Syska ਨੇ ਲਾਂਚ ਕੀਤਾ ਵਾਇਰਲੈੱਸ ਬਲੂਟੂਥ ਸਪੀਕਰ, ਜਾਣੋ ਕੀਮਤ

11/18/2020 3:43:08 PM

ਗੈਜੇਟ ਡੈਸਕ– ਸਿਸਕਾ ਨੇ ਭਾਰਤ ’ਚ ਆਪਣਾ ਵਾਇਰਲੈੱਸ ਬਲੂਟੂਥ ਸਪੀਕਰ ਲਾਂਚ ਕੀਤਾ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ ਵਿਚ 50mm ਦਾ ਬਾਸ ਡ੍ਰਾਈਵਰ ਦਿੱਤਾ ਗਿਆ ਹੈ ਜੋ ਕਿ ਬਿਹਤਰੀਨ ਸਾਊਂਡ ਆਊਟਪੁਟ ਦੇਣ ’ਚ ਮਦਦ ਕਰਦਾ ਹੈ। ਸਿਸਕਾ ਦਾ ਕਹਿਣਾ ਹੈ ਕਿ BT4070X ਵਾਇਰਲੈੱਸ ਸਪੀਕਰ ਦੀ ਕੀਮਤ 1,499 ਰੁਪਏ ਹੈ ਪਰ ਇਸ ਨੂੰ ਕੰਪਨੀ ਦੀ ਸਾਈਟ ਤੋਂ ਸਿਰਫ 999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਨੂੰ ਬਲੈਕ, ਬਲਿਊ ਅਤੇ ਗ੍ਰੇਅ ਰੰਗ ’ਚ ਉਪਲੱਬਧ ਕੀਤਾ ਗਿਆ ਹੈ। 
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਬਲੂਟੂਥ ਸਪੀਕਰ ’ਚ ਸਿਸਕਾ ਨੇ ਕਈਬਟਨ ਦਿੱਤੇ ਹਨ ਜਿਨ੍ਹਾਂ ਰਾਹੀਂ ਯੂਜ਼ਰਸ ਮਿਊਜ਼ਕ ਬਦਲਣ ਤੋਂ ਲੈ ਕੇ ਵਾਲਿਊਮ ਆਦਿ ਨੂੰ ਕੰਟਰੋਲ ਕਰ ਸਕਦੇ ਹਨ। ਕੰਪਨੀ ਦੇ ਦਾਅਵੇ ਮੁਤਾਬਕ, ਇਸ ਵਿਚ ਦਮਦਾਰ ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਸਿੰਗਲ ਚਾਰਜ ’ਚ ਚਾਰ ਘੰਟਿਆਂ ਦਾ ਬੈਟਰੀ ਬੈਕਅਪ ਦਿੰਦੀ ਹੈ। ਕੁਨੈਕਟੀਵਿਟੀ ਲਈ ਇਸ ਸਪੀਕਰ ’ਚ ਟੀ.ਐੱਫ. ਕਾਰਡ ਸਲਾਟ, ਯੂ.ਐੱਸ.ਬੀ.-ਏ ਸਲਾਟ ਅਤੇ ਮਾਈਕ੍ਰੋ-ਯੂ.ਐੱਸ.ਬੀ. ਸਲਾਟ ਮਿਲਦਾ ਹੈ। ਇਨ੍ਹਾਂ ਤੋਂ ਇਲਾਵਾ 3.5 ਐੱਮ.ਐੱਮ. ਦਾ ਆਡੀਓ ਜੈੱਕ ਵੀ ਦਿੱਤਾ ਗਿਆ ਹੈ।

Rakesh

This news is Content Editor Rakesh