KIA ਨੇ ਆਪਣੀਆਂ 50 ਹਜ਼ਾਰ ਤੋਂ ਵੱਧ ਕਾਰਾਂ ਨੂੰ ਕੀਤਾ ਰੀਕਾਲ, ਆਈ ਇਹ ਖ਼ਰਾਬੀ

04/11/2023 1:56:12 PM

ਆਟੋ ਡੈਸਕ- ਕੀਆ ਮੋਟਰਸ ਨੇ ਆਪਣੀ ਬਿਹਤਰੀਨ ਐੱਮ.ਪੀ.ਵੀ. ਕਾਰਨਿਵਲ ਕਾਰ ਲਈ ਰੀਕਾਲ ਜਾਰੀ ਕੀਤਾ ਹੈ। ਅਮਰੀਕਾ 'ਚ ਕੰਪਨੀ ਨੇ ਇਸ ਕਾਰ ਦੀਆਂ 51,568 ਇਕਾਈਆਂ  ਸਲਾਈਡਿੰਗ ਦਰਵਾਜ਼ਿਆਂ ਦੇ ਆਟੋ-ਰਿਵਰਸਿੰਗ ਫੰਕਸ਼ਨ 'ਚ ਆਈ ਖ਼ਰਾਬੀ ਕਾਰਨ ਵਾਪਸ ਬੁਲਾਇਆ ਹੈ। ਪ੍ਰਭਾਵਿਤ ਮਾਡਲਾਂ ਨੂੰ ਸਾਲ 2022 ਅਤੇ 2023 'ਚ ਬਣਾਇਆ ਗਿਆ ਹੈ। ਦੱਸ ਦੇਈਏ ਕਿ ਗੱਡੀ 'ਚ ਇਸ ਸਮੱਸਿਆ ਕਾਰਨ 9 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। 

ਪ੍ਰਭਾਵਿਤ ਕਾਰਾਂ ਨੂੰ ਫ੍ਰੀ 'ਚ ਠੀਕ ਕਰੇਗੀ ਕੰਪਨੀ

ਪਿਛਲੇ ਸਾਲ ਜੁਲਾਈ ਤੋਂ ਲੈ ਕੇ ਫਰਵਰੀ 2023 ਤਕ ਬਣੀਆਂ ਕੀਆ ਕਾਰਨਿਵਲ ਦੀਆਂ ਕਰੀਬ 51,568 ਇਕਾਈਆਂ 'ਚ ਸਲਾਈਡਿੰਗ ਦਰਵਾਜ਼ਿਆਂ ਦੇ ਆਟੋ-ਰਿਵਰਸਿੰਗ ਫੰਕਸ਼ਨ ਦੀ ਸਮੱਸਿਆ ਆਈ ਹੈ। ਇਸ ਕਾਰਨ ਦਰਵਾਜ਼ਾ ਟੁੱਟਣ ਦਾ ਖ਼ਤਰਾ ਹੋ ਸਕਦਾ ਹੈ ਅਤੇ ਦੁਰਘਟਨਾ ਵੀ ਹੋ ਸਕਦੀ ਹੈ। ਇਸ ਲਈ ਕੰਪਨੀ ਨੇ ਇਸ ਦੌਰਾਨ ਬਣੀਆਂ ਸਾਰੀਆਂ ਕਾਰਨਿਵਲ ਲਈ ਰੀਕਾਲ ਜਾਰੀ ਕੀਤਾ ਹੈ। ਗਾਹਕ ਆਪਣੇ ਨਜ਼ਦੀਕੀ ਡੀਲਰਸ਼ਿਪ ਤੋਂ ਵਾਹਨ ਦੀ ਜਾਂਚ ਕਰਵਾ ਸਕਦੇ ਹਨ ਅਤੇ ਦਰਵਾਜ਼ਾ ਖ਼ਰਾਬ ਹੋਣ ਦੀ ਸਥਿਤੀ 'ਚ ਫ੍ਰੀ 'ਚ ਇਸਨੂੰ ਬਦਲਵਾ ਸਕਦੇ ਹਨ। 

Rakesh

This news is Content Editor Rakesh