ਜੀਓ ਦਾ ਦੀਵਾਲੀ ਧਮਾਕਾ! ਬਜਟ ਫੋਨ ਨਾਲੋਂ ਵੀ ਸਸਤਾ ਲੈਪਟਾਪ ਕੀਤਾ ਲਾਂਚ

10/20/2022 6:02:29 PM

ਗੈਜੇਟ ਡੈਸਕ– ਜੀਓ ਨੇ ਆਪਣਾ ਸਸਤਾ ਲੈਪਟਾਪ ਅਧਿਕਾਰਤ ਰੂਪ ਨਾਲ ਲਾਂਚ ਕਰ ਦਿੱਤਾ ਹੈ। ਹੁਣ ਜੀਓ ਬੁੱਕ ਸਾਰੇ ਯੂਜ਼ਰਜ਼ ਲਈ ਉਪਲੱਬਧ ਹੈ। ਰਿਲਾਇੰਸ ਜੀਓ ਦੇ ਪਹਿਲੇ ਲੈਪਟਾਪ Jio Book ਦੀ ਵਿਕਰੀ ਭਾਰਤ ’ਚ ਸ਼ੁਰੂ ਹੋ ਗਈ ਹੈ। ਜੀਓ ਬੁੱਕ ਨੂੰ ਹੁਣ ਰਿਲਾਇੰਸ ਡਿਜੀਟਲ ਦੇ ਸਟੋਰ ਤੋਂ ਖ਼ਰੀਦਿਆ ਜਾ ਸਕਦਾ ਹੈ। ਜੀਓ ਬੁੱਕ ਨੂੰ ਸਾਈਟ ’ਤੇ 15,799 ਰੁਪਏ ਦੀ ਕੀਮਤ ’ਤੇ ਲਿਸਟ ਕੀਤਾ ਗਿਆ ਹੈ ਅਤੇ ਇਸਦੇ ਨਾਲ ਕਈ ਆਫਰਜ਼ ਵੀ ਮਿਲ ਰਹੇ ਹਨ। ਜੀਓ ਬੁੱਕ ਦੀ ਪਹਿਲੀ ਝਲਕ ਇਸੇ ਮਹੀਨੇ ਦੀ ਸ਼ੁਰੂਆਤ ’ਚ ਦਿੱਤੀ ’ਚ ਹੋਏ ਇੰਡੀਆ ਮੋਬਾਇਲ ਕਾਂਗਰਸ 2022 ’ਚ ਵੇਖਣ ਨੂੰ ਮਿਲੀ ਸੀ। ਇਸ ਤੋਂ ਪਹਿਲਾਂ ਜੀਓ ਬੁੱਕ ਨੂੰ ਗਵਰਨਮੈਂਟ ਈ ਮਾਰਕੀਟਪਲੇਸ (GeM) ’ਤੇ 19,500 ਰੁਪਏ ਦੀ ਕੀਮਤ ਦੇ ਨਾਲ ਲਿਸਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ– ਗੂਗਲ ਦਾ ਯੂਜ਼ਰਜ਼ ਨੂੰ ਦੀਵਾਲੀ ਦਾ ਸ਼ਾਨਦਾਰ ਤੋਹਫ਼ਾ, ਆਨਲਾਈਨ ਜਗਾ ਸਕੋਗੇ ਦੀਵੇ, ਜਾਣੋ ਕਿਵੇਂ

Jio Book ਦੀ ਕੀਮਤ ਅਤੇ ਮਿਲਣ ਵਾਲੇ ਆਫਰਜ਼
ਜੀਓ ਬੁੱਕ ਦੇ ਨਾਲ ਕੁਝ ਬੈਂਕਾਂ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ’ਤੇ 5,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲ ਰਿਹਾ ਹੈ। ਜੀਓ ਬੁੱਕ ਦਾ ਐੱਮ.ਆਰ.ਪੀ. 35,605 ਰੁਪਏ ਹੈ, ਜਦਕਿ ਵਿਕਰੀ ਲਈ ਇਸਨੂੰ 15,799 ਰੁਪਏ ’ਚ ਲਿਸਟ ਕੀਤਾ ਗਿਆ ਹੈ। ਜੀਓ ਬੁੱਕ ਦੇ ਨਾਲ 1 ਸਾਲ ਦੀ ਵਾਰੰਟੀ ਮਿਲ ਰਹੀ ਹੈ। 

ਇਹ ਵੀ ਪੜ੍ਹੋ– Apple ਦਾ ਦੀਵਾਲੀ ਧਮਾਕਾ! ਦਮਦਾਰ ਫੀਚਰਜ਼ ਨਾਲ ਭਾਰਤ ’ਚ ਲਾਂਚ ਕੀਤੇ ਨਵੇਂ iPads

Jio Book ਦੇ ਫੀਚਰਜ਼
ਜੀਓ ਬੁੱਕ ਦੀ ਬਾਡੀ ਪਲਾਸਟਿਕ ਦੀ ਹੈ ਅਤੇ ਇਸ ਵਿਚ 4ਜੀ ਦਾ ਸਪੋਰਟ ਦਿੱਤਾ ਗਿਆ ਹੈ। ਜੀਓ ਬੁੱਕ ’ਚ 11.6 ਇੰਚ ਦੀ ਡਿਸਪਲੇਅ ਹੈ ਅਤੇ ਇਸਦੀ ਬੈਟਰੀ ਲਾਈਫ 13 ਘੰਟਿਆਂ ਦੀ ਹੈ। ਜੀਓ ਬੁੱਕ ’ਚ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਪ੍ਰੋਸੈਸਰ ਸਮਾਰਟਫੋਨ ’ਚ ਵੀ ਵੇਖਣ ਨੂੰ ਮਿਲਦਾ ਹੈ। ਜੀਓ ਬੁੱਕ ’ਚ ਗ੍ਰਾਫਿਕਸ ਲਈ Adreno 610 GPU ਮਿਲਦਾ ਹੈ ਅਤੇ ਇਸਦੀ ਕਲਾਕ ਸਪੀਡ 2.0GHz ਹੈ। 

ਇਹ ਵੀ ਪੜ੍ਹੋ– iPhone 12 Mini ’ਤੇ ਬੰਪਰ ਆਫਰ, ਸਿਰਫ਼ ਇੰਨੇ ਰੁਪਏ ’ਚ ਖ਼ਰੀਦ ਸਕੋਗੇ ਫੋਨ

ਜੀਓ ਬੁੱਕ ’ਚ ਜੀਓ ਆਪਰੇਟਿੰਗ ਸਿਸਟਮ ਦਾ ਸਪੋਰਟ ਹੈ। ਜੀਓ ਬੁੱਕ ’ਚ 32 ਜੀ.ਬੀ. ਸਟੋਰੇਜ ਦੇ ਨਾਲ 2 ਜੀ.ਬੀ. ਦੀ ਰੈਮ ਮਿਲਦੀ ਹੈ। ਪਹਿਲੀ ਨਜ਼ਰ ’ਚ ਜੀਓ ਬੁੱਕ, ਕ੍ਰੋਮਬੁੱਕ ਵਰਗਾ ਲਗਦਾ ਹੈ। ਇਸਦੇ ਨਾਲ ਵਿੰਡੋਜ਼ ਵਾਲਾ ਕੀਬੋਰਡ ਮਿਲਦਾ ਹੈ, ਹਾਲਾਂਕਿ, ਕੀਬੋਰਡ ’ਚ ਵਿੰਡੋਜ਼ ਵਾਲੇ ਬਟਨ ’ਤੇ ਜੀਓ ਲਿਖਿਆ ਮਿਲਦਾ ਹੈ। 

ਇਹ ਵੀ ਪੜ੍ਹੋ- 32 ਲੱਖ ਰੁਪਏ ’ਚ ਵਿਕਿਆ ਸਿਰਫ਼ 8GB ਸਟੋਰੇਜ ਵਾਲਾ ਇਹ iPhone

ਵੀਡੀਓ ਕਾਲਿੰਗ ਲਈ ਜੀਓ ਬੁੱਕ ’ਚ ਐੱਚ.ਡੀ. ਕੈਮਰਾ ਮਿਲਦਾ ਹੈ। ਜੀਓ ਬੁੱਕ ’ਚ ਮਾਈਕ੍ਰੋਸਾਫਟ ਐੱਜ ਬ੍ਰਾਈਜ਼ਰ ਪ੍ਰੀ-ਇੰਸਟਾਲ ਮਿਲੇਗਾ। ਇਸਤੋਂ ਇਲਾਵਾ ਕੈਮਰੇ ਲਈ ਸ਼ਾਰਟਕਟ ਬਾਰ ਵੀ ਮਿਲੇਗਾ। ਜੀਓ ਬੁੱਕ ਦੇ ਬੈਕ ਪੈਨਲ ’ਤੇ ਜੀਓ ਦੀ ਬ੍ਰਾਂਡਿੰਗ ਹੈ। ਜੀਓ ਬੁੱਕ ਦੇ ਨਾਲ ਕੁਝ ਪ੍ਰੀ-ਇੰਸਟਾਲ ਜੀਓ ਐਪਸ ਵੀ ਮਿਲਣਗੇ। ਇਸਦੇ ਨਾਲ ਇਸ ਵਿਚ ਜੀਓ ਕਲਾਊਡ ਪੀਸੀ ਦਾ ਵੀ ਸਪੋਰਟ ਹੈ। 

ਇਹ ਵੀ ਪੜ੍ਹੋ– ਐਪਲ ਨੇ ਲਾਂਚ ਕੀਤਾ ਨਵਾਂ 4K ਟੀਵੀ, ਕੀਮਤ 14,900 ਰੁਪਏ ਤੋਂ ਸ਼ੁਰੂ

Rakesh

This news is Content Editor Rakesh