iPhone X ਨੇ ਹੈਂਡਸੈੱਟ ਮਾਰਕੀਟ ''ਚ ਕੀਤਾ ਸਭ ਤੋਂ ਜ਼ਿਆਦਾ ਮੁਨਾਫਾ

04/18/2018 3:59:02 PM

ਜਲੰਧਰ- ਵਿੱਤ ਸਾਲ 2017 ਦੀ ਚੌਥੀ ਤਿਮਾਹੀ 'ਚ ਸਾਲ-ਦਰ-ਸਾਲ ਆਧਾਰ 'ਤੇ ਗਲੋਬਲ ਹੈਂਡਸੈੱਟ ਉਦਯੋਗ ਦੇ ਮੁਨਾਫੇ 'ਚ ਇਕ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਕੱਲੇ ਆਈਫੋਨ ਐੱਕਸ ਨੇ ਕੁੱਲ ਮੁਨਾਫੇ ਦਾ 35 ਫੀਸਦੀ ਹਿੱਸਾ ਪ੍ਰਾਪਤ ਕੀਤਾ ਹੈ, ਜਿਸ ਨਾਲ ਆਈਫੋਨ ਨਿਰਮਾਤਾ ਦੇ ਮੁਨਾਫੇ 'ਚ ਇਸ ਮਿਆਦ 'ਚ ਇਕ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਕਾਊਂਟਰਪੁਆਇੰਟਸ ਦੇ ਨਵੀਨਤਮ ਖੋਜ ਦੇ ਮੁਤਾਬਕ, 2017 ਦੀ ਚੌਥੀ ਤਿਮਾਹੀ 'ਚ ਪ੍ਰੀਮੀਅਮ ਹੈਂਡਸੈੱਟ ਬਾਜ਼ਾਰ 'ਚ ਉਮੀਦਾਂ ਦੇ ਮੁਤਾਬਕ ਤੇਜ਼ੀ ਦੇਖਣ ਨੂੰ ਨਹੀਂ ਮਿਲੀ, ਜਦਕਿ ਐਪਲ ਸਭ ਤੋਂ ਜ਼ਿਆਦਾ ਮੁਨਾਫਾ ਕਮਾਉਣ ਵਾਲਾ ਬ੍ਰਾਂਡ ਬਣ ਰਿਹਾ ਹੈ ਅਤੇ ਹੈਂਡਸੈੱਟ ਬਾਜ਼ਾਰ ਦੇ ਕੁੱਲ ਮੁਨਾਫੇ ਦਾ 86 ਫੀਸਦੀ ਹਿੱਸਾ ਐਪਲ ਨੂੰ ਪ੍ਰਾਪਤ ਹੋਇਆ।

ਖੋਜ ਵਿਸ਼ਲੇਸ਼ਕ ਕਰਨ ਚੌਹਾਨ ਨੇ ਇਕ ਬਿਆਨ 'ਚ ਕਿਹਾ ਹੈ ਕਿ ਐਪਲ ਦਾ ਵਾਧਾ ਸਾਲ-ਦਰ-ਸਾਲ ਅਧਾਰ 'ਤੇ ਇਕ ਫੀਸਦੀ ਰਹੀ ਹੈ, ਜਦਕਿ ਆਈਫੋਨ ਐਕਸ ਸਾਲ 2017 ਦੀ ਚੌਥੀ ਤਿਮਾਹੀ 'ਚ ਸਿਰਫ ਦੇ ਮਹੀਨਿਆਂ ਦੇ ਲਈ ਵਿਕਰੀ ਦੇ ਲਈ ਉਪਲੱਬਧ ਰਿਹਾ। ਆਈਫੋਨ ਐਕਸ ਨੇ ਇਕੱਲੇ ਉਦਯੋਗ ਦੇ ਕੁੱਲ ਰਾਜਸਵ ਦਾ 21 ਫੀਸਦੀ ਸਿਰਜਨ ਕੀਤਾ ਅਤੇ ਉਦਯੋਗ ਦੇ ਕੁੱਲ ਮੁਨਾਫੇ ਦਾ 35 ਫੀਸਦੀ ਆਈਫੋਨ ਐੱਕਸ ਦੇ ਖਾਤੇ 'ਚ ਗਿਆ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਸਮਾਰਟਫੋਨ ਬਾਜ਼ਾਰ 'ਚ ਐਂਡ੍ਰਾਇਡ ਫੋਨ ਬਣਾਉਣ ਵਾਲੇ 600 ਨਿਰਮਾਤਾਵਾਂ (ਓ. ਈ. ਐੱਮ.) ਦਾ ਜਿੰਨਾ ਕੁੱਲ ਮੁਨਾਫਾ ਰਿਹਾ, ਉਸ ਨਾਲ ਆਈਫੋਨ ਐੱਕਸ ਨੇ ਇਕੱਲੇ 5 ਗੁÎਣਾ ਜ਼ਿਆਦਾ ਮੁਨਾਫਾ ਪ੍ਰਾਪਤ ਕੀਤਾ।