Jabra ਨੇ ਨਵਾਂ ਹੈੱਡਸੈੱਟ ਅਤੇ ਈ-ਕਾਮਰਸ ਪੋਰਟਲ ਭਾਰਤ 'ਚ ਕੀਤੇ ਲਾਂਚ

05/17/2018 11:27:16 AM

ਜਲੰਧਰ-ਆਡੀਓ ਬ੍ਰਾਂਡ ਜੇਬਰਾ (Jabra) ਨੇ ਭਾਰਤ 'ਚ ਨਵਾਂ ਹੈੱਡਸੈੱਟ ਲਾਂਚ ਕਰ ਦਿੱਤਾ ਹੈ, ਜਿਸ ਨੂੰ ਕੰਪਨੀ ਨੇ ਦੋ ਮਾਡਲ 'ਚ ਪੇਸ਼ ਕੀਤਾ ਹੈ। ਇਨ੍ਹਾਂ 'ਚ ਬਿਜ਼ 1100 ਡਿਓ (Biz 1100 Duo) ਅਤੇ ਬਿਜ਼ 1100 ਮੋਨੋ (Biz 1100 Mono) ਦੇ ਨਾਂ ਨਾਲ ਆਉਂਦੇ ਹਨ। ਕੰਪਨੀ ਨੇ ਇਨ੍ਹਾਂ ਦੋਵਾਂ ਮਾਡਲਾਂ ਨੂੰ ਗਲੋਬਲੀ ਡੈਬੂ ਕੀਤਾ ਹੈ। ਇਨ੍ਹਾਂ ਨੂੰ ਖਾਸ ਤੌਰ ਤੇ ਕਾਲ ਸੈਂਟਰ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਤਿਆਰ ਕੀਤੇ ਗਏ ਹਨ।

 

ਕੀਮਤ ਅਤੇ ਉਪਲੱਬਧਤਾ-
ਇਨ੍ਹਾਂ ਹੈੱਡਫੋਨ ਦੀ ਕੀਮਤ ਬਾਰੇ ਗੱਲ ਕਰੀਏ ਤਾਂ ਦੋਵੇਂ ਮਾਡਲ 3,000 ਰੁਪਏ ਅਤੇ 4,000 ਰੁਪਏ ਤੱਕ ਹੋਵੇਗੀ ਅਤੇ ਭਾਰਤ 'ਚ ਗਾਹਕਾਂ ਨੂੰ ਇਹ ਪ੍ਰੋਡਕਟ 20 ਮਈ 2018 ਤੱਕ ਉਪਲੱਬਧ ਹੋ ਜਾਣਗੇ।

 

ਸਪੈਸੀਫਿਕੇਸ਼ਨ-
ਇਨ੍ਹਾਂ ਹੈੱਡਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਜੇਬਰਾ ਬਿਜ਼ 1100 ਮਾਡਲ 'ਚ ਵੱਧ ਤੋਂ ਵੱਧ ਸਪੀਕਰ ਇਨਪੁੱਟ ਪਾਵਰ 30MW ਹੈ ਅਤੇ ਇਨ੍ਹਾਂ ਦਾ ਮਾਈਕ੍ਰੋਫੋਨ ਫ੍ਰੀਕੂਵੈਂਸੀ ਰੇਂਜ਼ 2-5ਕੇ. ਐੱਚ. ਜ਼ੈੱਡ. (2-5KHz) ਹੋਵੇਗੀ। ਇਨ੍ਹਾਂ 'ਚ ਨੋਇਸ ਕੈਸੇਲਿੰਗ ਯੂਨੀ ਡਾਇਰੈਕਸ਼ਨ ਮਾਈਕ੍ਰੋਫੋਨ ਮੌਜੂਦ ਹੈ ਅਤੇ ਇਸ ਨੂੰ 270 ਡਿਗਰੀ ਐਡਜਸਟਬੇਲ ਆਰਮ ਨਾਲ ਹੈੱਡਬੈਂਡ ਡਿਜ਼ਾਈਨ 'ਚ ਤਿਆਰ ਕੀਤਾ ਗਿਆ ਹੈ।

 

ਇਸ ਦੇ ਨਾਲ ਕੰਪਨੀ ਨੇ ਇਕ ਨਵੇਂ ਈ-ਕਾਮਰਸ ਪੋਰਟਲ ਜੇਬਰਾ ਇਨ (jabra.in) ਦੀ ਲਾਚਿੰਗ ਵੀ ਕੀਤੀ ਹੈ। ਇਸ ਨੂੰ ਅਗਲੇ 45 ਦਿਨਾਂ 'ਚ ਸ਼ੁਰੂ ਕਰ ਦਿੱਤਾ ਜਾਵੇਗਾ। ਕੰਪਨੀ ਨੇ ਈਵੈਂਟ ਦੌਰਾਨ ਦੱਸਿਆ ਹੈ ਕਿ ਇਸ ਪੋਰਟਲ ਦੇ ਰਾਹੀਂ ਦੇਸ਼-ਭਰ ਦੇ ਗਾਹਕਾਂ ਨੂੰ ਡਿਲਵਰੀ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਜੇਬਰਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਕੰਪਨੀ ਇਨੋਵਾ ਟੈਲੀਕਾਮ 'ਚ ਵਾਧੂ 46% ਹਿੱਸੇਦਾਰੀ ਹਾਸਿਲ ਕਰ ਰਹੀਂ ਹੈ। ਇਸ ਨਵੇਂ ਜੁਇੰਟ ਵੈਂਚਰ ਨਾਲ ਕੰਪਨੀ ਦੀ ਇਨੋਵਾ 'ਚ ਹਿੱਸੇਦਾਰੀ 51% ਹੋ ਜਾਵੇਗੀ। ਇਸ ਨਵੀਂ ਸਾਂਝੇਦਾਰੀ ਨੂੰ ਹੁਣ ' ਜੇਬਰਾ ਕੁਨੈਕਟ ਇੰਡੀਆ ਪ੍ਰਾਈਵੇਟ ਲਿਮਟਿਡ' ਜਾਂ ਸ਼ਾਰਟ 'ਚ ਜੇਬਰਾ ਕੁਨੈਕਟ ਨਾਂ ਨਾਲ ਜਾਣਿਆ ਜਾਵੇਗਾ।