ਆਈਫੋਨ 8 ਦੇ ਡਮੀ ਮਾਡਲ ਨੂੰ ਲੈ ਕੇ ਸਾਹਮਣੇ ਆਈ ਵੀਡੀਓ

08/09/2017 2:29:27 PM

ਜਲੰਧਰ- ਐਪਲ ਆਈਫੋਨ 8 ਬਾਰੇ 'ਚ ਹੁਣ ਤੱਕ ਕਈ ਲੀਕ ਸਾਹਮਣੇ ਆ ਚੁੱਕੇ ਹਨ। ਹੁਣ ਆਈਫੋਨ 8 ਦੇ ਡਮੀ ਮਾਡਲ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਸ ਦੇ ਹਰ ਐਂਗਲ ਇਸ ਦੇ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ। ਡਮੀ ਮਾਡਲ ਦੇ ਮੁਤਾਬਕ ਆਈਫੋਨ 8 'ਚ edge-to-edge ਗਲਾਸ ਬੈਕ ਡਿਸਪਲੇਅ ਹੋਵੇਗਾ। ਵੀਡੀਓ 'ਚ ਆਈਫੋਨ 8 ਮਾਡਲ ਨੂੰ ਸਾਰੇ ਲੀਕ ਅਤੇ ਰੈਂਡਰ ਨੂੰ ਦਿਮਾਗ 'ਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਸ ਵੀਡੀਓ ਨੂੰ ਯੂਟਿਊਬ Marques Brownlee ਵੱਲੋਂ ਕ੍ਰਿਏਟ ਕੀਤਾ ਗਿਆ ਹੈ। ਆਈਫੋਨ 8 ਦੇ ਡਮੀ ਮਾਡਲ ਨੂੰ ਪ੍ਰਸਿੱਧ ਟਿਪਸਟਰ Sonny Dickson ਵੱਲੋਂ ਇਨ੍ਹਾਂ ਨੂੰ ਮੁਹੱਈਆ ਕਰਾਇਆ ਗਿਆ। ਇਸ ਵੀਡੀਓ 'ਚ ਸਭ ਤੋਂ ਪਹਿਲਾ ਨੋਟ ਕੀਤੇ ਜਾਣ ਵਾਲਾ ਫੀਚਰ ਇਸ ਦਾ ਡਿਸਪਲੇਅ ਹੈ। ਵੀਡੀਓ ਮੁਤਾਬਕ ਇਸ ਸਮਾਰਟਫੋਨ 'ਚ ਉੱਚ ਸਕਰੀਨ-ਬਾਡੀ ਰੇਸ਼ਿਓ ਨਾਲ edge-to-edge ਡਿਸਪਲੇਅ ਹੋਵੇਗਾ। ਜਿਸ ਦੇ ਸਾਈਡ ਬੇਜ਼ਲ ਨਾਲ ਹੀ ਉੱਪਰ ਅਤੇ ਨੀਚੇ ਵੀ ਬੇਜ਼ਲ ਦਿੱਤਾ ਗਿਆ ਹੈ। ਸਮਾਰਟਫੋਨ 'ਚ 2.5ਡੀ ਕਵਰਡ ਗਲਾਸ ਅਤੇ ਡਿਸਪਲੇ 'ਤੇ ਉੱਪਰ ਵੱਲ ਫਰੰਟ ਕੈਮਰਾ ਅਤੇ ਸੈਂਸਰ ਦਿੱਤਾ ਗਿਆ ਹੈ। ਉੱਪਰ ਈਅਰਪੀਸ ਗ੍ਰਿਲ ਸਕੈਨਰ ਸਥਿਤ ਹੈ। ਇਸ ਤੋਂ ਇਲਾਵਾ ਇਕ ਹੋਰ ਸੈਂਸਰ ਡਿਸਪਲੇਅ 'ਤੇ ਨਜ਼ਰ ਆ ਰਿਹਾ ਹੈ, ਜੋ ਕਿ ਫੇਸ਼ੀਅਲ ਰਿਕਾਗ੍ਰਿਸ਼ਨ ਸਕੈਨਰ ਹੋ ਸਕਦਾ ਹੈ। ਆਈਫੋਨ 8 'ਚ ਇਕ ਹੋਰ ਖਾਸ ਫੀਚਰ ਹੋਵੇਗਾ, ਜਿਸ 'ਚ ਯੂਜ਼ਰ ਡਿਵਾਈਸ ਨੂੰ ਟੱਚ ਕੀਤੇ ਬਿਨਾ ਹੀ ਅਨਲਾਕ ਕਰ ਸਕਦੇ ਹਨ। 

ਵੀਡੀਓ 'ਚ ਦਿੱਤੇ ਗਏ ਡਿਵਾਈਸ 'ਚ ਸਪੱਸ਼ਟ ਤੌਰ 'ਤੇ ਡਿਸਪਲੇਅ 'ਤੇ ਕੋਈ ਹੋਮ ਬਟਨ ਨਹੀਂ ਦਿੱਤਾ ਗਿਆ ਹੈ। ਸਮਾਰਟਫੋਨ ਦੀ ਪੂਰੀ ਲੁੱਕ ਆਈਫੋਨ 7 ਪਲੱਸ ਦੀ ਤੁਲਨਾ 'ਚ ਕੰਪੈਕਟ ਦਿਖਾਉਂਦਾ ਹੈ। ਇਹ ਸਾਰੇ ਗਲਾਸ ਅਤੇ ਡਿਸਪਲੇ ਨਾਲ ਪ੍ਰਦਰਸ਼ਿਤ ਨਹੀਂ ਹੁੰਦਾ ਹੈ, ਇਸ ਲਈ ਆਈਫੋਨ 7 ਪਲੱਸ ਦੇ ਸਮਾਨ ਡਿਸਪਲੇਅ ਆਕਾਰ ਦੇ ਬਾਵਜੂਦ ਡਿਵਾਈਸ ਕਾਫੀ ਛੋਟਾ ਦਿਖਦਾ ਹੈ। ਬੈਕ ਪੈਨਲ 'ਚ ਵਰਟੀਕਲ ਆਕਾਰ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਜਿਸ 'ਚ ਫਲੈਸ਼ ਮਾਡਿਊਲ ਅਤੇ ਕੈਮਰਾ ਲੈਂਸ ਉਪਲੱਬਧ ਹੈ। ਬੈਕ ਪੈਨਲ 'ਚ ਕੈਮਰਾ ਮਾਡਿਊਲ ਅਤੇ ਐਪਲ ਲੋਗੋ ਸਥਿਤ ਹੈ। ਇਹ ਵੀ ਸਪੱਸ਼ਟ ਹੁੰਦਾ ਹੈ ਕਿ ਐਪਲ ਆਈਪੋਨ 8 ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰੇਗਾ। 

ਆਈਫੋਨ 8 ਸਿਰਫ ਡਮੀ ਮਾਡਲ ਹੈ। ਟਾਪ 'ਤੇ ਸਟੇਟਸ ਬਾਰ ਨੂੰ ਦੋ ਭਾਗਾਂ 'ਚ ਵੰਡਿਆਂ ਜਾਵੇਗਾ। ਜਾਣਕਾਰੀ ਮੁਤਾਬਕ ਆਈਫੋਨ 8 ਸਤੰਬਰ 'ਚ ਲਾਂਚ ਹੋਵੇਗਾ। ਇਸ ਦੀ ਕੀਮਤ ਦਾ ਵੀ ਖੁਲਾਸਾ  ਕੀਤਾ ਗਿਆ ਹੈ, ਜਿਸ ਅਨੁਸਾਰ ਇਸ ਦੇ ਬੇਸ ਮਾਡਲ ਦੀ ਕੀਮਤ 1,000 ਡਾਲਰ ਲਗਭਗ 63,700 ਰੁਪਏ ਹੋਵੇਗੀ।