ਜਿਓ ਗਾਹਕਾਂ ਨੂੰ ਫਿਰ ਲੱਗਾ ਝਟਕਾ, ਹੁਣ ਨਹੀਂ ਮਿਲੇਗਾ ਇਹ ਫਾਇਦਾ

11/27/2019 4:22:55 PM

ਗੈਜੇਟ ਡੈਸਕ– ਜਿਓ ਫਾਈਬਰ ਪ੍ਰੀਵਿਊ ਆਫਰ ਹੁਣ ਨਵੇਂ ਗਾਹਕਾਂ ਲਈ ਉਪਲੱਬਧ ਨਹੀਂ ਹੈ। ਇਸ ਆਫਰ ਨੂੰ ਰਿਲਾਇੰਸ ਜਿਓ ਦੁਆਰਾ ਇੰਟ੍ਰੋਡਕਟਰੀ ਸਕੀਮ ਦੇ ਤੌਰ ’ਤੇ ਸ਼ੁਰੂਆਤੀ ਗਾਹਕਾਂ ਲਈ ਪੇਸ਼ ਕੀਤਾ ਗਿਆ ਸੀ ਤਾਂ ਜੋ ਉਹ ਹਾਈ-ਸਪੀਡ ਸਰਵਿਸ ਨੂੰ ਐਕਸਪੀਰੀਅੰਸ ਕਰ ਸਕਣਗੇ। ਇਸ ਪ੍ਰੀਵਿਊ ਆਫਰ ਨੂੰ ਜਿਓ ਫਾਈਬਰ ਬ੍ਰਾਡਬੈਂਡ ਸਰਵਿਸ ਦੀ ਕਮਰਸ਼ੀਅਲ ਲਾਂਚਿੰਗ ਤੋਂ ਪਹਿਲਾਂ ਪੇਸ਼ ਕੀਤਾ ਗਿਆ ਸੀ. ਇਸ ਲਈ ਰਾਊਟਰ ਦੇ ਟਾਈਪ ਦੇ ਆਧਾਰ ’ਤੇ 4,500 ਰੁਪਏ ਜਾਂ 2,500 ਰੁਪਏ ਦਾ ਰਿਫੰਡੇਬਲ ਸਕਿਓਰਿਟੀ ਡਿਪਾਜ਼ਿਟ ਰੱਖਿਆ ਗਿਆ ਸੀ। 

ਸਤੰਬਰ ’ਚ ਜਿਓ ਨੇ ਇਹ ਐਲਾਨ ਕੀਤਾ ਸੀ ਕਿ ਪ੍ਰੀਵਿਊ ਆਫਰ ਦੇ ਮੌਜੂਦਾ ਸਬਸਕ੍ਰਾਈਬਰਜ਼ ਨੂੰ ਪੇਡ ਪਲਾਨ ’ਚ ਮਾਈਗ੍ਰੇਟ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਦੁਆਰਾ ਇਨ੍ਹਾਂ ’ਚੋਂ ਕਾਫੀ ਸਬਸਕ੍ਰਾਈਬਰਾਂ ਨੂੰ ਮਾਈਗ੍ਰੇਟ ਕੀਤਾ ਜਾਣਾ ਬਾਕੀ ਹੈ। ਫਿਲਹਾਲ, ਹੁਣ ਨਵੇਂ ਗਾਹਕ ਪ੍ਰੀਵਿਊ ਆਫਰ ਦਾ ਲਾਭ ਨਹੀਂ ਲੈ ਸਕਦੇ। ਨਵੇਂ ਜਿਓ ਗਾਹਕ 699 ਰੁਪਏ (ਬ੍ਰੋਨਜ਼ ਪਲਾਨ) ਦੀ ਸ਼ੁਰੂਆਤੀ ਕੀਮਤ ਨਾਲ ਜਿਓ ਫਾਈਬਰ ਨੂੰ ਅਪਣਾ ਸਕਦੇ ਹਨ। ਇਹ ਫ੍ਰੀ ਪ੍ਰੀਵਿਊ ਆਫਰ ਦੀ ਤਰ੍ਹਾਂ ਹੀ ਹੈ। ਪ੍ਰੀਵਿਊ ਆਫਰ ’ਚ ਗਾਹਕਾਂ ਨੂੰ 2,500 ਰੁਪਏ ਦੇ ਵਨ-ਟਾਈਮ ਸਕਿਓਰਿਟੀ ਡਿਪਾਜ਼ਿਟ ’ਚ ਹੀ ਇੰਟਰਨੈੱਟ ਕੁਨੈਕਟਿਵਿਟੀ ਦਿੱਤੀ ਜਾ ਰਹੀ ਸੀ। ਇਸ ਆਫਰ ਨੂੰ ਸਾਲ 2017 ’ਚ ਜੁਲਾਈ ’ਚ ਸਭ ਤੋਂ ਪਹਿਲਾਂ ਸਪਾਟ ਕੀਤਾ ਗਿਆ ਸੀ। 

ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਨਵੇਂ ਜਿਓ ਗਾਹਕਾਂ ਕੋਲ ਹੁਣ ਪ੍ਰੀਵਿਊ ਆਫਰ ਅਪਣਾਉਣ ਦਾ ਆਪਸ਼ਨ ਨਹੀਂ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਕੰਪਨੀ ਨੇ ਪਹਿਲਾਂ ਹੀ ਇਸ ਦਾ ਐਲਾਨ ਕਰ ਦਿੱਤਾ ਸੀ ਕਿ ਭਾਰਤ ’ਚ ਜਿਓ ਫਾਈਬਰ ਦੀ ਕਮਰਸ਼ੀਅਲ ਲਾਂਚਿੰਗ ਤੋਂ ਬਾਅਦ ਪ੍ਰੀਵਿਊ ਆਫਰ ਨੂੰ ਹੌਲੀ-ਹੌਲੀ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ ਹੁਣ ਤਕ ਆਪਰੇਟਰ ਦੁਆਰਾ ਨਵੇਂ ਅਤੇ ਮੌਜੂਦਾ ਦੋਵਾਂ ਹੀ ਗਾਹਕਾਂ ਨੂੰ ਪ੍ਰੀਵਿਊ ਆਫਰ ਪੇਸ਼ ਕੀਤਾ ਜਾ ਰਿਹਾ ਸੀ। 

ਪ੍ਰੀਵਿਊ ਆਫਰ ਤਹਿਤ ਜਿਓ ਦੁਆਰਾ ਗਾਹਕਾਂ ਨੂੰ 1.1 ਟੀਬੀ (FUP) ਡਾਟਾ ਦੇ ਨਾਲ 100Mbps ਦੀ ਸਪੀਡ ਦਿੱਤੀ ਜਾ ਰਹੀ ਸੀ। ਇਹ ਫਾਇਦੇ 699 ਰੁਪਏ ਵਾਲੇ ਪਲਾਨ ’ਚ ਨਹੀਂ ਮਿਲਦੇ। ਫਿਲਹਾਲ ਜਿਓ ਕੋਲ ਬ੍ਰੋਨਜ਼ ਪਲਾਨ ਤੋਂ ਇਲਾਵਾ 849ਰੁਪਏ ਦਾ ਸਿਲਵਰ ਪਲਾਨ, 1,299 ਰੁਪਏ ਦਾ ਗੋਲਡ ਪਲਾਨ, 2,499 ਰੁਪਏ ਦਾ ਡਾਇਮੰਡ ਪਲਾਨ, 3,999 ਰੁਪਏ ਦਾ ਪਲੈਟਿਨਮ ਪਲਾਨ ਅਤੇ 8,499 ਰੁਪਏ ਦਾ ਟਾਈਟੇਨੀਅਮ ਪਲਾਨ ਵੀ ਹੈ। ਪਲੈਟਿਨਮ ਅਤੇ ਟਾਈਟੇਨੀਅਮ ਪਲਾਨ ਲੈਣ ਵਾਲੇ ਗਾਹਕਾਂ ਨੂੰ ਜਿਓ ਫਰਸਟ-ਡੇਅ ਫਰਸਟ-ਸ਼ੋਅ ਸਰਵਿਸਿਜ਼ ਦਾ ਵੀ ਫਾਇਦਾ ਮਿਲੇਗਾ।