ਜਿਓ ਦੀ ਇਸ ਨਵੀਂ ਐਪ ਰਾਹੀਂ ਹੁਣ ਕਰ ਸਕੋਗੇ ਗਰੁੱਪ ਆਡੀਓ ਕਾਲਿੰਗ

02/22/2019 2:07:43 PM

ਗੈਜੇਟ ਡੈਸਕ- ਰਿਲਾਇੰਸ ਜਿਓ ਨੇ ਦੋ ਸਾਲ ਪਹਿਲਾਂ ਆਪਣੀ ਸ਼ੁਰੂਆਤ ਕੀਤੀ ਸੀ ਤੇ ਇਸ ਦੋ ਸਾਲਾਂ 'ਚ ਕੰਪਨੀ ਟੈਲੀਕਾਮ ਇੰਡਸਟਰੀ 'ਚ ਕ੍ਰਾਂਤੀ ਲੈ ਕੇ ਆਈ ਹੈ। ਕੰਪਨੀ ਆਪਣੇ ਗਾਹਕਾਂ ਨੂੰ ਬੇਹਦ ਸਸਤੇ ਟੈਰਿਫ 'ਚ ਅਨਲਿਮਟਿਡ ਕਾਲਿੰਗ, SMS ਤੇ ਡਾਟਾ ਦਾ ਫਾਇਦਾ ਦੇ ਰਹੀ ਹੈ। ਕੰਪਨੀ ਆਪਣੇ ਗਾਹਕਾਂ ਨੂੰ ਫ੍ਰੀ 'ਚ ਜਿਓ ਸਿਨੇਮਾ ਤੇ ਜਿਓ ਟੀ.ਵੀ ਦਾ ਸਬਸਕ੍ਰਿਪਸ਼ਨ ਵੀ ਦਿੰਦੀ ਹੈ ਤੇ ਹੁਣ ਕੰਪਨੀ ਨੇ JioGroupTalk ਨਾਂ ਨਾਲ ਇਕ ਹੋਰ ਐਪ ਲਾਂਚ ਕੀਤੀ ਹੈ, ਜਿਸ 'ਚ ਰਿਲਾਇੰਸ ਜਿਓ ਯੂਜ਼ਰਸ ਗਰੂਪ ਕਾਨਫਰੰਸ ਕਾਲ ਕਰ ਸਕਦੇ ਹਨ।

ਐਪ ਪਹਿਲਾਂ ਤੋਂ ਹੀ ਗੂਗਲ ਪਲੇਅ ਸਟੋਰ 'ਚ ਉਪਲੱਬਧ ਹੈ ਤੇ ਯੂਜ਼ਰਸ ਇਸ ਨੂੰ ਡਾਊਨਲੋਡ ਕਰ ਇਸ 'ਚ ਜਿਓ ਨੰਬਰ ਤੋਂ ਲਾਗ-ਇਨ ਕਰ ਇਸ ਦਾ ਇਸਤੇਮਾਲ ਕਰ ਸਕਦੇ ਹਨ। TelecomTalk ਦੀ ਰਿਪੋਰਟ ਮੁਤਾਬਕ ਇਹ JioGroupTalk ਐਪ ਕੁਝ ਦਿਨਾਂ ਤੱਕ ਟ੍ਰਾਇਲ 'ਤੇ ਰਹੇਗੀ। ਕੰਪਨੀ ਰਿਲਾਇੰਸ ਜਿਓ ਯੂਜ਼ਰਸ ਨੂੰ ਨਾਨ-ਜਿਓ ਯੂਜ਼ਰਸ ਨਾਲ ਕੁਨੈੱਕਟ ਕਰਨ ਦੀ ਆਪਸ਼ਨ ਵੀ ਦੇ ਰਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪ ਰਾਹੀਂ ਕਾਂਫਰਨਸ ਕਾਲ ਕਰਦੇ ਸਮੇਂ ਯੂਜ਼ਰਸ ਦੇ ਕੋਲ ਗਰੁੱਪ ਕਾਲ ਨੂੰ ਮੈਨੇਜ ਕਰਨ ਦਾ ਆਪਸ਼ਨ ਵੀ ਆਉਂਦਾ ਹੈ। ਇਸ 'ਚ ਯੂਜ਼ਰਸ ਕਾਲਿੰਗ ਦੇ ਸਮੇਂ ਨਵੇਂ ਯੂਜ਼ਰ ਨੂੰ ਜੋੜ ਸਕਦਾ ਹੈ, ਆਪਣੇ ਮਨ-ਮੁਤਾਬਕ ਕਿਸੇ ਵੀ ਯੂਜ਼ਰ ਨੂੰ ਮਿਊਟ ਕਰ ਸਕਦਾ ਹੈ ਤੇ ਉਸ ਨੂੰ ਦੁਬਾਰਾ ਕੁਨੈੱਕਟ ਕਰ ਸਕਦਾ ਹੈ। ਇਸ 'ਚ 'Lecture' ਨਾਂ ਦਾ ਇਕ ਦਿਲਚਸਪ ਮੋਡ ਵੀ ਹੈ। ਇਸ 'ਚ ਯੂਜ਼ਰ ਆਪਣੇ ਮਨ ਮੁਤਾਬਕ ਕਿਸੇ ਵੀ ਯੂਜ਼ਰ ਨੂੰ ਮਿਊਟ ਕਰ ਸਕਦਾ ਹੈ, ਪਰ ਉਸ ਦੀ ਆਵਾਜ਼ ਬਾਕੀ ਸਾਰੇ ਮੈਂਬਰ ਸੁੱਣ ਸਕਣਗੇ। ਐਪ 'ਚ ਫਿਲਹਾਲ ਸਿਰਫ ਆਡੀਓ ਕਾਲ ਹੀ ਹੋ ਸਕਦੀ ਹੈ। ਹਾਲਾਂਕਿ ਕੰਪਨੀ ਇਸ 'ਚ ਜਲਦ ਹੀ ਵੀਡੀਓ ਗਰੁੱਪ ਕਾਲਿੰਗ ਫੀਚਰ ਵੀ ਜੋੜ ਸਕਦੀ ਹੈ।