44W ਫਾਸਟ ਚਾਰਜਿੰਗ ਨਾਲ ਲਾਂਚ ਹੋਇਆ iQOO Neo 3 ਸਮਾਰਟਫੋਨ, ਜਾਣੋ ਕੀਮਤ

04/24/2020 1:37:05 AM

ਗੈਜੇਟ ਡੈਸਕ—ਵੀਵੋ ਦੇ ਸਬ-ਬ੍ਰਾਂਡ iQOO ਨੇ ਆਪਣੇ ਮੋਸਟ ਅਵੇਟੇਡ ਸਮਾਰਟਫੋਨ iQOO Neo 3 ਨੂੰ ਮਾਰਕੀਟ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਪਿਛਲੇ ਸਾਲ ਲਾਂਚ ਕੀਤੇ ਗਏ iQOO Neo ਦਾ ਹੀ ਅਪਗ੍ਰੇਡੇਡ ਵਰਜ਼ਨ ਹੈ।  iQOO Neo 3 'ਚ ਖਾਸ ਫੀਚਰ ਦੇ ਤੌਰ 'ਤੇ 44W ਦਾ ਫਾਸਟ ਚਾਰਜਿੰਗ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ 144Hz ਡਿਸਪਲੇਅ ਅਤੇ 5G ਕੁਨੈਕਟੀਵਿਟੀ ਵਰਗੇ ਫੀਚਰਸ ਵੀ ਉਪਲੱਬਧ ਹਨ। ਫਿਲਹਾਲ ਕੰਪਨੀ ਨੇ ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਹੈ। ਪਰ ਉਮੀਦ ਹੈ ਕਿ ਜਲਦ ਹੀ ਇਹ ਹੋਰ ਦੇਸ਼ਾਂ 'ਚ ਵੀ ਦਸਤਕ ਦੇ ਸਕਦਾ ਹੈ। ਹਾਲਾਂਕਿ ਕੰਪਨੀ ਨੇ ਇਸ ਦੇ ਬਾਰੇ 'ਚ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਹੈ।

iQOO Neo 3 ਨੂੰ ਚਾਰ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। 6ਜੀ.ਬੀ.+128ਜੀ.ਬੀ. ਮਾਡਲ ਦੀ ਕੀਮਤ CNY 2,698 ਭਾਵ ਲਗਭਗ 29,000 ਰੁਪਏ, 8ਜੀ.ਬੀ.+128ਜੀ.ਬੀ. ਮਾਡਲ ਦੀ ਕੀਮਤ CNY 2,998 ਕਰੀਬ 32,200 ਰੁਪਏ, 12ਜੀ.ਬੀ.+128ਜੀ.ਬੀ. ਮਾਡਲ ਦੀ ਕੀਮਤ CNY 3,298  ਕਰੀਬ 35,400 ਰੁਪਏ ਅਤੇ 8ਜੀ.ਬੀ.+256ਜੀ.ਬੀ. ਮਾਡਲ ਦੀ ਕੀਮਤ CNY 3,398 ਕਰੀਬ 36,500 ਰੁਪਏ ਹੈ। ਫਿਲਹਾਲ ਇਹ ਫੋਨ ਪ੍ਰੀ-ਬੁਕਿੰਗ ਲਈ ਉਪਲੱਬਧ ਕਰਵਾਇਆ ਗਿਆ ਹੈ ਅਤੇ ਫੋਨ ਦੀ ਸੇਲ 29 ਅਪ੍ਰੈਲ ਤੋਂ ਸ਼ੁਰੂ ਹੋਵੇਗੀ।

ਇਸ 'ਚ 6.57 ਇੰਚ ਦੀ ਫੁਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2408x1080 ਪਿਕਸਲ ਹੈ। ਫੋਨ ਕੁਆਲਕਾਮ ਸਨੈਪਡਰੈਗਨ 865 ਪ੍ਰੋਸੈਸਰ 'ਤੇ ਕੰਮ ਕਰਦਾ ਹੈ ਅਤੇ ਐਂਡ੍ਰਾਇਡ 10 ਓ.ਐੱਸ. 'ਤੇ ਆਧਾਰਿਤ ਹੈ। ਫੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਵਾਇਡ ਐਂਗਲ ਲੈਂਸ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਮੌਜੂਦ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 44W ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

Karan Kumar

This news is Content Editor Karan Kumar