ਅਕਤੂਬਰ ’ਚ ਲਾਂਚ ਹੋਵੇਗਾ ਕੀਆ ਸੇਲਟੋਸ ਦਾ X-line ਐਡੀਸ਼ਨ

08/19/2021 12:03:25 PM

ਆਟੋ ਡੈਸਕ– ਕੀਆ ਸੇਲਟੋਸ ਦਾ X-line ਐਡੀਸ਼ਨ ਅਕਤੂਬਰ 2021 ਨੂੰ ਲਾਂਚ ਹੋਵੇਗਾ। ਪਿਛਲੇ ਸਾਲ ਦਿੱਲੀ-ਐੱਨ.ਸੀ.ਆਰ. ’ਚ ਇਸ ਮਾਡਲ ਨੂੰ ਆਟੋ ਐਕਸਪੋ ਤਹਿਤ ਪੇਸ਼ ਕੀਤਾ ਗਿਆ ਸੀ। ਆਟੋ ਐਕਸਪੋ 2020 ’ਚ ਇਸ ਮਾਡਲ ਨੂੰ ਮੈਟ ਗ੍ਰੇਅ ਰੰਗ ’ਚ ਪੇਸ਼ ਕੀਤਾ ਗਿਆ ਸੀ। ਇਸ ਕਾਰ ਦੀ ਗਰਿੱਲ ਦੇ ਚਾਰੇ ਪਾਸੇ ਕ੍ਰੋਮ ਫਿਨਿਸ਼ ਕੀਤੀ ਗਈ ਹੈ ਜਿਸ ਦੇ ਨਾਲ ਨਵਾਂ ਫਰੰਟ ਬੰਪਰ, ਨਵੀਂ ਅਤੇ ਸਟਾਈਲਿਸ਼ ਸਕਿੱਡ ਪਲੇਟ, ਨਵਾਂ ਬੋਨਟ, ਗਲੋਸੀ ਬਲੈਕ ਬਾਡੀ ਕਲੇਡਿੰਗ ਦਿੱਤੇ ਗਏ ਹਨ। 

ਰੈਗੁਲਰ ਕੀਆ ਸੇਲਟੋਸ ਦੇ ਫੀਚਰਜ਼
ਰੈਗੁਲਰ ਕੀਆ ਸੇਲਟੋਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਐੱਲ.ਈ.ਡੀ. ਲਾਈਟਿੰਗ, 8-ਸਪੀਕਰ ਬੋਸ ਸਾਊਂਡ ਸਿਸਟਮ, ਕੁਨੈਕਟਿਡ ਕਾਰ ਟੈਕਨਾਲੋਜੀ, 10.25 ਇੰਚ ਦੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤੇ ਗਏ ਹਨ। ਇਸ ਦੇ ਨਾਲ ਇਸ ਵਿਚ ਹੈੱਡਸ-ਅਪ ਡਿਸਪਲੇਅ, ਰਿਮੋਟ ਇੰਜਣ/ਏਸੀ ਸਟਾਰਟ, 360 ਡਿਗਰੀ ਕੈਮਰਾ, ਬਲਾਇੰਡ ਵਿਊ ਮਾਨੀਟਰ ਅਤੇ ਵਾਇਰਲੈੱਸ ਚਾਰਜਿੰਗ ਵਰਗੇ ਫੀਚਰ ਵੀ ਦਿੱਤੇ ਗਏ ਹਨ। ਪੈਸੰਜਰ ਸੇਫਟੀ ਦੇ ਲਿਹਾਜ ਨਾਲ ਇਸ ਵਿਚ 6 ਏਅਰਬੈਗ, ਈ.ਐੱਸ.ਸੀ., ਬ੍ਰੇਕ ਕੰਟਰੋਲ, ਬ੍ਰੇਕ ਅਸਿਸਟ, ਫਰੰਟ ਪਾਰਕਿੰਗ ਸੈਂਸਰ ਵੀ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਐਕਸ ਲਾਈਨ ਵੇਰੀਐਂਟ ’ਚ ਰੈਗੁਲਰ ਸੇਲਟੋਸ ਦੇ ਮੁਕਾਬਲੇ ਜ਼ਿਆਦਾ ਫੀਚਰਜ਼ ਦਿੱਤੇ ਜਾਣ ਦੀ ਅਨੁਮਾਨ ਹੈ। ਕੀਤਾ ਸੇਲਟੋਸ ’ਚ 1.4 ਲੀਟਰ ਦਾ ਪੈਟਰੋਲ ਇੰਜਣ ਅਤੇ 1.5 ਲੀਟਰ ਦਾ ਪੈਟਰੋਲ ਅਤੇ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਸ ਦੇ ਨਾਲ ਸੇਲਟੋਸ ਦੇ ਐਕਸ ਲਾਈਨ ਵੇਰੀਐਂਟ ’ਚ ਪੈਟਰੋਲ ਇੰਜਣ ਦਿੱਤੇ ਜਾਣ ਦੀ ਉਮੀਦ ਹੈ। 

ਕੀਮਤ
ਰੈਗੁਲਰ ਸੇਲਟੋਸ ਦੀ ਕੀਮਤ 9.95 ਲੱਖ ਰੁਪਏ ਤੋਂ 17.65 ਲੱਖ ਰੁਪਏ ਦੇ ਵਿਚਕਾਰ ਹੈ, ਜਦਕਿ ਇਸ ਦੇ ਐਕਸ ਲਾਈਨ ਵੇਰੀਐਂਟ ਦੀ ਕੀਮਤ ਜ਼ਿਆਦਾ ਹੋਣ ਦੀ ਉਮੀਦ ਹੈ। ਸੈਗਮੈਂਟ ’ਚ ਇਸ ਕਾਰ ਦਾ ਮੁਕਾਬਲਾ ਹੁੰਡਈ ਕ੍ਰੇਟਾ, ਰੇਨੋ ਡਸਟਰ, ਨਿਸਾਨ ਕਿਕਸ, ਮਾਰੂਤੀ ਐੱਸ-ਕ੍ਰੋਸ ਅਤੇ ਸਕੋਡਾ ਕੁਸ਼ਾਕ ਨਾਲ ਹੋਵੇਗਾ।

Rakesh

This news is Content Editor Rakesh