ਵੀਡੀਓ ਗੇਮ ਬਣਾਉਣ ਵਾਲੀ ਕੰਪਨੀ ਦਾ ਕਾਰਾ, ਭਾਰਤੀ ਨਕੇਸ਼ ''ਚੋਂ ਗਾਇਬ ਕੀਤਾ ਜੰਮੂ-ਕਸ਼ਮੀਰ

09/30/2019 11:20:55 PM

ਗੈਜੇਟ ਡੈਸਕ—ਟਵਿਟਰ 'ਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਹ ਤਸਵੀਰ ਅਸਲ 'ਚ ਇਕ ਸਕਰੀਨਸ਼ਾਟ ਹੈ, ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਗੇਮ ਬਣਾਉਣ ਵਾਲੀ ਮਸ਼ਹੂਰ ਕੰਪਨੀ EA Sports ਵੱਲੋਂ FIFA 20 ਲਈ ਜਾਰੀ ਕੀਤਾ ਗਿਆ ਹਿੰਦੁਸਤਾਨ ਦਾ ਨਕਸ਼ਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਨਕਸ਼ੇ 'ਚ ਜੰਮੂ-ਕਸ਼ਮੀਰ ਨੂੰ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਮੰਨਿਆ ਗਿਆ ਹੈ। ਭਾਵ ਨਕਸ਼ੇ 'ਚੋਂ ਜੰਮੂ-ਕਸ਼ਮੀਰ ਗਾਇਬ ਹੈ। ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਲੋਕਾਂ 'ਚ ਕਾਫੀ ਗੁੱਸਾ ਹੈ ਅਤੇ EA Sports ਦੀ ਕਾਫੀ ਆਲੋਚਨਾ ਹੋ ਰਹੀ ਹੈ।

ਹਾਲਾਂਕਿ ਅਜੇ ਤਕ ਇਸ 'ਤੇ EA Sports ਨੇ ਕੋਈ ਪੱਖ ਨਹੀਂ ਰੱਖਿਆ ਹੈ। ਵਾਇਰਲ ਹੋ ਰਹੇ ਸਕਰੀਨਸ਼ਾਟ ਨੂੰ ਲੈ ਕੇ ਵੀ EA Sports ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਜੇਕਰ ਇਹ ਸਕਰੀਨਸ਼ਾਟ ਸਹੀ ਹੈ ਤਾਂ ਭਾਰਤੀ ਕਾਨੂੰਨ ਦੇ ਹਿਸਾਬ ਨਾਲ ਇਹ ਦੋਸ਼ ਦੀ ਸ਼੍ਰੇਣੀ 'ਚ ਆਉਂਦਾ ਹੈ। ਅਜਿਹੇ 'ਚ ਟਵਿਟਰ ਯੂਜ਼ਰਸ ਇਸ ਨੂੰ ਲੈ ਕੇ ਸਰਕਾਰ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਨ।

ਦੱਸਣਯੋਗ ਹੈ ਕਿ ਸਾਲ 2017 ਅਤੇ 2018 'ਚ ਵੀ EA Sports ਵੱਲੋਂ ਜਾਰੀ ਹਿੰਦੁਸਤਾਨ ਦੇ ਨਕਸ਼ੇ 'ਚੋਂ ਜੰਮੂ-ਕਸ਼ਮੀਰ ਨੂੰ ਹਟਾ ਦਿੱਤਾ ਗਿਆ ਸੀ। ਈ.ਏ. ਸਪੋਰਟਸ ਇਲੈਕਟ੍ਰਾਨਿਕਸ ਆਰਟਸ ਦਾ ਇਕ ਡਿਵੀਜ਼ਨ ਹੈ ਜੋ ਸਪੋਰਟਸ ਵੀਡੀਓ ਗੇਮ ਤਿਆਰ ਕਰਦੀ ਹੈ। ਬਹੁਤ ਸਾਰੇ ਯੂਜ਼ਰਸ ਨੇ ਆਪਣੇ ਟਵਿਟ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰਾਲਾ, ਪ੍ਰਧਾਨਮੰਤਰੀ ਕਾਰਜਕਾਲ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਟੈਗ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਇਸ 'ਤੇ ਕੋਈ ਬਿਆਨ ਜਾਂ ਕਾਰਵਾਈ ਦੇ ਸੰਕੇਤ ਨਹੀਂ ਮਿਲ ਰਹੇ ਹਨ।

Karan Kumar

This news is Content Editor Karan Kumar