22.3Mbps 4ਜੀ ਦੀ ਡਾਊਨਲੋਡ ਸਪੀਡ ਨਾਲ ਜਿਓ ਫਿਰ ਬਣੀ ਨੰਬਰ 1

07/18/2018 2:13:52 AM

ਜਲੰਧਰ—ਟੈਲੀਕਾਮ ਰੇਗੂਲੇਟਰੀ ਅਥਾਰਿਟੀ ਆਫ ਇੰਡੀਆ ਯਾਨੀ ਕੀ ਟਰਾਈ ਨੇ ਤਾਜ਼ਾ ਅੰਕੜਿਆਂ ਜਾਰੀ ਕੀਤੇ ਹਨ ਜਿਸ 'ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ 4ਜੀ ਡਾਊਨਲੋਡ ਸਪੀਡ ਮਾਮਲੇ 'ਚ ਮਈ ਦੇ ਮਹੀਨੇ 'ਚ ਰਿਲਾਇੰਸ ਜਿਓ ਇਕ ਵਾਰ ਫਿਰ ਤੋਂ ਨੰਬਰ ਵਨ 'ਤੇ ਰਹੀ। ਜਿਓ ਨੇ 22.3Mbps ਦੀ 4ਜੀ ਡਾਊਨਲੋਡ ਸਪੀਡ ਨਾਲ ਬਾਕੀ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਦੂਜੀ ਦੂਰਸੰਚਾਰ ਕੰਪਨੀਆਂ ਦੀ 4ਜੀ ਡਾਊਨਲੋਡ ਸਪੀਡ ਦੇ ਮੁਕਾਬਲੇ ਜਿਓ ਦੀ ਸਪੀਡ ਦੋਗੁਣਾ ਤੋਂ ਵੀ ਜ਼ਿਆਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ  ਏਅਰਟੈੱਲ ਨੇ ਜਿਓ ਨੂੰ ਪੱਛਾੜਿਆ ਸੀ ਅਤੇ ਜਿਓ ਨੇ ਬਾਜ਼ੀ ਮਾਰਦੇ ਹੋਏ ਫਿਰ ਤੋਂ ਨੰਬਰ ਇਕ ਪਾਇਦਾਨ ਹਾਸਲ ਕਰ ਲਿਆ ਹੈ। 


ਏਅਰਟੈੱਲ ਨੂੰ ਛੱਡਿਆ ਪਿੱਛੇ
ਰਿਲਾਇੰਸ ਜਿਓ ਦੇ ਨੈੱਟਵਰਕ 'ਤੇ ਔਸਤ ਡਾਊਨਲੋਡ ਸਪੀਡ ਮਈ ਮਹੀਨੇ 'ਚ 22.3Mbps ਅੰਕੀ ਗਈ ਹੈ। ਪਿੱਛਲੇ ਮਹੀਨੇ ਜਿਓ ਦੀ ਡਾਊਨਲੋਡ ਸਪੀਡ 19.0Mbps ਸੀ। ਟਰਾਈ ਦੇ ਅੰਕੜਿਆਂ ਮੁਤਾਬਕ ਮਈ ਮਹੀਨੇ 'ਚ ਭਾਰਤੀ ਏਅਰਟੈੱਲ ਦੇ ਨੈੱਟਵਰਕ 'ਤੇ 4ਜੀ ਡਾਊਨਲੋਡ ਸਪੀਡ 9.7Mbps ਰਹੀ। ਏਅਰਟੈੱਲ 4ਜੀ ਡਾਊਨਲੋਡ ਸਪੀਡ ਦੇ ਮਾਮਲੇ 'ਚ ਜਿਓ ਤੋਂ ਕਾਫੀ ਪਿਛੜੀ ਨਜ਼ਰ ਆਈ। 
ਆਈਡੀਆ ਅਤੇ ਵੋਡਾਫੋਨ ਦੀ ਵੀ ਸਪੀਡ ਘੱਟ
ਮਈ ਮਹੀਨੇ 'ਚ ਆਈਡੀਆ ਅਤੇ ਵੋਡਾਫੋਨ ਦਾ ਪ੍ਰਦਰਸ਼ਨ ਕਾਫੀ ਕਮਜ਼ੋਰ ਰਿਹਾ। 6.7Mbps ਸਪੀਡ ਨਾਲ ਵੋਡਾਫੋਨ ਤੇ ਤੀਸਰਾ ਸਥਾਨ ਹਾਸਲ ਕੀਤਾ। ਉੱਥੇ 6.1Mbps 4ਜੀ ਡਾਊਨਲੋਡ ਸਪੀਡ ਨਾਲ ਚੌਥੇ ਸਥਾਨ 'ਤੇ ਹੀ ਪਹੁੰਚ ਸਕੀ। ਅਪ੍ਰੈਲ ਦੇ ਮੁਕਾਬਲੇ ਮਈ 'ਚ ਆਈਡੀਆ ਦਾ ਪ੍ਰਦਰਸ਼ਨ ਕਮਜ਼ੋਰ ਰਿਹਾ। ਜਿਥੇ ਅਪ੍ਰੈਲ 'ਚ ਆਈਡੀਆ ਦੀ 4ਜੀ ਡਾਊਨਲੋਡ ਸਪੀਡ 6.5Mbps ਅੰਕੀ ਗਈ ਸੀ।