ਦੁਨੀਆ ਦਾ ਸਭ ਤੋਂ ਛੋਟਾ ਸਮਾਰਟਫੋਨ ਐਂਡ੍ਰਾਇਡ ਨੂਗਟ ਅਤੇ 4G VoLTE ਸਪੋਰਟ ਨਾਲ ਲਾਂਚ

05/03/2017 5:30:34 PM

ਜਲੰਧਰ- ਅਜਕੱਲ ਸਮਾਰਟਫੋਨ ਬਾਜ਼ਾਰ ''ਚ ਜਿੱਥੇ ਸਮਾਰਟਫੋਨ ਵੱਡੇ ਹੁੰਦੇ ਜਾ ਰਹੇ ਹਨ, ਉਥੇ ਹੀ ਕੁੱਝ ਸਮਾਰਟਫੋਨ ਨਿਰਮਾਤਾ ਛੋਟੇ ਸਕ੍ਰੀਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ। ਹੁਣ ਸਮਾਰਟਫੋਨ ਬਾਜ਼ਾਰ ''ਚ ਇਕ ਬੇਹੱਦ ਛੋਟੇ ਸਕ੍ਰੀਨ ਵਾਲੇ ਜੈਲੀ ਸਮਾਰਟਫੋਨ ਨੇ ਕੱਦਮ ਰੱਖਿਆ ਹੈ। ਕਿੱਕਸਟਾਰਟਰ ''ਤੇ ਨਵੇਂ ਜੈਲੀ ਸਮਾਰਟਫੋਨ ਨੂੰ 59 ਡਾਲਰ (ਕਰੀਬ 3,800 ਰੁਪਏ) ਦੀ ਕੀਮਤ ਦੇ ਨਾਲ ਲਿਸਟ ਕੀਤਾ ਗਿਆ ਹੈ। ਜੈਲੀ ਸਮਾਰਟਫੋਨ ਨੂੰ ਅਮਰੀਕਾ ''ਚ ਵਾਇਟ, ਸਕਾਈ ਬਲੂ ਅਤੇ ਬਲੈਕ ਕਲਰ ਵੇਰਿਅੰਟ ''ਚ ਲਾਂਚ ਕੀਤਾ ਗਿਆ ਹੈ। ਫੋਨ ਦੀ ਸਕ੍ਰੀਨ ਭਲੇ ਹੀ ਛੋਟੀ ਹੋਵੇ, ਪਰ ਇਸ ਦੇ ਸਪੈਸੀਫਿਕੇਸ਼ਨ ਦਮਦਾਰ ਹਨ।

ਜੈਲੀ ਸਮਾਰਟਫੋਨ ''ਚ 2.45 ਇੰਚ (240x432 ਪਿਕਸਲ) ਰੈਜ਼ੋਲਿਊਸ਼ਨ ਵਾਲਾ ਟੀ. ਐੱਫ. ਟੀ ਐੱਲ. ਸੀ. ਡੀ ਡਿਸਪਲੇ ਹੈ। ਫੋਨ ''ਚ 1.1 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਹੈ। ਫੋਨ ''ਚ 1 ਜੀ. ਬੀ ਰੈਮ ਸਟੋਰੇਜ 8 ਜੀ. ਬੀ ਹੈ। ਉਥੇ ਹੀ ਪ੍ਰੋ ਵੇਰਿਅੰਟ 2 ਜੀ. ਬੀ ਰੈਮ , 16 ਜੀ. ਬੀ ਸਟੋਰੇਜ ਮਿਲੇਗੀ।

ਫੋਨ ''ਚ ਐਂਡ੍ਰਾਇਡ ਨੂਗਟ ਤੋ ਇਲਾਵਾ, ਗੂਗਲ ਪਲੇਅ ਪਹਿਲਾਂ ਤੋਂ ਇੰਸਟਾਲ ਆਉਂਦਾ ਹੈ। ਜੈਲੀ ਇਕ ਡਿਊਲ ਸਿਮ ਸਮਾਰਟਫੋਨ ਹੈ। ਫੋਨ ਨੂੰ ਪਾਵਰ ਦੇਣ ਲਈ 950 ਐੱਮ. ਏ. ਐੱਚ ਦੀ ਬੈਟਰੀ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸਿਅਤ ''ਚ 4ਜੀ ਐੱਲ. ਟੀ. ਈ ਕੁਨੈੱਕਟਵੀਟੀ ਸਪੋਰਟ ਕਰਦਾ ਹੈ। ਫੋਨ ''ਚ 3.5 ਐੱਮ. ਐੱਮ ਆਡੀਓ ਜੈੱਕ ਦਿੱਤਾ ਗਿਆ ਹੈ। ਫੋਨ ਦਾ ਡਾਇਮੇਂਸ਼ਨ 92.3x43x13.3 ਮਿਲੀਮੀਟਰ ਹੈ। ਫੋਨ ''ਚ ਇਕ ਰਿਅਰ ਅਤੇ ਫ੍ਰੰਟ ਕੈਮਰਾ ਵੀ ਹੈ।