iPhone 11 ਵਰਗੇ ਕੈਮਰੇ ਵਾਲਾ ਫੋਨ ਲਾਂਚ, ਕੀਮਤ 5500 ਰੁਪਏ ਤੋਂ ਵੀ ਘੱਟ

02/18/2020 10:40:24 AM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਆਈਟੈੱਲ ਨੇ ਇਕ ਸਸਤਾ ਸਮਾਰਟਫੋਨ Vision 1 ਲਾਂਚ ਕੀਤਾ ਹੈ। ਫੋਨ ਦੀ ਖਾਸੀਅਤ ਹੈ ਇਸ ਦਾ ਰੀਅਰ ਡਿਜ਼ਾਈਨ, ਜੋ ਆਈਫੋਨ 11 ਦੀ ਯਾਦ ਦਿਵਾਉਂਦਾ ਹੈ। ਫੋਨ ਦਾ ਰੀਅਰ ਕੈਮਰਾ ਸੈੱਟਅਪ ਕਾਫੀ ਹੱਦ ਤਕ ਆਈਫੋਨ 11 ਦੇ ਰੀਅਰ ਕੈਮਰਾ ਡਿਜ਼ਾਈਨ ਤੋਂ ਪ੍ਰੇਰਿਤ ਹੈ। ਭਾਰਤ ’ਚ ਇਸ ਫੋਨ ਦੀ ਕੀਮਤ 5,499 ਰੁਪਏ ਰੱਖੀ ਗਈ ਹੈ, ਜਿਸ ਵਿਚ ਡਿਊਲ ਰੀਅਰ ਕੈਮਰਾ, ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਅਤੇ ਵੱਡੀ ਬੈਟਰੀ ਵਰਗੇ ਫੀਚਰਜ਼ ਦਿੱਤੇ ਗਏ ਹਨ। ਕੰਪਨੀ ਇਸ ਸਮਾਰਟਫੋਨ ਦੇ ਨਾਲ 799 ਰੁਪਏ ਦਾ ਬਲੂਟੁੱਥ ਵਾਇਰਲੈੱਸ ਹੈੱਡਫੋਨ ਮੁਫਤ ਦੇ ਰਹੀ ਹੈ। ਇੰਨਾ ਹੀ ਨਹੀਂ, ਰਿਲਾਇੰਸ ਜਿਓ ਗਾਹਕਾਂ ਨੂੰ 2200 ਰੁਪਏ ਦੇ ਕੈਸ਼ਬੈਕ ਨਾਲ 25 ਜੀ.ਬੀ. ਵਾਧੂ ਡਾਟਾ ਦਿੱਤਾ ਜਾ ਰਿਹਾ ਹੈ। 

ਫੀਚਰਜ਼
Itel Vision 1 ਸਮਾਰਟਫੋਨ ’ਚ ਡਿਊਲ ਸਿਮ ਸੁਪੋਰਟ ਹੈ। ਇਸ ਤੋਂ ਇਲਾਵਾ ਫੋਨ ’ਚ ਐਂਡਰਾਇਡ ਪਾਈ 9.0 ਮਿਲੇਗਾ। ਆਈਟੈੱਲ ਦੇ ਇਸ ਫੋਨ ’ਚ 6-ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1560x720 ਪਿਕਸਲ ਹੈ। ਫੋਨ ’ਚ ਯੂਨੀਸੋਕ ਦਾ ਆਕਟਾ-ਕੋਰ ਪ੍ਰੋਸੈਸਰ ਹੈ। ਇਸ ਤੋਂ ਇਲਾਵਾ ਫੋਨ ’ਚ 2 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ ਜਿਸ ਵਿਚ ਇਕ ਕੈਮਰਾ 8 ਮੈਗਾਪਿਕਸਲ ਦਾ ਅਤੇ ਦੂਜਾ ਲੈੱਨਜ਼ 0.08 ਮੈਗਾਪਿਕਸਲ ਦਾ ਡੈੱਪਥ ਲੈੱਨਜ਼ ਹੈ। ਕੈਮਰੇ ਦਾ ਡਿਜ਼ਾਈਨ ਆਈਫੋਨ 11 ਸੀਰੀਜ਼ ਵਰਗਾ ਹੈ। ਰੀਅਰ ਕੈਮਰੇ ਦੇ ਨਾਲ ਫਲੈਸ਼ ਲਾਈਟ ਵੀ ਮਿਲੇਗੀ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), ਬਿਊਟੀ ਮੋਡ, ਪੋਟਰੇਟ ਮੋਡ, ਐੱਚ.ਡੀ.ਆਰ. ਅਤੇ ਸੀਨ ਡਿਟੈਕਸ਼ਨ ਵਰਗੇ ਫੀਚਰਜ਼ ਮਿਲਣਗੇ। 

ਕੰਪਨੀ ਨੇ ਆਪਣੇ ਇਸ ਸਸਤੇ ਫੋਨ ’ਚ 4000mAh ਦੀ ਬੈਟਰੀ ਦਿੱਤੀ ਹੈ। ਫੋਨ ਦੀ ਬੈਕ ਸਾਈਡ ’ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਨਾਲ ਫੇਸ ਅਨਲਾਕ ਵੀ ਮਿਲੇਗਾ। ਫੋਨ ਦੇ ਨਾਲ 799 ਰੁਪਏ ਦਾ ਬਲੂਟੁੱਥ ਹੈੱਡਫੋਨ ਫ੍ਰੀ ’ਚ ਮਿਲੇਗਾ।