ਤੁਹਾਡੇ ਵਟਐਪ ’ਤੇ ਹੈ ਇਜ਼ਰਾਇਲੀ ਏਜੰਸੀ ਦਾ ਕੰਟਰੋਲ, ਜਾਣੋ ਕਿਹੜੇ ਯੂਜ਼ਰਜ਼ ਹੋਏ ਸ਼ਿਕਾਰ

11/01/2019 1:30:40 PM

ਗੈਜੇਟ ਡੈਸਕ– ਦੁਨੀਆ ਭਰ ’ਚ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ’ਚ ਫਸ ਗਈ ਹੈ। ਦੋਸ਼ ਹੈ ਕਿ ਇਸ ਐਪ ਰਾਹੀਂ ਭਾਰਤ ਦੇ ਕੁਝ ਪੱਤਰਕਾਰਾਂ ਅਤੇ ਹਾਈ ਪ੍ਰੋਫਾਈਲ ਲੋਕਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ। ਇਸ ਖਬਰ ਨੇ ਭਾਰਤੀ ਰਾਜਨੀਤੀ ’ਚ ਭੂਚਾਲ ਲਿਆ ਦਿੱਤਾ ਹੈ। 
- ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਵਟਸਐਪ ਨੇ ਵੀ ਇਸ ਗੱਲ ਦੀ ਪੁੱਸ਼ਟੀ ਕਰ ਦਿੱਤਾ ਹੈ ਕਿ ਇਜ਼ਰਾਇਲ ਦੀ ਸਾਈਬਰ ਖੂਫੀਆ ਕੰਪਨੀ ਐੱਨ.ਐੱਸ.ਓ. ਗਰੁੱਪ ਵਲੋਂ ਭਾਰਤੀ ਮਨੁੱਖੀ ਅਧਿਕਾਰ ਕਰਮਚਾਰੀਆਂ ਅਤੇ ਪੱਤਰਕਾਰਾਂ ਨੂੰ ਸਪਾਈਵੇਅਰ ਦੁਆਰਾ ਟਾਰਗੇਟ ਕਰਕੇ ਉਨ੍ਹਾਂ ਦੀ ਜਾਸੂਸੀ ਕੀਤੀ ਗਈ ਹੈ। 
- ਇਹ ਮਾਮਲਾ ਵੀਰਵਾਰ ਨੂੰ ਸਾਹਮਣੇ ਆਇਆ ਸੀ ਅਤੇ ਇਸ ਨੂੰ ਲੈ ਕੇ ਵਿਰੋਧੀਆਂ ਨੇ ਇਕ ਵਾਰ ਫਿਰ ਮੋਦੀ ਸਰਕਾਰ ’ਤੇ ਨਿਸ਼ਾਨਾ ਵਿਨ੍ਹਿਆ ਸੀ ਪਰ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਜਿਹਾ ਸਿਰਫ ਸਰਕਾਰ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। 

ਕੀ ਹੈ ਪੂਰਾ ਮਾਮਲਾ
ਇਕ ਇਜ਼ਰਾਇਲੀ ਕੰਪਨੀ ਦੁਆਰਾ Pegasus ਨਾਂ ਦੇ ਸਪਾਈਵੇਅਰ ਨਾਲ 2 ਦਰਜਨ ਤੋਂ ਜ਼ਿਆਦਾ ਪੱਤਰਕਾਰ, ਵਕੀਲ ਅਤੇ ਮਸ਼ਹੂਰ ਹੱਸਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੁਨੀਆ ਭਰ ’ਚ ਇਨ੍ਹਾਂ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਇਹ 1400 ਦੇ ਕਰੀਬ ਦਾ ਹੈ ਯਾਨੀ 1400 ਹਾਈ ਪ੍ਰੋਫਾਈਲ ਲੋਕਾਂ ਦੀ ਜਾਸੂਸੀ ਕੀਤੀ ਗਈ ਹੈ। ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਇਹ ਜਾਸੂਸੀ ਸਿਰਫ ਵਟਸਐਪ ਤਕ ਸੀਮਿਤ ਨਹੀਂ ਰਹੀ। Pegasus ਸਪਾਈਵੇਅਰ ਵਟਸਐਪ ਤੋਂ ਇਲਾਵਾ ਸਕਾਈਪ, ਟੈਲੀਗ੍ਰਾਮ, ਐੱਸ.ਐੱਮ.ਐੱਸ., ਫੋਟੋ, ਈਮੇਲ, ਕਾਨਟੈਕਟ, ਲੋਕੇਸ਼ਨ, ਫਾਈਲਾਂ, ਹਿਸਟਰੀ ਬ੍ਰਾਊਜ਼ਿੰਗ ਅਤੇ ਮਾਈਕ-ਕੈਮਰਾ ਤਕ ਨੂੰ ਆਪਣੇ ਕਬਜ਼ੇ ’ਚ ਲੈ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਟਾਰਗੇਟ ਦੁਆਰਾ ਇਕੱਠੇ ਕੀਤੇ ਗਏ ਡਾਟਾ ’ਚ ਕੈਮਰਾ ਅਤੇ ਮਾਈਕ ਨਾਲ ਜੁੜਿਆ ਡਾਟਾ ਵੀ ਸ਼ਾਮਲ ਹੈ। ਦਸਤਾਵੇਜ਼ਾਂ ਮੁਤਾਬਕ, ਸਿਰਫ ਇਕ ਫਲੈਸ਼ ਐੱਸ.ਐੱਮ.ਐੱਸ. ਨਾਲ ਸਪਾਈਵੇਅਰ ਨੂੰ ਇੰਸਟਾਲ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਹਾਕਰਾਂ ਦਾ ਐਕਸੈਸ ਯੂਜ਼ਰਜ਼ ਦੇ ਡਾਟਾ ਤਕ ਹੋ ਜਾਂਦਾ ਹੈ।

ਕਿਹੜੇ ਯੂਜ਼ਰਜ਼ ਹੋਏ ਸ਼ਿਕਾਰ
ਰਿਪੋਰਟ ਮੁਤਾਬਕ, ਭਾਰਤ ਦੇ 10 ਕਾਰਕੁਨਾਂ ਨੇ ਪੁੱਸ਼ਟੀ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਜਾਸੂਸੀ ਹੋਈ ਹੈ। ਇਨ੍ਹਾਂ ’ਚ ਬੇਲਾ ਭਾਟੀਆ, ਭੀਮਾ ਕੋਰੇਗਾਂਓ ਕੇਸ ’ਚ ਵਕੀਲ ਨਿਹਲ ਸਿੰਘ ਰਾਠੌਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜਗਦਲਪੁਰ ਲੀਗਲ ਐਡ ਗਰੁੱਪ ਦੀ ਸ਼ਾਲਿਨੀ ਗੇਰਾ, ਸ਼ੁਭਰਾਂਸੂ ਚੌਧਰੀ, ਦਿੱਲੀ ਦੇ ਆਸ਼ੀਸ਼ ਗੁੱਪਤਾ, ਦਲਿਤ ਕਾਰਕੁਨ ਡਿਗਰੀ ਪ੍ਰਸਾਦ ਚੌਹਾਨ, ਆਨੰਦ ਤੇਲਤੁੰਬਡੇ, ਦਿੱਲੀ ਯੂਨੀਵਰਸਿਟੀ ’ਚ ਪ੍ਰੋਫੈਸਰ ਸਰੋਜ ਗਿਰੀ, ਪੱਤਰਕਾਰ ਸਿਧਾਂਤ ਸਿੱਬਲ ਅਤੇ ਰਾਜੀਵ ਸ਼ਰਮਾ ਦੇ ਨਾਂ ਵੀ ਸ਼ਾਮਲ ਹਨ। ਹਾਲਾਂਕਿ, ਵਟਸਐਪ ਨੇ ਉਨ੍ਹਾਂ ਨਾਮਾਂ ਦੀ ਪੁੱਸ਼ਟੀ ਕਰਨ ਤੋਂ ਇਨਕਾਰ ਕੀਤਾ ਹੈ ਜੋ ਨਿਸ਼ਾਨੇ ’ਤੇ ਸਨ ਪਰ ਇਨ੍ਹਾਂ ਸਾਰਿਆਂ ਨੂੰ ਸੂਚਿਤ ਕੀਤਾ ਗਿਆ ਹੈ। 

ਸਰਕਾਰ ਨੇ ਕੀ ਲਿਆ ਐਕਸ਼ਨ
ਕੇਂਦਰ ਸਰਕਾਰ ਨੇ ਇਸ ਮਾਮਲੇ ਦੇ ਸਾਹਮਣੇ ਆਉਣ ’ਤੇ ਵਟਸਐਪ ਨੂੰ 4 ਨਵੰਬਰ ਤਕ ਇਸ ਮਾਮਲੇ ’ਚ ਸਫਾਈ ਦੇਣ ਲਈ ਕਿਹਾ ਹੈ। ਕੇਂਦਰੀ ਆਈ.ਟੀ. ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਆਪਣੇ ਬਿਆਨ ’ਚ ਕਿਹਾ ਕਿ ਸਰਕਾਰ ਇਸ ਮਾਮਲੇ ’ਚ ਗੰਭੀਰ ਹੈ ਅਤੇ ਵਟਸਐਪ ਤੋਂ ਇਸ ਨੂੰ ਲੈ ਕੇ ਜਵਾਬ ਮੰਗਿਆ ਗਿਆ ਹੈ। ਭਾਰਤ ਸਰਕਾਰ ਨਾਗਰਿਕਾਂ ਦੀ ਪ੍ਰਾਈਵੇਸੀ ਨੂੰ ਪ੍ਰੋਟੈਕਟ ਕਰਨ ਲਈ ਤਿਆਰ ਹੈ। 
- ਪ੍ਰੋਟੋਕੋਲ ’ਚ ਕੇਂਦਰੀ ਏਜੰਸੀਆਂ ਰਾਸ਼ਟਰਹਿਤ ਤਹਿਤ ਕੰਮ ਕਰ ਰਹੀਆਂ ਹਨ ਅਤੇ ਇਨ੍ਹਾਂ ’ਚ ਕੇਂਦਰ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ। 
- ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸ ਮਾਮਲੇ ਨੂੰ ਲੈ ਕੇ ਸਖਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ MHA ਦਾ ਕਹਿਣਾ ਹੈ ਕਿ ਮੀਡੀਆ ’ਚ ਵਟਸਐਪ ਰਾਹੀਂ ਜਾਸੂਸੀ ਦੀਆਂ ਜੋ ਖਬਰਾਂ ਚੱਲ ਰਹੀਆਂ ਹਨ ਉਹ ਭਾਰਤ ਸਰਕਾਰ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਭਾਰਤ ਸਰਕਾਰ ਇਸ ਮਾਮਲੇ ’ਚ ਸਖਤ ਤੋਂ ਸਖਤ ਕਦਮ ਚੁੱਕੇਗੀ। 

ਵਟਸਐਪ ਦਾ ਬਿਆਨ
ਇਸ ਮਾਮਲੇ ਨੂੰ ਲੈ ਕੇ ਵਟਸਐਪ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਭਾਰਤ ’ਚ ਕੁਝ ਕਾਰਕੁਨ ਅਤੇ ਪੱਤਰਕਾਰ ਇਸ ਦਾ ਸ਼ਿਕਾਰ ਹੋਏ ਸਨ। ਵਟਸਐਪ ਨੇ ਕੈਲੀਫੋਰਨੀਆ ਦੀ ਫੈਡਰਲ ਕੋਰਟ ’ਚ ਇਜ਼ਰਾਇਲੀ ਸਾਈਬਰ ਏਜੰਸੀ ਐੱਨ.ਐੱਸ.ਓ. ਗਰੁੱਪ ਖਿਲਾਫ ਕੇਸ ਦਰਜ ਕੀਤਾ ਹੈ। 
- ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਇਜ਼ਰਾਇਲ ਦੀ ਇਸੇ ਏਜੰਸੀ ਰਾਹੀਂ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸਤੋਗੀ ਦੀ ਜਾਸੂਸੀ ਕਰਵਾਈ ਗਈ ਸੀ, ਜਿਸ ਤੋਂ ਬਾਅਦ ਤੁਰਕੀ ’ਚ ਹੱਤਿਆ ਕਰ ਦਿੱਤੀ ਗਈ ਸੀ। 

ਵਿਰੋਧੀ ਪੱਖ ਨੇ ਸਰਕਾਰ ’ਤੇ ਵਿਨ੍ਹਿਆ ਨਿਸ਼ਾਨਾ
ਵਿਰੋਧੀ ਪੱਖ ਨੇ ਇਸ ਮਾਲੇ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਵਿਨ੍ਹਿਆ ਹੈ। ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਰਾਫੇਲ ਵਿਵਾਦ ਨਾਲ ਜੋੜ ਦਿੱਤਾ ਹੈ, ਉਥੇ ਹੀ ਰਣਦੀਪ ਸੁਰਜੇਵਾਲਾ ਨੇ ਵੀ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਬੀ.ਜੇ.ਪੀ. ਸਰਕਾਰ ਦੀ ਇਸ ਹਰਕਤ ਤੋਂ ਉਹ ਹੈਰਾਨ ਨਹੀਂ ਹੋਏ।

ਮਾਹਿਰਾਂ ਦੀ ਸਲਾਹ
ਸਾਈਬਰ ਸਕਿਓਰਿਟੀ ਮਾਹਿਰ ਅਭਿਸ਼ੇਕ ਸ਼ਰਮਾ ਨੇ ਦੱਸਿਆ ਹੈ ਕਿ ਆਮ ਆਦਮੀ ਇਸ ਮਾਮਲੇ ’ਚ ਜ਼ਿਆਦਾ ਕੁਝ ਨਹੀਂ ਕਰ ਸਕਦਾ। ਹੈਕਿੰਗ ਦੀ ਤਕਨੀਕ ਇੰਨੀ ਜ਼ਿਆਦਾ ਐਡਵਾਂਸ ਹੋ ਗਈ ਹੈ ਕਿ ਵਟਸਐਪ ਵੀ ਇਸ ਵਿਚ ਕੁਝ ਨਹੀਂ ਕਰ ਸਕੀ। ਵਟਸਐਪ ਨੂੰ ਇਹ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਅੱਗ ਤੋਂ ਅਜਿਹਾ ਕੁਝ ਨਾ ਹੋਵੇ। ਉਥੇ ਹੀ ਲੋਕਾਂ ਨੂੰ ਵੀ ਐਪਲੀਕੇਸ਼ਨ ਨੂੰ ਸਮੇਂ ਸਿਮ ਅਪਡੇਟ ਕਰਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ।