ਕਈ ਘੰਟੇ ਠਪ ਰਹਿਣ ਤੋਂ ਬਾਅਦ ਮੁੜ ਸ਼ੁਰੂ ਹੋਈ ਜੀਓ ਸਰਵਿਸ, ਕਾਲ ਤੇ SMS ਕਰਨ ’ਚ ਆ ਰਹੀ ਸੀ ਪਰੇਸ਼ਾਨੀ

11/29/2022 1:59:09 PM

ਗੈਜੇਟ ਡੈਸਕ– ਜੀਓ ਦੀ ਸਰਵਿਸ ਮੰਗਲਵਾਰ ਸਵੇਰ ਤੋਂ ਡਾਊਨ ਚੱਲ ਰਹੀ ਸੀ। ਹੁਣ ਇਹ ਲੋਕਾਂ ਲਈ ਕੰਮ ਕਰਨ ਲੱਗੀ ਹੈ। ਇਸਤੋਂ ਪਹਿਲਾਂ ਲੋਕ ਟਵਿੱਟਰ ’ਤੇ ਕਾਲ ਅਤੇ ਐੱਸ.ਐੱਮ.ਐੱਸ. ਨਾ ਭੇਜ ਪਾਉਣ ਦੀ ਸ਼ਿਕਾਇਤ ਕਰ ਰਹੇ ਸਨ। ਹਾਲਾਂਕਿ, ਅਜੇ ਜ਼ਿਆਦਾਤਰ ਯੂਜ਼ਰਜ਼ ਲਈ ਇਹ ਕੰਮ ਕਰਨ ਲੱਗੀ ਹੈ। ਸਰਵਿਸ ਡਾਊਨ ਰਹਿਣ ਨੂੰ ਲੈ ਕੇ ਕੰਪਨੀ ਵੱਲੋਂ ਇਸ ’ਤੇ ਕੋਈ ਬਿਆਨ ਨਹੀਂ ਆਇਆ।

ਦੱਸ ਦੇਈਏ ਕਿ ਮੰਗਲਵਾਰ ਸਵੇਰ ਤੋਂ ਟੈਲੀਕਾਮ ਕੰਪਨੀ ਜੀਓ ਦੇ ਯੂਜ਼ਰਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰਿਪੋਰਟ ਮੁਤਾਬਕ, ਜੀਓ ਯੂਜ਼ਰਜ਼ ਸਵੇਰ ਤੋਂ ਕਾਲ ਨਹੀਂ ਕਰ ਪਾ ਰਹੇ ਸਨ। ਇਸਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀ ਕਈ ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਸੀ। ਕਈ ਜੀਓ ਯੂਜ਼ਰਜ਼ ਦਾ ਦਾਅਵਾ ਹੈ ਕਿ ਉਹ ਸਵੇਰ ਤੋਂ ਮੈਸੇਜ ਵੀ ਸੈਂਡ ਨਹੀਂ ਕਰ ਪਾ ਰਹੇ ਸਨ। ਹਾਲਾਂਕਿ ਰਿਪੋਰਟ ’ਚ ਮੋਬਾਇਲ ਡਾਟਾ ਨੂੰ ਲੈ ਕੇ ਕਿਹਾ ਗਿਆ ਹੈ ਕਿ ਇਹ ਕੰਮ ਕਰ ਰਿਹਾ ਸੀ। ਇਸਨੂੰ ਲੈ ਕੇ ਯੂਜ਼ਰਜ਼ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ। ਯਾਨੀ ਆਊਟੇਜ ਤੋਂ ਬਾਅਦ ਵੀ ਯੂਜ਼ਰਜ਼ ਮੋਬਾਇਲ ਡਾਟਾ ਦਾ ਇਸਤੇਮਾਲ ਕਰ ਪਾ ਰਹੇ ਸਨ ਪਰ ਕਾਲ ਅਤੇ ਐੱਸ.ਐੱਮ.ਐੱਸ. ਭੇਜਣ ’ਚ ਪਰੇਸ਼ਾਨੀ ਆ ਰਹੀ ਸੀ। 

ਇਕ ਟਵਿੱਟਰ ਯੂਜ਼ਰ ਨੇ ਆਊਟੇਜ ਨੂੰ ਲੈ ਕੇ ਲਿਖਿਆ ਕਿ ਸਵੇਰ ਤੋਂ ਹੀ ਉਨ੍ਹਾਂ ਦੇ ਮੋਬਾਇਲ ’ਤੇ VoLTE ਦਾ ਸਾਈਨ ਨਹੀਂ ਦਿਸ ਰਿਹਾ। ਇਸ ਕਾਰਨ ਕੋਈ ਕਾਲ ਨਹੀਂ ਲੱਗ ਰਹੀ। ਅਜਿਹੇ ’ਚ ਤੁਸੀਂ 5ਜੀ ਸਰਵਿਸ ਕਿਵੇਂ ਦੇਵੋਗੇ, ਜਦੋਂ ਨਾਰਮਲ ਕਾਲਸ ’ਚ ਹੀ ਸਮੱਸਿਆ ਆ ਰਹੀ ਹੈ।

ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ ’ਤੇ ਵੀ JioDown ਟ੍ਰੈਂਡ ਕਰ ਰਿਹਾ ਹੈ। ਇਕ ਟਵਿੱਟਰ ਯੂਜ਼ਰ ਨੇ ਲਿਖਿਆ ਹੈ ਕਿ ਕਮਿਊਨਿਕੇਸ਼ਨ ਨਾ ਹੋਣ ਕਾਰਨ ਉਨ੍ਹਾਂ ਦੀ ਫਲਾਈਟ ਛੁਟ ਗਈ। ਇਸ ਦਾ ਭੁਗਤਾਨ ਕੌਣ ਕਰੇਗਾ।

Rakesh

This news is Content Editor Rakesh