Jawa ਨੇ ਭਾਰਤ ’ਚ ਲਾਂਚ ਕੀਤਾ Perak ਮੋਟਰਸਾਈਕਲ, ਜਾਣੋ ਕੀਮਤ

11/20/2019 1:53:00 PM

ਆਟੋ ਡੈਸਕ– ਜਾਵਾ ਨੇ ਭਾਰਤ ’ਚ ਆਪਣੇ ਪਾਵਰਫੁੱਲ ਮੋਟਰਸਾਈਕਲ Perak ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 1.94 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਜਾਵਾ ਪੇਰਾਕ ਦੀ ਬੁਕਿੰਗਸ 1 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੀ ਡਲਿਵਰੀ 2 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। 
- ਦੱਸ ਦੇਈਏ ਕਿ ਪੇਰਾਕ ਮੋਟਰਸਾਈਕਲ ਜਾਵਾ ਕੰਪਨੀ ਦੁਆਰਾ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਗਿਆ ਤੀਜਾ ਮਾਡਲ ਹੈ ਅਤੇ ਇਹ ਇਕ ਬਾਬਰ ਡਿਜ਼ਾਈਨ ਵਾਲਾ ਮੋਟਰਸਾਈਕਲ ਹੈ। ਕੰਪਨੀ ਨੇ ਇਸ ਨੂੰ ਆਪਣੇ 1950 ਦੇ ਮਾਡਲ ਤੋਂ ਪ੍ਰੇਰਿਤ ਹੋ ਕੇ ਤਿਆਰ ਕੀਤਾ ਹੈ, ਇਹੀ ਕਾਰਣ ਹੈ ਕਿ ਇਸ ਵਿਚ ਸਿੰਗਲ ਸੀਟ ਅਤੇ ਗੋਲ ਹੈੱਡਲੈਂਪ ਲਗਾਇਆ ਗਿਆ ਹੈ। 

ਇੰਜਣ
ਜਾਵਾ ਪੇਰਾਕ ’ਚ 334 ਸੀਸੀ ਦਾ ਸਿੰਗਲ ਸਿਲੰਡਰ, ਬੀ.ਐੱਸ.-6 ਇੰਜਣ ਲੱਗਾ ਹੈ ਜੋ 30 ਬੀ.ਐੱਚ.ਪੀ. ਦੀ ਪਾਵਰ ਅਤੇ 31 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ, ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 

ਹੋਰ ਸੁਵਿਧਾਵਾਂ
ਇਹ ਕੰਪਨੀ ਦਾ ਪਹਿਲਾ ਬੀ.ਐੱਸ.-6 ਇੰਜਣ ਵਾਲਾ ਮੋਟਰਸਾਈਕਲ ਮਾਡਲ ਹੈ। ਕੰਪਨੀ ਨੇ ਪੇਰਾਕ ’ਚ ਡਿਊਲ ਚੈਨਲ ਏ.ਬੀ.ਐੱਸ., ਦੋਵਾਂ ਪਹੀਆਂ ’ਤੇ ਡਿਸਕ ਬ੍ਰੇਕ ਅਤੇ ਲੈਦਰ ਸੀਟ ਵਰਗੀਆਂ ਸੁਵਿਧਾਵਾਂ ਦਿੱਤੀਆਂ ਹਨ।