JIO ਫਾਈਬਰ ਦੇ ਧਮਾਕੇਦਾਰ ਪਲਾਨ ਲਾਂਚ, ਇੰਟਰਨੈੱਟ ਬਾਕਸ ਵੀ ਮਿਲੇਗਾ ਫ੍ਰੀ

06/15/2021 10:12:36 PM

ਨਵੀਂ ਦਿੱਲੀ- ਰਿਲਾਇੰਸ ਜੀਓ ਫਾਈਬਰ ਨੇ ਯੂਜ਼ਰਜ਼ ਲਈ ਕਈ ਨਵੇਂ ਪੋਸਟਪੇਡ ਪਲਾਨ ਲਾਂਚ ਕੀਤੇ ਹਨ। ਇਹ ਪਲਾਨ 399 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹਨ। ਨਵੇਂ ਪਲਾਨ ਲਾਂਚ ਕਰਨ ਦੇ ਨਾਲ ਹੀ ਕੰਪਨੀ ਨੇ ਐਲਾਨ ਕੀਤਾ ਹੈ ਕਿ ਸਾਰੇ ਨਵੇਂ ਯੂਜ਼ਰਜ਼ ਨੂੰ ਪਲਾਨ ਨਾਲ ਇੰਟਰਨੈੱਟ ਬਾਕਸ ਯਾਨੀ ਰਾਊਟਰ ਫ੍ਰੀ ਮਿਲੇਗਾ।

ਗਾਹਕਾਂ ਨੂੰ ਕੋਈ ਇੰਸਟਾਲੇਸਨ ਫ਼ੀਸ ਵੀ ਨਹੀਂ ਭਰਨੀ ਪਵੇਗੀ। ਕੁੱਲ ਮਿਲਾ ਕੇ ਗਾਹਕਾਂ ਨੂੰ 1500 ਰੁਪਏ ਤੱਕ ਦੀ ਬਚਤ ਹੋਵੇਗੀ। ਫ੍ਰੀ ਇੰਟਰਨੈੱਟ ਬਾਕਸ ਅਤੇ ਫ੍ਰੀ ਇੰਸਟਾਲੇਸ਼ਨ ਦਾ ਫਾਇਦਾ ਯੂਜ਼ਰਜ਼ ਨੂੰ ਤਾਂ ਹੀ ਮਿਲੇਗਾ ਜਦੋਂ ਉਹ ਘੱਟੋ-ਘੱਟ 6 ਮਹੀਨਿਆਂ ਦੀ ਵੈਲਡਿਟੀ ਦਾ ਪਲਾਨ ਖ਼ਰੀਦਣਗੇ। ਸਾਰੇ ਪਲਾਨਸ 17 ਜੂਨ ਤੋਂ ਲਾਗੂ ਹੋਣਗੇ।

ਰਿਲਾਇੰਸ ਜੀਓ ਫਾਈਬਰ ਦੇ ਨਵੇਂ ਪੋਸਟਪੇਡ ਪਲਾਨ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ ਵਿਚ ਅਪਲੋਡ ਅਤੇ ਡਊਨਲੋਡ ਸਪੀਡ ਇਕੋ ਜਿਹੀ ਮਿਲੇਗੀ। 399 ਰੁਪਏ ਦੇ ਪਲਾਨ ਵਿਚ 30 ਐੱਮ. ਬੀ., 699 ਰੁਪਏ ਦੇ ਪਲਾਨ ਵਿਚ 100 ਐੱਮ. ਬੀ., 999 ਰੁਪਏ ਵਾਲੇ ਪਲਾਨ ਵਿਚ 150 ਐੱਮ. ਬੀ. ਅਤੇ 1,499 ਰੁਪਏ ਦੇ ਪਲਾਨ ਵਿਚ 300 ਐੱਮ. ਬੀ. ਦੀ ਅਪਲੋਡ ਅਤੇ ਡਾਊਨਲੋਡ ਸਪੀਡ ਯੂਜ਼ਰਜ਼ ਨੂੰ ਮਿਲੇਗੀ।

ਇਹ ਵੀ ਪੜ੍ਹੋ- ਟੀ. ਵੀ. ਐੱਸ. ਨੇ ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 11,250 ਰੁਪਏ ਘਟਾਈ

ਇਸ ਤੋਂ ਇਲਾਵਾ 1 ਜੀ. ਬੀ. ਪੀ. ਐੱਸ. ਤੱਕ ਦਾ ਪਲਾਨ ਵੀ ਜੀਓ ਫਾਈਬਰ 'ਤੇ ਉਪਲਬਧ ਹੈ। ਰਿਲਾਇੰਸ ਜੀਓ ਦੇ 999 ਰੁਪਏ ਦੇ ਪੋਸਟਪੇਡ ਜੀਓ ਫਾਈਬਰ ਕੁਨੈਕਸ਼ਨ ਨਾਲ ਗਾਹਕਾਂ ਨੂੰ ਫ੍ਰੀ ਓ. ਟੀ. ਟੀ. ਐਪਸ ਦਾ ਫਾਇਦਾ ਵੀ ਮਿਲੇਗਾ। ਐਮਾਜ਼ੋਨ ਪ੍ਰਾਈਮ, ਡਿਜ਼ਨੀ ਹਾਟਸਪਾਟ, ਸੋਨੀ ਲਿਵ, ਜੀ-5 ਵਰਗੇ 14 ਪਾਪੁਲਰ ਓ. ਟੀ. ਟੀ. ਐਪਸ ਮਿਲਣਗੇ। 1,499 ਰੁਪਏ ਵਾਲੇ ਪਲਾਨ ਵਿਚ ਨੈੱਟਫਲਿਕਸ ਸਣੇ 15 ਓ. ਟੀ. ਟੀ. ਐਪਸ ਸ਼ਾਮਲ ਹੋਣਗੇ। ਇਨ੍ਹਾਂ ਐਪਸ ਦੀ ਮਾਰਕੀਟ ਵੈਲਿਊ 999 ਰੁਪਏ ਹੈ। ਓ. ਟੀ. ਟੀ. ਐਪਸ ਬਿਹਤਰ ਤਰੀਕੇ ਨਾਲ ਚੱਲ ਸਕਣ ਇਸ ਲਈ 1,000 ਰੁਪਏ ਦਾ ਸਕਿਓਰਿਟੀ ਡਿਪਾਜ਼ਿਟ ਲੈ ਕੇ ਕੰਪਨੀ ਗਾਹਕਾਂ ਨੂੰ ਇਕ 4K ਸੈੱਟਟਾਪ ਬਾਕਸ ਵੀ ਮੁਫ਼ਤ ਵਿਚ ਦੇਵੇਗੀ।

ਇਹ ਵੀ ਪੜ੍ਹੋ- ਡਿਵੀਡੈਂਡ ਦਾ ਇੰਤਜ਼ਾਰ ਖ਼ਤਮ, HDFC ਬੈਂਕ 18 ਜੂਨ ਨੂੰ ਕਰਨ ਵਾਲਾ ਹੈ ਬੈਠਕ

Sanjeev

This news is Content Editor Sanjeev