ਜਿਓ ਸੈਲੀਬ੍ਰੇਸ਼ਨ ਪੈਕ ਦੀ ਵਾਪਸੀ, ਰੋਜ਼ਾਨਾ ਮਿਲੇਗਾ 2GB ਮੁਫਤ ਡਾਟਾ

03/15/2019 12:12:57 PM

ਗੈਜੇਟ ਡੈਸਕ– ਰਿਲਾਇੰਸ ਜਿਓ ਆਪਣੇ ਚੁਣੇ ਹੋਏ ਗਾਹਕਾਂ ਲਈ ‘Jio Celebration Pack’ ਲੈ ਕੇ ਆਈ ਹੈ, ਜਿਸ ਤਹਿਤ ਚਾਰ ਦਿਨਾਂ ਲਈ ਰੋਜ਼ਾਨਾ 2 ਜੀ.ਬੀ. ਡਾਟਾ ਮੁਫਤ ’ਚ ਮਿਲ ਰਿਹਾ ਹੈ। ਇਹ ਆਫਰ 17 ਮਾਰਚ 2019 ਤਕ ਯੋਗ ਹੈ। ਇਹ ਆਫਰ 14 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਇਨ੍ਹਾਂ ਚਾਰ ਦਿਨਾਂ ’ਚ ਤੁਹਾਨੂੰ ਕੁਲ 8 ਜੀ.ਬੀ. ਡਾਟਾ ਮੁਫਤ ਮਿਲੇਗਾ। ਇਹ ਆਫਰ ਜਿਓ ਪ੍ਰਾਈਮ ਮੈਂਬਰਾਂ ਲਈ ਹੈ। ਇਹ ਆਫਰ ਲੱਕੀ ਗਾਹਕਾਂ ਨੂੰ ਹੀ ਮਿਲੇਗਾ। ਇਸ ਪਲਾਨ ’ਚ ਹਿੱਸਾ ਲੈਣ ਲਈ ਤੁਹਾਨੂੰ ਮਾਈ ਜਿਓ ਐਪ ’ਚ ਜਾਣਾ ਹੋਵੇਗਾ। ਇਸ ਤੋਂ ਬਾਅਦ ਟਾਪ ਲੈਫਟ ’ਚ hamburger ਮੈਨਿਊ ’ਚ ਜਾਣਾ ਹੋਵੇਗਾ, ਜਿਥੇ ਤੁਹਾਨੂੰ ਮਾਈ ਪਲਾਨ ਸੈਕਸ਼ਨ ਦਿਖਾਈ ਦੇਵੇਗਾ। 

ਜੇਕਰ ਕੰਪਲੀਮੈਂਟਰੀ ਪੈਕ ਐਕਟਿਵ ਹੋਵੇਗਾ ਤਾਂ ਤੁਸੀਂ ਜਿਓ ਸੈਲੀਬ੍ਰੇਸ਼ਨ ਪੈਕ ਨੂੰ 2 ਜੀ.ਬੀ. ਡੇਲੀ ਡਾਟਾ ਦੇ ਨਾਲ ਦੇਖ ਸਕਦੇ ਹੋ ਜੋ ਤੁਹਾਡੇ ਅਕਾਊਂਟ ’ਚ ਕ੍ਰੈਡਿਟ ਹੋ ਜਾਵੇਗਾ। ਟੈਲੀਕਾਮ ਸੈਕਟਰ ’ਚ ਜਿਓ ਦੀ ਐਂਟਰੀ ਤੋਂ ਬਾਅਦ ਕੰਸੋਲੀਡੇਸ਼ਨ ਦਾ ਦੌਰ ਸ਼ੁਰੂ ਹੋ ਗਿਆ ਸੀ, ਜੋ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ।

ਰਿਲਾਇੰਸ ਜਿਓ ਦੀ ਐਂਟਰੀ ਤੋਂ ਬਾਅਦ ਟੈਲੀਕਾਮ ਸਪੇਸ ’ਚ ਕਾਲਿੰਗ ਬਿਲਕੁਲ ਫ੍ਰੀ ਹੋ ਗਈ ਹੈ, ਜਦੋਂ ਕਿ 1 ਜੀ.ਬੀ. ਡਾਟਾ ਦੀ ਕੀਮਤ 2 ਰੁਪਏ ਤੋਂ ਵੀ ਘੱਟ ਹੋ ਗਈ ਹੈ। ਜਿਓ ਨੇ ਬੜੀ ਤੇਜ਼ੀ ਨਾਲ ਆਪਣਾ ਬਾਜ਼ਾਰ ਸ਼ੇਅਰ ਵਧਾਇਆ ਹੈ ਅਤੇ ਉਹ ਨੰਬਰ 1 ’ਤੇ ਕਾਬਜ਼ ਵੋਡਾਫੋਨ ਅਤੇ ਦੂਜੇ ਨੰਬਰ ’ਤੇ ਮੌਜੂਦ ਏਅਰਟੈੱਲ ਨੂੰ ਸਖਤ ਟੱਕਰ ਦੇ ਰਹੀ ਹੈ।