1 ਅਪ੍ਰੈਲ ਤੋਂ ਬਜਾਜ ਨਹੀਂ ਵੇਚੇਗੀ ਕੇ. ਟੀ. ਐੱਮ. ਦੇ ਮੋਟਰਸਾਈਕਲ, ਪਾਰਟਨਰਸ਼ਿਪ ਟੁੱਟੀ

03/26/2017 12:16:19 PM

ਜਲੰਧਰ- ਮੋਟਰਸਾਈਕਲ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਬਜਾਜ ਆਟੋ ਨੇ ਪ੍ਰੀਮੀਅਮ ਸੈਗਮੈਂਟ ਦੀ ਮੋਟਰਸਾਈਕਲ ਬਣਾਉਣ ਵਾਲੀ ਜਾਪਾਨ ਦੀ ਕੰਪਨੀ ਕਾਵਾਸਾਕੀ ਹੈਵੀ ਇੰਡਸਟਰੀਜ਼ ਜਾਪਾਨ ਦੇ ਨਾਲ ਆਪਣਾ ਗਠਜੋੜ 1 ਅਪ੍ਰੈਲ, 2017 ਤੋਂ ਖ਼ਤਮ ਕਰਨ ਦਾ ਐਲਾਨ ਕੀਤਾ ਹੈ।

ਬਜਾਜ ਨੇ ਅੱਜ ਇੱਥੇ ਜਾਰੀ ਬਿਆਨ ''ਚ ਦੱਸਿਆ ਕਿ 1 ਅਪ੍ਰੈਲ ਤੋਂ ਉਹ ਕੇ. ਟੀ. ਐੱਮ. ਬਰਾਂਡ ਦੇ ਮੋਟਰਸਾਈਕਲਾਂ ਦੀ ਵਿਕਰੀ ਨਹੀਂ ਕਰੇਗੀ ਅਤੇ ਹੁਣ ਤੱਕ ਵੇਚੇ ਗਏ ਮੋਟਰਸਾਈਕਲਾਂ ਨੂੰ ਕਿਸੇ ਤਰ੍ਹਾਂ ਦੀਆਂ ਸੇਵਾਵਾਂ ਨਹੀਂ ਦੇਵੇਗੀ ਜਦਕਿ ਜਾਪਾਨੀ ਕੰਪਨੀ ਦੀ ਪੂਰਨ ਮਾਲਕੀ ਵਾਲੀ ਭਾਰਤੀ ਇਕਾਈ ਇੰਡੀਆ ਕਾਵਾਸਾਕੀ ਮੋਟਰ ਪ੍ਰਾਈਵੇਟ ਲਿਮਟਿਡ ਭਾਰਤ ''ਚ ਕੇ. ਟੀ. ਐੱਮ. ਬਰਾਂਡ ਦੇ ਮੋਟਰਸਾਈਕਲਾਂ ਦੀ ਵਿਕਰੀ ਕਰਨ ਦੇ ਨਾਲ ਹੀ ਉਸ ਨਾਲ ਜੁੜੀਆਂ ਸੇਵਾਵਾਂ ਵੀ ਦੇਵੇਗੀ।
ਬਜਾਜ ਆਟੋ ਦੇ ਪ੍ਰੋਬਾਈਟਿੰਗ ਦੇ ਚੇਅਰਮੈਨ ਅਮਿਤ ਨੰਦੀ ਨੇ ਦੱਸਿਆ ਕਿ ਸਾਲ 2009 ਤੋਂ ਕਾਵਾਸਾਕੀ ਮੋਟਰਸਾਈਕਲਾਂ ਦੀ ਵਿਕਰੀ ਉਨ੍ਹਾਂ ਦੇ ਨੈੱਟਵਰਕ ਰਾਹੀਂ ਕੀਤੀ ਜਾ ਰਹੀ ਸੀ ਪਰ ਹੁਣ ਦੋਵਾਂ ਕੰਪਨੀਆਂ ਨੇ ਭਾਰਤ ''ਚ ਆਪਣਾ ਗਠਜੋੜ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਭਾਰਤ ਨੂੰ ਛੱਡ ਕੇ ਦੁਨੀਆ ਦੇ ਹੋਰ ਹਿੱਸਿਆਂ ''ਚ ਦੋਵਾਂ ਦੇ ਕਾਰੋਬਾਰੀ ਰਿਸ਼ਤੇ ਬਣੇ ਰਹਿਣਗੇ ਅਤੇ ਭਵਿੱਖ ''ਚ ਦੋਵੇਂ ਕੰਪਨੀਆਂ ਇਕੱਠੀਆਂ ਆ ਸਕਦੀਆਂ ਹਨ ।