ਜੀਓ ਨੇ ਇਕੱਠੇ 50 ਸ਼ਹਿਰਾਂ ’ਚ ਸ਼ੁਰੂ ਕੀਤੀ ਟਰੂ-5ਜੀ ਸੇਵਾ

01/25/2023 11:14:52 AM

ਨਵੀਂ ਦਿੱਲੀ– ਦੇਸ਼ ਦੇ 17 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 50 ਸ਼ਹਿਰਾਂ ’ਚ ਇਕੱਠੇ ਟਰੂ-5ਜੀ ਲਾਂਚ ਕਰ ਕੇ ਰਿਲਾਇੰਸ ਜੀਓ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਜੀਓ ਟਰੂ-5ਜੀ ਨੈੱਟਵਰਕ ਨਾਲ ਜੁੜਨ ਵਾਲੇ ਸ਼ਹਿਰਾਂ ਦੀ ਗਿਣਤੀ 184 ਤੱਕ ਪਹੁੰਚ ਗਈ ਹੈ। ਰਾਸ਼ਟਰੀ ਰਾਜਧਾਨੀ ਖੇਤਰ ਦੇ ਪਾਣੀਪਤ, ਰੋਹਤਕ, ਕਰਨਾਲ, ਸੋਨੀਪਤ ਅਤੇ ਬਹਾਦਰਗੜ੍ਹ ਵੀ ਜੀਓ ਟਰੂ-5ਜੀ ਨਾਲ ਜੁੜ ਗਏ ਹਨ। 

ਐੱਨ. ਸੀ. ਆਰ. ਸ਼ਹਿਰਾਂ ਨਾਲ ਹਰਿਆਣਾ ਨਾਲ ਜੁੜਨ ਵਾਲੇ ਹੋਰ ਸ਼ਹਿਰ ਹਨ ਅੰਬਾਲਾ, ਹਿਸਾਰ ਅਤੇ ਸਿਰਸਾ। ਉੱਤਰ ਪ੍ਰਦੇਸ਼ ਦੇ ਝਾਂਸੀ, ਅਲੀਗੜ੍ਹ, ਮੁਰਾਦਾਬਾਦ ਅਤੇ ਸਹਾਰਨਪੁਰ ’ਚ ਵੀ ਜੀਓ ਟਰੂ-5ਜੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ 7, ਓਡਿਸ਼ਾ ਦੇ 6, ਕਰਨਾਟਕ ਦੇ 5, ਛੱਤੀਸਗੜ੍ਹ, ਤਾਮਿਲਨਾਡੂ ਅਤੇ ਮਹਾਰਾਸ਼ਟਰ ਦੇ 3-3, ਰਾਜਸਥਾਨ ਅਤੇ ਪੱਛਮੀ ਬੰਗਾਲ ਦੇ 2-2 ਅਤੇ ਅਸਾਮ, ਝਾਰਖੰਡ, ਕੇਰਲ, ਪੰਜਾਬ ਅਤੇ ਤੇਲੰਗਾਨਾ ਦਾ 1-1 ਸ਼ਹਿਰ ਵੀ ਜੀਓ ਟਰੂ 5ਜੀ ਨੈੱਟਵਰਕ ਨਾਲ ਕਨੈਕਟ ਹੋ ਗਿਆ। ਇਸ ਲਾਂਚ ਦੇ ਨਾਲ ਹੀ ਗੋਆ ਅਤੇ ਪੁੱਡੂਚੇਰੀ ਵੀ 5ਜੀ ਦੇ ਮੈਪ ’ਤੇ ਉੱਭਰ ਆਏ ਹਨ।

Rakesh

This news is Content Editor Rakesh