iOS 13.2 ਅਪਡੇਟ ਨਾਲ iPhone ਯੂਜ਼ਰਜ਼ ਨੂੰ ਮਿਲ ਰਹੇ ਇਹ ਨਵੇਂ ਫੀਚਰਜ਼

10/18/2019 5:47:30 PM

ਗੈਜੇਟ ਡੈਸਕ– ਐਪਲ ਇਸ ਵਾਰ ਤੇਜ਼ੀ ਨਾਲ ਅਪਡੇਟ ਜਾਰੀ ਕਰ ਰਹੀ ਹੈ। iOS 13 ਫਾਈਨਲ ਬਿਲਡ ਦੇ ਹਫਤੇ ਭਰ ’ਚ ਹੀ ਕੰਪਨੀ ਨੇ iOS 13.1 ਜਾਰੀ ਕਰ ਦਿੱਤਾ। ਇਸ ਤੋਂ ਬਾਅਦ ਹੁਣ ਤਕ ਕੰਪਨੀ ਨੇ iOS 13.1.3 ਤਕ ਦੀ ਅਪਡੇਟ ਜਾਰੀ ਕਰ ਦਿੱਤੀ ਹੈ ਪਰ ਕੰਪਨੀ ਨੇ ਬੀਟਾ ਪ੍ਰੋਗਰਾਮ ਤਹਿਤ iOS 13.2 ਦਾ ਤੀਜਾ ਬੀਟਾ ਵੀ ਜਾਰੀ ਕਰ ਦਿੱਤਾ ਹੈ। ਜੇਕਰ ਤੁਸੀਂ ਪਬਲਿਕ ਬੀਟਾ ਲਈ ਆਪਟ ਕੀਤਾ ਹੈ ਤਾਂ ਇਸ ਨੂੰ ਆਪਣੇ ਆਈਫੋਨ ’ਚ ਇੰਸਟਾਲ ਕਰ ਸਕਦੇ ਹੋ। ਕੰਪਨੀ ਨੇ ਇਸ ਵਿਚ ਕੁਝ ਵੱਡੇ ਬਦਲਾਅ ਕੀਤੇ ਹਨ। ਇਸ ਨੂੰ ਕੰਪਨੀ ਨੇ iPadOS 13.2 beta 3, WatchOS 6.1 Beta 4 ਅਤੇ tvOS 13.2 beta 2 ਦੇ ਨਾਲ ਲਿਆਂਦਾ ਹੈ। 

ਆਈਫੋਨ 11 ਲਾਂਚ ਦੌਰਾਨ ਐਪਲ ਨੇ ਡੀਪ ਫਿਊਜਨ ਟੈਕਨਾਲੋਜੀ ਨੂੰ ਪੇਸ਼ ਕੀਤਾ ਸੀ ਅਤੇ ਇਸ ਨਵੀਂ ਅਪਡੇਟ ’ਚ ਇਹ ਫੀਚਰ ਦਿੱਤਾ ਗਿਆ ਹੈ। ਦਰਅਸਲ ਇਸ ਟੈਕਨਾਲੋਜੀ ਨਾਲ ਕੈਮਰਾ ਪਰਫਾਰਮੈਂਸ ਪਹਿਲਾਂ ਨਾਲੋਂ ਬਿਹਤਰ ਕੀਤੀ ਜਾ ਸਕੇਗੀ। ਇਹ ਕੋਈ ਦਿਖਾਉਣ ਵਾਲਾ ਫੀਚਰ ਨਹੀਂ ਹੈ ਕਿਉਂਕਿ ਇਹ ਬੈਕਗ੍ਰਾਊਂਡ ’ਚ ਕੰਮ ਕਰਦਾ ਹੈ ਅਤੇ ਓਵਰਆਲ ਇਮੇਜ ਨੂੰ ਇੰਪਰੂਵ ਕਰਦਾ ਹੈ। ਇਹ A13 Bionic ਪ੍ਰੋਸੈਸਰ ਬੇਸਡ ਹੈ ਯਾਨੀ ਇਹ ਅਜੇ ਲਈ ਸਿਰਫ iPhone 11, iPhone 11 Pro ਅਤੇ iPhone 11 Pro Max ਤਕ ਲਿਮਟਿਡ ਹੋਵੇਗਾ। 

ਦੂਜੇ ਖਾਸ ਫੀਚਰ ਦੀ ਗੱਲ ਕਰੀਏ ਤਾਂ ਇਸ ਅਪਡੇਟ ਤੋਂ ਬਾਅਦ ਸਿਰੀ ਸੈਟਿੰਗਸ ’ਚ ਜਾ ਕੇ ਇਸ ਨੂੰ ਮੈਸੇਜ ਪੜ੍ਹਨ ਲਈ ਸੈੱਟ ਕਰ ਸਕਦੇ ਹੋ। ਬਿਨਾਂ ਫੋਨ ਨਾਲ ਇੰਟਰਐਕਟ ਕੀਤੇ ਹੋਏ ਆਪਣੇ AirPods ’ਤੇ ਸਿਰੀ ਰਾਹੀਂ ਇਨਬਾਕਸ ਦੇ ਮੈਸੇਜ ਸੁਣ ਸਕੋਗੇ। ਨਵੀਂ ਬੀਟਾ ਅਪਡੇਟ ’ਚ 60 ਨਵੇਂ ਇਮੋਜੀ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਈ ਛੋਟੇ ਫੀਚਰਜ਼ ਵੀ ਹਨ ਜਿਨ੍ਹਾਂ ’ਚ Rearrange Apps ਨੂੰ ਬਦਲ ਕੇ Edit Home ਸਕਰੀਨ ਕਰ ਦਿੱਤਾ ਗਿਆ ਹੈ। ਐਪਲ ਦੇ ਸਰਵਰ ਤੋਂ ਆਪਣੀ ਹਿਸਟੀ ਕਲੀੱਰ ਕਰਾਉਣ ਲਈ ਆਸਾਨ ਆਪਸ਼ਨ ਦਿੱਤਾ ਗਿਆ ਹੈ।