39,300 ਰੁਪਏ ’ਚ ਖਰੀਦੋ ਨਵਾਂ iPhone 11, ਮਿਲ ਰਿਹੈ ਸ਼ਾਨਦਾਰ ਆਫਰ

09/21/2019 4:10:36 PM

ਗੈਜੇਟ ਡੈਸਕ– ਐਪਲ ਆਈਫੋਨ 11 ਨੂੰ ਤਸੀਂ 64,900 ਰੁਪਏ ਦੀ ਥਾਂ 39,300 ਰੁਪਏ ’ਚ ਖਰੀਦ ਸਕਦੇ ਹੋ। ਆਈਫੋਨ ਨੂੰ ਇੰਨੀ ਘੱਟ ਕੀਮਤ ’ਚ ਐੱਚ.ਡੀ.ਐੱਫ.ਸੀ. ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ ਖਰੀਦਿਆ ਜਾ ਸਕਦਾ ਹੈ। ਭਾਰਤ ’ਚ ਆਈਫੋਨ 11 ਦੀ ਸੇਲ 27 ਸਤੰਬਰ ਤੋਂ ਸ਼ੁਰੂ ਹੋਵੇਗੀ। ਫਿਲਹਾਲ ਇਸ ਨੂੰ ਪ੍ਰੀ-ਬੁੱਕ ਕੀਤਾ ਜਾ ਸਕਦਾ ਹੈ। ਆਈਫੋਨ 11 ਐਪਲ ਦੇ ਆਥਰਾਈਜ਼ਡ ਰਿਟੇਲਰਾਂ ਤੋਂ ਇਲਾਵਾ ਈ-ਕਾਮਰਸ ਪਲੇਟਫਾਰਮ ਫਲਿਪਕਾਰਟ, ਐਮਾਜ਼ਾਨ ਅਤੇ ਪੇਟੀਐੱਮ ਤੋਂ ਵੀ ਖਰੀਦਿਆ ਜਾ ਸਕਦਾ ਹੈ। ਆਈਫੋਨ 11 ਦੇ ਨਾਲ ਹੀ ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਨੂੰ ਵੀ ਐੱਚ.ਡੀ.ਐੱਫ.ਸੀ. ਕਾਰਡ ਰਾਹੀਂ 6 ਹਜ਼ਾਰ ਅਤੇ 7 ਹਜ਼ਾਰ ਰੁਪਏ ਦੀ ਛੋਟ ਦੇ ਨਾਲ ਖਰੀਦਿਆ ਜਾ ਸਕਦਾ ਹੈ। 

39,300 ਰੁਪਏ ’ਚ ਖਰੀਦੋ iPhone 11
ਐੱਚ.ਡੀ.ਐੱਫ.ਸੀ. ਬੈਂਕ ਦੇ ਜਿਨ੍ਹਾਂ ਗਾਕਾਂ ਕੋਲ ਪ੍ਰੀਮੀਅਮ ਐੱਚ.ਡੀ.ਐੱਫ.ਸੀ. ਬੈਂਕ ਇੰਫੀਨੀਆ ਕ੍ਰੈਡਿਟ ਕਾਰਡ ਹੈ, ਉਨ੍ਹਾਂ ਗਾਹਕਾਂ ਨੂੰ ਆਈਫੋਨ 11 ਦਾ 64 ਜੀ.ਬੀ. ਵੇਰੀਐਂਟ ਖਰੀਦਣ ’ਤੇ 6,000 ਰੁਪਏ ਦੇ ਕੈਸ਼ਬੈਕ ਤੋਂ ਇਲਾਵਾ 10X ਰਿਵਾਰਡ ਪੁਆਇੰਟਸ ਵੀ ਮਿਲਣਗੇ। ਬੈਂਕ 19,600 ਰੁਪਏ ਤਕ ਦੇ ਰਿਵਾਰਡਸ ਪੁਆਇੰਟਸ ਆਫਰ ਕਰ ਰਿਹਾ ਹੈ। ਯਾਨੀ, ਆਈਫੋਨ 11 ’ਤੇ ਕੈਸ਼ਬੈਕ ਅਤੇ ਰਿਵਾਰਡਸ ਪੁਆਇੰਟਸ ਮਿਲਾ ਕੇ ਕੁਲ 25,600 ਰੁਪਏ ਦਾ ਡਿਸਕਾਊਂਟ ਮਿਲੇਗਾ ਜਿਸ ਤੋਂ ਬਾਅਦ ਆਈਫੋਨ 11 ਦਾ ਇਫੈਕਟਿਵ ਪ੍ਰਾਈਜ਼ 39,300 ਰੁਪਏ ਹੋ ਜਾਵੇਗਾ। ਅਜਿਹੇ ’ਚ ਧਿਆਨ ਦਿਓ ਕਿ ਆਈਫੋਨ 11 ਓਰਿਜਨਲ ਪ੍ਰਾਈਜ਼ 64,900 ਰੁਪਏ ਹੀ ਰਹੇਗਾ। 

Product Price Instant Discount on using HDFC Bank Cards & EMI 10X RP benefit on purchasing via SmartBuy Effective Price
iPhone 11 (64GB) Rs. 64,900 Rs. 6,000 Rs. 19,600 Rs. 39,300
iPhone 11 Pro (64GB) Rs. 99,900 Rs. 6,000 Rs. 28,130 Rs. 65,770
iPhone 11 Pro Max (64GB) Rs. 1,09,900 Rs. 7,000 Rs. 28,430 Rs. 74,470
Apple Watch Series 5 (40mm) Rs. 40,900 Rs. 4,000 Rs. 12,300 Rs. 24,600

EMI ’ਤੇ ਨਹੀਂ ਮਿਲੇਗਾ ਆਫਰ
ਐੱਚ.ਡੀ.ਐੱਫ.ਸੀ. ਬੈਂਕ ਦੀ ਸਮਾਰਟਬਾਏ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ, 10X ਰਿਵਾਰਡ ਪੁਆਇੰਟਸ ਸਿਸਟਮ EMI ਟ੍ਰਾਂਜੈਕਸ਼ਨ ’ਤੇ ਲਾਗੂ ਨਹੀਂ ਹੁੰਦਾ। ਇਸ ਲਈ ਤੁਹਾਨੂੰ ਪੂਰੀ ਪੇਮੈਂਟ ਇਕੱਠੀ ਕਰਨੀ ਹੋਵੇਗੀ। 

iPhone 11 Pro ’ਤੇ ਡਿਸਕਾਊਂਟ 
ਆਈਫੋਨ 11 ਪ੍ਰੋ ਦੀ ਖਰੀਦ ’ਤੇ ਵੀ Infinia ਕ੍ਰੈਡਿਟ ਕਾਰਡ ਹੋਲਡਰਾਂ ਨੂੰ ਵੀ 10X ਰਿਵਾਰਡਸ ਪੁਆਇੰਟਸ ਮਿਲ ਰਹੇ ਹਨ। ਆਈਫੋਨ 11 ਪ੍ਰੋ ’ਤੇ 6,000 ਰੁਪਏ ਦੇ ਕੈਸ਼ਬੈਕ ਨਾਲ 28,130 ਰੁਪਏ ਦੇ ਰਿਵਾਰਡ ਪੁਆਇੰਟਸ ਮਿਲ ਰਹੇ ਹਨ ਜਿਸ ਤੋਂ ਬਾਅਦ ਇਸ ਦਾ ਇਫੈਕਟਿਵ ਪ੍ਰਾਈਜ਼ 65,770 ਰੁਪਏ ਹੋ ਜਾਂਦਾ ਹੈ। 

iPhone 11 Pro Max ਵੀ ਖਰੀਦੋ ਸਸਤਾ
ਆਈਫੋਨ 11 ਪ੍ਰੋ ਮੈਕਸ ਦਾ ਓਰਿਜਨਲ ਪ੍ਰਾਈਜ਼ 1,09,000 ਰੁਪਏ ਹੈ। ਫੋਨ ’ਤੇ 7,000 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। Infinia ਕ੍ਰੈਡਿਟ ਕਾਰਡ ਹੋਲਡਰਾਂ ਨੂੰ 28,430 ਰੁਪਏ ਤਕ ਰਿਵਾਰਡ ਪੁਆਇੰਟਸ ਮਿਲ ਰਹੇ ਹਨ ਜਿਸ ਤੋਂ ਬਾਅਦ ਫੋਨ ਦਾ ਇਫੈਕਟਿਵ ਪ੍ਰਾਈਜ਼ 74,470 ਰੁਪਏ ਹੋ ਜਾਂਦਾ ਹੈ।