ਜਿਓ ਮਾਰਟ ਐਪ ਨੇ ਲਾਂਚਿੰਗ ਦੇ ਦੋ ਮਹੀਨਿਆਂ ''ਚ ਪਾਰ ਕੀਤਾ 10 ਲੱਖ ਡਾਊਨਲੋਡਿੰਗ ਦਾ ਅੰਕੜਾ

07/24/2020 9:48:59 PM

ਗੈਜੇਟ ਡੈਸਕ—ਜਿਓ ਮਾਰਟ ਐਪ ਨੇ ਲਾਂਚਿੰਗ ਦੇ ਮਹੀਨਿਆਂ 'ਚ ਹੀ 10 ਲੱਖ ਡਾਊਨਲੋਡਿੰਗ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਨੇ ਕੁਝ ਦਿਨ ਪਹਿਲਾਂ ਹੀ ਗੂਗਲ ਪਲੇਅ ਸਟੋਰ ਅਤੇ ਐਪਲ ਪਲੇਅ ਸਟੋਰ 'ਤੇ ਜਿਓ ਮਾਰਟ ਐਪ ਨੂੰ ਲਾਂਚ ਕੀਤਾ ਸੀ ਅਤੇ ਕੁਝ ਹੀ ਦਿਨਾਂ 'ਚ ਜਿਓ ਮਾਰਟ ਐਪ ਗੂਗਲ ਪਲੇਅ ਸਟੋਰ ਤੋਂ 10 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਹੋ ਗਿਆ ਹੈ।

ਐਪਸ ਦੀ ਰੈਕਿੰਗ ਕਰਨ ਵਾਲੀ ਕੰਪਨੀ ਐਪ-ਏਨੀ ਮੁਤਾਬਕ ਜਿਓਮਾਰਟ ਐਪ, ਓਵਰਆਲ ਸ਼ਾਪਿੰਗ ਸੈਗਮੈਂਟ 'ਚ ਵੀ ਕਾਫੀ ਅੱਗੇ ਹਨ। ਉੱਥੇ ਇੰਡੀਅਨ ਰੈਕਿੰਗ 'ਚ ਐਪਲ ਪਲੇਅ ਸਟੋਰ 'ਤੇ ਦੂਜੇ ਅਤੇ ਗੂਗਲ ਪਲੇਅ ਸਟੋਰ 'ਤੇ ਤੀਸਰੇ ਸਥਾਨ 'ਤੇ ਪਹੁੰਚ ਗਿਆ ਹੈ।

ਜਿਓ ਮਾਰਟ 'ਤੇ ਰੋਜ਼ਾਨਾ ਦੇ ਹਿਸਾਬ ਨਾਲ 2.5 ਲੱਖ ਆਰਡਰ ਬੁੱਕ ਕੀਤੇ ਜਾ ਰਹੇ ਹਨ, ਜੋ ਆਨਲਾਈਨ ਗ੍ਰੋਸਰੀ ਸੈਗਮੈਂਟ 'ਚ ਸਭ ਤੋਂ ਜ਼ਿਆਦਾ ਹੈ। ਜਿਓ ਮਾਰਟ ਐਪ ਨਾਲ ਗਾਹਕ ਐਂਡ੍ਰਾਇਡ ਅਤੇ ਐਪਲ ਆਈ.ਓ.ਐੱਸ. ਵਰਗੇ ਸਾਰੇ ਪਲੇਟਫਾਰਮਸ ਤੋਂ ਖਰੀਦਦਾਰੀ ਕਰ ਸਕਣਗੇ। ਪਹਿਲੇ ਤੱਕ ਜਿਓ ਮਾਰਟ ਐਪ ਨਾਲ ਸਿਰਫ ਵੈੱਬਸਾਈਟ 'ਤੇ ਆਰਡਰ ਬੁੱਕ ਕੀਤਾ ਜਾ ਸਕਦਾ ਸੀ। ਹਾਲਾਂਕਿ ਐਪ ਦੇ ਆਉਣ ਤੋਂ ਬਾਅਦ ਵੀ ਗਾਹਕਾਂ ਦਾ ਪੁਰਾਣਾ ਖਾਤਾ ਬਣਿਆ ਰਹੇਗਾ।

ਜਿਓ ਮਾਰਟ ਇਸ ਸਾਲ ਦੇ ਆਖਿਰੀ ਹਫਤੇ 'ਚ 200 ਸ਼ਹਿਰਾਂ 'ਚ ਆਪਣੀ ਸ਼ੁਰੂਆਤ ਕੀਤੀ ਸੀ। 90 ਸ਼ਹਿਰਾਂ 'ਚ ਪਹਿਲੀ ਵਾਰ ਗਾਹਕ ਗ੍ਰੋਸਰੀ ਦੀ ਆਨਲਾਈਨ ਸ਼ਾਪਿੰਗ ਨਾਲ ਜੁੜੇ ਸਨ। ਆਪਣੇ ਲਾਂਚ ਨਾਲ ਜਿਓ ਮਾਰਟ ਮੁਕਾਬਲੇਬਾਜ਼ੀਆਂ ਨਾਲ ਦੋ ਹੱਥ ਕਰਨ ਨੂੰ ਤਿਆਰ ਹਨ। ਜਿਓ ਮਾਰਟ 'ਤੇ ਜ਼ਿਆਦਾਤਰ ਉਪਲੱਬਧ ਚੀਜ਼ਾਂ ਦੂਜੇ ਅਜਿਹੇ ਹੀ ਪਲੇਟਫਾਰਮਸ ਤੋਂ 5 ਫੀਸਦੀ ਸਸਤੀਆਂ ਹਨ। ਬ੍ਰਾਂਡੇਡ ਸਾਮਾਨ ਦੀਆਂ ਕੀਮਤਾਂ ਵੀ ਕੁਝ ਘੱਟ ਰੱਖੀਆਂ ਗਈਆਂ ਹਨ।

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਹਾਲ ਹੀ 'ਚ ਜਿਓ ਮਾਰਟ ਦੇ ਵਿਸਤਾਰ ਦੀ ਗੱਲ ਕੀਤੀ ਸੀ। ਨਾਲ ਹੀ ਕਰਿਆਣਾ ਤੋਂ ਇਲਾਵਾ ਇਲੈਕਟ੍ਰਾਨਿਕਸ, ਫੈਸ਼ਨ ਅਤੇ ਹੈਲਥਕੇਅਰ ਦੇ ਖੇਤਰਾਂ ਨੂੰ ਵੀ ਉਤਾਰਨ ਦੀ ਗੱਲ ਕੀਤੀ ਸੀ। ਫੇਸਬੁੱਕ ਨੇ ਡੀਲ ਦਾ ਐਲਾਨ ਕਰਦੇ ਹੋਏ ਮੁਕੇਸ਼ ਅੰਬਾਨੀ ਨੇ ਦੇਸ਼ ਦੇ 12 ਕਰੋੜ ਕਿਸਾਨਾਂ ਅਤੇ 3 ਕਰੋੜ ਕਰਿਆਣਾ ਦੁਕਾਨ ਮਾਲਕਾਂ ਨੂੰ ਜੋੜਨ ਦੀ ਗੱਲ ਕੀਤੀ ਸੀ।

Karan Kumar

This news is Content Editor Karan Kumar