਮੂਵੀ ਅਤੇ ਸੁਪੋਟਰਸ ਮੋਡ ਮਿਲਦੇ ਹਨ। ਇਸ ਤੋਂ ਇਲਾਵਾ ਇਹ ਸਮਾਰਟ ਟੀ. ਵੀ. ਲੈਨ ਕੁਨੈਕਟੀਵਿਟੀ ਸਹੂਲਤ ਨਾਲ ਆਉਦੇ ਹਨ, ਜਿਸ ਦੇ ਰਾਹੀਂ ਯੂਜ਼ਰ ਆਪਣੇ ਮੋਬਾਇਲ ਡਿਵਾਈਸ ਨੂੰ ਟੀ. ਵੀ. 'ਤੇ ਸਕਰੀਨ ਸ਼ਾਟ ਲੈ ਸਕਦੇ ਹਨ।