Jio ਨੂੰ ਟੱਕਰ ਦੇਣ ਲਈ ਇਨ੍ਹਾਂ ਟੈਲੀਕਾਮ ਕੰਪਨੀਆਂ ਨੇ ਪੇਸ਼ ਕੀਤੇ ਸ਼ਾਨਦਾਰ ਆਫਰਜ਼

12/04/2016 11:58:56 AM

ਜਲੰਧਰ- ਰਿਲਾਇੰਸ ਜਿਓ ਵਲੋਂ ਸਾਰੇ ਮੋਬਾਇਲ ਗਾਹਕਾਂ ਨੂੰ 31 ਮਾਰਚ 2017 ਤਕ ਲਈ ਆਪਣੀਆਂ ਸਾਰੀਆਂ ਸੇਵਾਵਾਂ ਫ੍ਰੀ ਦੇਣ ਦਾ ਐਲਾਨ ਕਰਨ ਦੇ ਨਾਲ ਹੀ ਬਾਕੀ ਟੈਲੀਕਾਮ ਕੰਪਨੀਆਂ ਕੀਮਤਾਂ ਨੂੰ ਲੈ ਕੇ ਜੰਗ ਛਿੜ ਚੁੱਕੀ ਹੈ। ਹੁਣ ਏਅਰਟੈੱਲ, ਬੀ.ਐੱਸ.ਐੱਨ.ਐੱਲ., ਵੋਡਾਫੋਨ ਅਤੇ ਏਅਰਸੈੱਲ ਵਰਗੀਆਂ ਟੈਲੀਕਾਮ ਕੰਪਨੀਆਂ ਨੇ ਜਿਓ ਨੂੰ ਟੱਕਰ ਦੇਣ ਲਈ ਆਪਣੇ ਯੂਜ਼ਰਸ ਲਈ ਆਕਰਸ਼ਕ ਪਲਾਨ ਪੇਸ਼ ਕੀਤੇ ਹਨ ਜਿਸ ਵਿਚ ਸਸਤੀ ਵਾਇਸ ਕਾਲ ਤੋਂ ਲੈ ਕੇ ਫ੍ਰੀ ਡਾਟਾ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਦਾ ਸਭ ਤੋਂ ਜ਼ਿਆਦਾ ਫਾਇਦਾ ਇਨ੍ਹਾਂ ਕੰਪਨੀਆਂ ਦੇ ਗਾਹਕਾਂ ਨੂੰ ਮਿਲਣ ਵਾਲਾ ਹੈ। ਆਓ ਜਾਣਦੇ ਹਾਂ ਕੰਪਨੀਆਂ ਵਲੋਂ ਦਿੱਤੇ ਜਾ ਰਹੇ ਇਨ੍ਹਾਂ ਆਫਰਜ਼ ਬਾਰੇ-
 
ਏਅਰਟੈੱਲ ਦਾ ਸਸਤਾ ਕੰਬੋ ਪਲਾਨ-
ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ ਏਅਰਟੈੱਲ ਨੇ ਆਪਣੇ ਯੂਜ਼ਰਸ ਲਈ ਅਨਲਿਮਟਿਡ ਵਾਇਸ ਕਾਲਿੰਗ ਪਲਾਨ ਪੇਸ ਕੀਤਾ ਹੈ। ਏਅਰਟੈੱਲ ਦੇ ਇਸ ਪਲਾਨ ਮੁਤਾਬਕ ਗਾਹਕਾਂ ਨੂੰ 148 ਰੁਪਏ ਦਾ ਰਿਚਾਰਜ ਕਰਾਉਣਾ ਪਵੇਗਾ ਜਿਸ ਤੋਂ ਬਾਅਦ ਇਸ ਆਫਰ ਦਾ ਲਾਭ ਉੱਠਾਇਆ ਜਾ ਸਕੇਗਾ। ਏਅਰਟੈੱਲ ਨੇ ਬਹੁਤ ਸਾਰੇ ਸਸਤੇ ਡਾਟਾ ਅਤੇ ਕਾਲਿੰਗ ਪਲਾਨ ਜੀਕਰੀ ਕੀਤੇ ਹਨ ਪਰ ਹੁਣ ਕੰਪਨੀ ਜਲਦੀ ਹੀ ਕੰਬੋ ਪਲਾਨ ਲਾਂਚ ਕਰਨ ਜਾ ਰਹੀ ਹੈ। ਇਸ ਪਲਾਨ ਤਹਿਤ ਇਕ ਹੀ ਰਿਚਾਰਜ ''ਚ ਯੂਜ਼ਰ ਨੂੰ ਕਈ ਆਫਰਜ਼ ਮਿਲਣਗੇ। 

ਵੋਡਾਫੋਨ ਫਲੈੱਕਸ ਆਫਰ-
ਵੋਡਾਫੋਨ ਇੰਡੀਆ ਨੇ ਆਪਣੇ ਪ੍ਰੀਪੇਡ ਗਾਹਕਾਂ ਨੂੰ ਵਾਇਸ, ਡਾਟਾ ਅਤੇ ਐੱਸ.ਐੱਮ.ਐੱਸ. ਲਈ ਵੱਖ-ਵੱਖ ਪੈਕਜ਼ ਦੇ ਨਾਲ ਹੀ ਰੋਮਿੰਗ ਲਈ ਖਾਸ ਪੈਕ ਲੈਣ ਤੋਂ ਛੁਟਕਾਰਾ ਦਿਲਾਉਣ ਲਈ ਨਵਾਂ ਪੈਕ ਫਲੈੱਕਸ ਪੇਸ਼ ਕੀਤਾ ਹੈ। 1 Flex 1MB ਡਾਟਾ, 1 ਮੈਸੇਜ, 1 ਮਿੰਟ ਦੀ ਇਨਕਮਿੰਗ ਕਾਲ ਮਿਲਦੀ ਹੈ। ਮਤਲਬ ਇਕ ਹੀ ਰਿਚਾਰਜ ''ਚ ਤੁਹਾਨੂੰ ਵਾਇਸ ਕਾਲ, ਡਾਟਾ ਅਤੇ ਮੈਸੇਜ ਦੀ ਸੁਵਿਧਾ ਮਿਲਦੀ ਹੈ। 
 
BSNL ਦਾ ਲਾਈਫ ਟਾਈਮ ਫ੍ਰੀ ਵਾਇਸ ਕਾਲਿੰਗ ਸਰਵਿਸ ਪਲਾਨ
ਬੀ.ਐੱਸ.ਐੱਨ.ਐੱਲ. ਕੰਪਨੀ ਵੀ ਹੁਣ ਫ੍ਰੀ ਵਾਇਸ ਕਾਲ ਆਫਰ ਜਾਰੀ ਕਰਨ ਜਾ ਰਹੀ ਹੈ। ਹਾਲਾਂਕਿ ਇਸ ਦੀ ਸ਼ੁਰੂਆਤ 2017 ''ਚ ਹੋਵੇਗੀ। ਕੰਪਨੀ ਦੇ ਮੈਨੇਜਿੰਗ ਡਾਇਰੈੱਕਟਰ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਬੀ.ਐੱਸ.ਐੱਨ.ਐੱਲ. 2017 ਦੀ ਸ਼ੁਰੂਆਤ ''ਚ ਲਾਈਫ ਟਾਈਮ ਲਈ ਫ੍ਰੀ ਵਾਇਸ ਕਾਲ ਸਰਵਿਸ ਪਲਾਨ ਜਾਰੀ ਕਰੇਗੀ।