iPhone 7 ਦਾ ਨਵਾਂ ਕਲਰ ਵੇਰਿਅੰਟ, iPhone SE ਅਤੇ ਨਵੇਂ ਆਈਪੈਡ ਪ੍ਰੋ ਮਾਰਚ ''ਚ ਹੋ ਸਕਦੇ ਲਾਂਚ

02/22/2017 9:03:48 AM

ਜਲੰਧਰ- ਖਬਰ ਹੈ ਕਿ ਐਪਲ ਮਾਰਚ ''ਚ ਇਕ ਈਵੈਂਟ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਈਵੈਂਟ ''ਚ ਕੰਪਨੀ ਨਵੇਂ ਆਈਪੈਡ ਪ੍ਰੋ ਵੇਰਿਅੰਟ ਪੇਸ਼ ਕਰ ਸਕਦੀ ਹੈ । ਰੈਗੂਲਰ ਟੈਬਲੇਟ ਤੋਂ ਇਲਾਵਾ, ਐਪਲ ਆਈਫੋਨ 7 ਦੇ ਇਕ ਨਵੇਂ ਕਲਰ ਵੇਰਿਅੰਟ ਦਾ ਖੁਲਾਸਾ ਵੀ ਕਰ ਸਕਦੀ ਹੈ, ਜਦ ਕਿ ਆਈਫੋਨ ਐੱਸ. ਈ. ਨੂੰ ਜ਼ਿਆਦਾ ਸਟੋਰੇਜ ਵੇਰਿਅੰਟ ਨਾਲ ਲਾਂਚ ਕੀਤਾ ਜਾ ਸਕਦਾ ਹੈ। ਜਾਪਾਨੀ ਵੈੱਬਸਾਈਟ ਮੈਕੋਟਕਾਰਾ ''ਤੇ ਹੋਏ ਇਕ ਨਵੇਂ ਲੀਕ ''ਚ ਐਪਲ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ।
ਇਕ ਰਿਪੋਰਟ ''ਚ ਬਾਰਕਲੇਜ਼ ਵਿਸ਼ਲੇਸ਼ਕ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਐਪਲ ਅਗਲੇ ਮਹੀਨੇ ਆਈਪੈਡ ਪ੍ਰੋ ਦੇ ਚਾਰ ਨਵੇਂ ਵੇਰਿਅੰਟ ਲਾਂਚ ਕਰ ਸਕਦੀ ਹੈ। ਆਈਪੈਡ ਪ੍ਰੋ ਟੈਬਲੇਟ ਨੂੰ 9.7 ਇੰਚ ਅਤੇ 12.9 ਇੰਚ ਡਿਸਪਲੇ ਸਾਈਜ਼ ''ਚ ਉਪਲੱਬਧ ਕਰਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਨਵਾਂ ਪਿਛਲੀ ਲੀਕ ''ਚ ਵੀ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਰਿਪੋਰਟ ''ਚ ਅੱਗੇ ਕਿਹਾ ਗਿਆ ਹੈ ਕਿ ਐਪਲ ਇਕ ਨਵਾਂ 7.9 ਇੰਚ ਵੇਰਿਅੰਟ ਦਾ ਐਲਾਨ ਕਰ ਸਕਦੀ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ 10.9 ਇੰਚ ਵੇਰਿਅੰਟ ਦੀ ਜਗ੍ਹਾ 10.5 ਇੰਚ ਵੇਰਿਅੰਟ ਪੇਸ਼ ਕੀਤਾ ਜਾਵੇਗਾ। ਪਹਿਲਾਂ ਆਈ ਇਕ ਰਿਪੋਰਟ ਦੀ ਤਰ੍ਹਾਂ ਹੀ ਨਵੀਂ ਰਿਪੋਰਟ ''ਚ ਵੀ ਵਿਸ਼ਲੇਸ਼ਕ ਨੇ ਦੱਸਿਆ ਹੈ ਕਿ ਨਵੇਂ ਆਈਪੈਡ ਪ੍ਰੋ ਵੇਰਿਅੰਟ ਐਪਲ ਪੈਨਸਿਲ 2 ਸਪੋਰਟ ਨਾਲ ਆਵੇਗਾ। ਐਪਲ ਪੈਨਸਿਲ 2 ਦੇ ਵੀ ਇਸ ਈਵੈਂਟ ''ਚ ਲਾਂਚ ਹੋਣ ਦੀਆਂ ਖਬਰਾਂ ਆਈਆਂ ਹਨ। ਨਵੇਂ ਆਈਪੈਡ ਪ੍ਰੋ ਵੇਰਿਅੰਟ ਤੋਂ ਇਲਾਵਾ ਐਪਲ ਦੇ ਮਾਰਚ ''ਚ ਹੋਣ ਵਾਲੇ ਇਸ ਕਥਿਤ ਈਵੈਂਟ ''ਚ ਆਈਫੋਨ 7 ਅਤੇ ਆਈਫੋਨ 7 ਪਲੱਸ ਦਾ ਨਵਾਂ ਰੈੱਡ ਕਲਰ ਵੇਰਿਅੰਟ ਵੀ ਲਾਂਚ ਹੋ ਸਕਦੀ ਹੈ।
ਗੌਰ ਕਰਨ ਵਾਲੀ ਗੱਲ ਹੈ ਕਿ ਮੈਕੋਟਕਾਰਾ ਨੇ ਪਿਛਲੇ ਸਾਲ ਦਾਅਵਾ ਕੀਤਾ ਸੀ ਕਿ ਐਪਲ ਆਈਫੋਨ 8 ਲਈ ਇਕ ਨਵਾਂ ਰੈੱਡ ਕਲਰ ਵੇਰਿਅੰਟ ਲਾਂਚ ਕਰੇਗੀ, ਜੋ ਜ਼ੈੱਟ ਬਲੈਕ ਕਲਰ ਦੀ ਤਰ੍ਹਾਂ ਹੀ ਹੋਵੇਗਾ, ਜਦ ਕਿ ਕਿਹਾ ਜਾ ਸਕਦਾ ਹੈ ਕਿ ਐਪਲ ਅਗਲੇ ਆਈਫੋਨ ਦੀ ਜਗ੍ਹਾ ਇਸ ਨਵੇਂ ਕਲਰ ਨੂੰ ਮੌਜੂਦ ਆਈਫੋਨ 7 ਅਤੇ ਆਈਫੋਨ 7 ਪਲੱਸ ਲਈ ਹੀ ਲਾਂਚ ਕਰ ਸਕਦੀ ਹੈ। 
ਮੈਕੋਟਕਾਰਾ ਵੱਲੋਂ ਕੀਤੇ ਗਏ ਸਭ ਤੋਂ ਵੱਡੇ ਖੁਲਾਸਾ ''ਚ ਸ਼ਾਮਲ ਹੈ ਨਵੇਂ 128ਜੀਬੀ ਸਟੋਰੇਜ ਵਾਲੇ ਆਈਫੋਨ ਐੱਸ. ਈ. ਵੇਰਿਅੰਟ ਦਾ ਲਾਂਚ ਹੋਣਾ। 128ਜੀਬੀ ਆਈਫੋਨ ਐੱਸ. ਈ. ਵੇਰਿਅੰਟ ਦਾ ਲਾਂਚ ਹੋਣਾ। 128ਜੀਬੀ ਆਈਫੋਨ ਐੱਸ. ਈ. ਭਾਰਤ ਵਰਗੇ ਉੱਭਰਦੇ ਹੋਏ ਬਾਜ਼ਾਰਾਂ ਲਈ ਕਾਫੀ ਅਹਿਮ ਸਾਬਤ ਹੋ ਸਕਦਾ ਹੈ। ਅਜਿਹੀ ਖਬਰ ਆਉਂਦੀ ਰਹੀ ਹੈ ਕਿ ਐਪਲ ਇਸ ਸਾਲ ਬੈਂਗਲੁਰੂ ''ਚ ਇਕ ਕੰਟਰੈਕਟ ਮੈਨਿਊਫੈਕਚਰਰ ਦੇ ਪਲਾਂਟ ''ਚ ਘੱਟ ਕੀਮਤ ਵਾਲੇ ਆਈਫੋਨ ਐੱਸ. ਈ. ਵੇਰਿਅੰਟ ਬਣਾਵੇਗੀ। ਨਵੇਂ 128ਜੀਬੀ ਬਦਲਾਅ ਨਾਲ ਆਈਫੋਨ ਐੱਸ. ਈ. ਕੁਝ ਬਾਜ਼ਾਰਾਂ ਲਈ ਇਕ ਨਵਾਂ ਅਵਤਾਰ ਸਾਬਤ ਹੋ ਸਕਦਾ ਹੈ। ਸੂਤਰਾਂ ਦੇ ਮੁਤਾਬਕ ਮਾਰਚ 2017 ''ਚ ਹੋਣ ਵਾਲੇ ਆਈਪੈਡ ਪ੍ਰੋ ਈਵੈਂਟ ''ਚ 16ਜੀਬੀ, 64ਜੀਬੀ ਵਾਲੇ ਆਈਫੋਨ ਐੱਸ. ਈ. ਤੋਂ ਬਾਅਦ 128ਜੀਬੀ ਸਟੋਰੇਜ ਵੇਰਿਅੰਟ ਵੀ ਲਾਂਚ ਹੋ ਸਕਦਾ ਹੈ।