ਹੁਣ ਵੀਡੀਓ ਕਾਲ ਜ਼ਰੀਏ ਵੀ ਸ਼ਿਕਾਇਤ ਕਰ ਸਕਣਗੇ ਜਿਓ ਗਾਹਕ

10/15/2019 10:58:17 AM

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਦੁਨੀਆ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਆਧਾਰਿਤ ਵੀਡੀਓ ਕਾਲ ਅਸਿਸਟੈਂਟ Bot ਪੇਸ਼ ਕੀਤਾ ਹੈ। ਕੰਪਨੀ ਨੇ ਇਸ ਸਰਵਿਸ ਨੂੰ ਦਿੱਲੀ ’ਚ ਹੋ ਰਹੇ ਇੰਡੀਆ ਮੋਬਾਇਲ ਕਾਂਗਰਸ 2019 ’ਚ ਲਾਂਚ ਕੀਤਾ ਹੈ। ਕੰਪਨੀ ਨੇ ਬੌਟ ਤੋਂ ਇਲਾਵਾ ਜਿਓ ਬੋਟ ਮੇਕਰ ਟੂਲ ਤੋਂ ਵੀ ਪਰਦਾ ਚੁੱਕਿਆ। ਇਸ ਟੂਲ ਦੀ ਮਦਦ ਨਾਲ ਛੋਟੇ ਸੰਸਥਾਨ ਨੂੰ ਆਪਣੇ ਬੋਟ ਬਣਾਉਣ ’ਚ ਮਦਦ ਮਿਲੇਗੀ। ਆਓ ਜਾਣਦੇ ਹਾਂ ਕੀ ਹੈ ਰਿਲਾਇੰਸ ਜਿਓ ਦਾ ਇਹ ਬੋਟ ਅਤੇ ਇਹ ਕਿਵੇਂ ਕੰਮ ਕਰਦਾ ਹੈ। 

ਐਪ-ਲੈੱਸ ਵੀਡੀਓ ਕਾਲ ਬੋਟ
ਇਸ ਸਰਵਿਸ ਦਾ ਇਸਤੇਮਾਲ ਕਰਨ ਲਈ ਕਿਸੇ ਹੋਰ ਐਪ ਨੂੰ ਇੰਸਟਾਲ ਕਰਨ ਦੀ ਲੋੜ ਨਹੀਂ ਹੋਵੇਗੀ। ਇਹ ਸਰਵਿਸ ਏ.ਆਈ. ’ਤੇ ਕੰਮ ਕਰਦੀ ਹੈ। 

ਕਿਵੇਂ ਕੰਮ ਕਰਦਾ ਹੈ Bot
ਰਿਲਾਇੰਸ ਜਿਓ ਨੇ ਇਸ ਸਰਵਿਸ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਸਰਵਿਸ ਕਸਟਮਰ ਸਪੋਰਟ ਅਤੇ ਕਸਟਮਰ ਕਮਿਊਨੀਕੇਸ਼ਨ ਕੇਸ ’ਚ ਵੱਡੀ ਕ੍ਰਾਂਤੀ ਲਿਆਏਗੀ। ਇਸ ਨਾਲ ਯੂਜ਼ਰ ਨੂੰ ਕਸਟਮਰ ਸਪੋਰਟ ਦੌਰਾਨ ਕਾਲ ਹੋਲਡ ਅਤੇ IVR ਵੇਟ ਤੋਂ ਛੁਟਕਾਰਾ ਮਿਲੇਗਾ। 

ਆਟੋ ਲਰਨਿੰਗ ਫੀਚਰ
ਕੰਪਨੀ ਮੁਤਾਬਕ, ਇਹ ਵੀਡੀਓ ਕਾਲ ਅਸਿਸਟੈਂਟ ਏ.ਆਈ. ਦੇ ਇਸਤੇਮਾਲ ਨਾਲ ਕਸਟਮਰ ਦੇ ਸਵਾਲਾਂ ਦੇ ਬਿਹਤਰ ਤਰੀਕੇ ਨਾਲ ਜਵਾਬ ਦੇ ਸਕਦਾ ਹੈ। ਇਹ ਸਰਵਿਸ ਆਟੋ ਲਰਨਿੰਗ ਫੀਚਰ ਨਾਲ ਲੈਸ ਹੈ ਜਿਸ ਨਾਲ ਕਸਟਮਰ ਦੇ ਸਵਾਲਾਂ ਦਾ ਜਵਾਬ ਜ਼ਿਆਦਾ ਐਕਿਊਰੇਸੀ ਨਾਲ ਦਿੱਤਾ ਜਾ ਸਕੇ। 

ਅਮਰੀਕਾ ਦੀ ਕੰਪਨੀ ਨਾਲ ਮਿਲ ਕੇ ਤਿਆਰ ਕੀਤੀ ਸਰਵਿਸ
ਜਿਓ ਨੇ ਇਹ ਵੀਡੀਓ ਅਸਿਸਟੈਂਟ ਸਲਿਊਸ਼ਨ ਅਮਰੀਕਾ ਦੀ Radisys ਕੰਪਨੀ ਦੇ ਨਾਲ ਮਿਲ ਕੇ ਡਿਵੈੱਲਪ ਕੀਤਾ ਹੈ ਜੋ ਰਿਲਾਇੰਸ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੀ ਸਹਾਇਕ ਕੰਪਨੀ ਹੈ। ਜਿਓ ਦਾ ਕਹਿਣਾ ਹੈ ਕਿ ਇਹ ਵੀਡੀਓ ਕਾਲ ਅਸਿਸਟੈਂਟ ਬਿਜ਼ਨੈੱਸ ਆਨਰਸ ਦੀ ਵੀ ਮਦਦ ਕਰੇਗਾ ਅਤੇ ਇਸ ਨਾਲ ਬਿਜ਼ਨੈੱਸ ਆਨਰਸ ਪਹਿਲਾਂ ਨਾਲੋਂ ਬਿਹਤਰ ਕਸਟਮਰ ਸਪੋਰਟ ਦੇ ਸਕਣਗੇ।